ਜ਼ਿਲ੍ਹੇ ਅੰਦਰ ਰੇਬੀਜ਼ ਕੇਸਾਂ ਸਬੰਧੀ ਸਰਵੇ ਕਰੇਗਾ ਸਿਹਤ ਵਿਭਾਗ

ਫਿਰੋਜ਼ਪੁਰ, (ਦ ਸਟੈਲਰ ਨਿਊਜ਼)। ਸਿਹਤ ਵਿਭਾਗ ਫਿਰੋਜ਼ਪੁਰ ਵੱਲੋਂ ਸਿਵਲ ਸਰਜਨ ਡਾ.ਰਾਜਿੰਦਰ ਪਾਲ ਦੀ ਅਗਵਾਈ ਹੇਠ ਵੱਖ-ਵੱਖ ਪ੍ਰਕਾਰ ਦੀਆਂ ਸਿਹਤ ਗਤੀਵਿਧੀਆਂ ਜਾਰੀ ਹਨ। ਇਸੇ ਸਿਲਸਿਲੇ ਵਿਚ ਜ਼ਿਲ੍ਹੇ ਵਿੱਚ ਜਾਰੀ ਕੀਤੇ ਗਏ ਆਦੇਸ਼ਾਂ ਮੁਤਾਬਕ ਰੇਬੀਜ਼ ਕੇਸਾਂ ਬਾਰੇ ਇਕ ਕਮਿਊਨਿਟੀ ਸਰਵੇ ਕਰਵਾਇਆ ਜਾਵੇਗਾ। ਇਸ ਗਤੀਵਿਧੀ ਬਾਰੇ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ.ਰਾਜਿੰਦਰਪਾਲ ਨੇ ਕਿਹਾ ਕਿ ਰੇਬੀਜ਼/ਹਲਕਾਅ ਰੋਗ ਮਨੁੱਖਾਂ ਵਿੱਚ ਜਾਨਵਰਾਂ ਦੇ ਕੱਟਣ ਨਾਲ ਹੁੰਦਾ ਹੈ। ਇਸ ਰੋਗ ਦਾ ਕੋਈ ਇਲਾਜ ਨਹੀਂ, ਪ੍ਰੰਤੂ ਟੀਕਾਕਰਨ ਉਪਲੱਬਧ ਹੈ ਜੋ ਕਿ ਸਮੇਂ ਸਿਰ ਲਗਾਉਣ ਨਾਲ ਮਰੀਜ਼ਾਂ ਨੂੰ ਬਚਾਇਆ ਜਾ ਸਕਦਾ ਹੈ।

Advertisements

ਇਸ ਰੋਗ ਸਬੰਧੀ ਆਈ.ਸੀ.ਐਮ.ਆਰ. ਵੱਲੋਂ ਦੇਸ਼ ਭਰ ਵਿੱਚ ਇੱਕ ਕਮਿਊਨਿਟੀ ਸਰਵੇ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਪੰਜਾਬ ਵਿੱਚ ਚੁਣੇ ਗਏ 4 ਜ਼ਿਲਿਆਂ ਵਿੱਚ ਫਿਰੋਜ਼ਪੁਰ ਵੀ ਸ਼ਾਮਿਲ ਹੈ।ਇਸ ਦੌਰਾਨ ਇਸ ਸਰਵੇ ਵਿੱਚ ਨਿਰਧਾਰਿਤ ਟੀਮਾਂ ਵੱਲੋਂ ਜ਼ਿਲੇ ਦੇ ਚੁਣੇ ਗਏ ਖੇਤਰਾਂ ਅਤੇ ਸਿਹਤ ਸੰਸਥਾਵਾਂ ਦਾ ਦੌਰਾ ਕਰਕੇ ਰੇਬੀਜ਼ ਕੇਸਾਂ ਅਤੇ ਇਸ ਰੋਗ ਕਾਰਨ ਹੋਣ ਵਾਲੀਆਂ ਮੌਤਾਂ ਬਾਰੇ ਪੜਤਾਲ ਕੀਤੀ ਜਾਵੇਗੀ।ਇਸ ਮੌਕੇ ਜ਼ਿਲਾ ਐਪੀਡੀਮੋਲੋਜਿਸਟ ਡਾ.ਸ਼ਮਿੰਦਰ ਪਾਲ ਕੌਰ ਅਤੇ ਡਾ.ਯੁਵਰਾਜ ਨਾਰੰਗ ਨੇ ਵੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵੱਖ-ਵੱਖ ਟੀਮਾਂ ਵੱਲੋਂ ਜ਼ਿਲ੍ਹਾ ਫਿਰੋਜ਼ਪੁਰ ਦੇ ਕੁੱਝ ਨਿਰਧਾਰਿਤ ਖੇਤਰਾਂ ਵਿੱਚ ਸਰਵੇ ਕਰਵਾਇਆ ਜਾ ਰਿਹਾ ਹੈ।

LEAVE A REPLY

Please enter your comment!
Please enter your name here