ਗੋਲੀਆਂ ਚਲਾਉਣ ਅਤੇ ਗੱਡੀਆਂ ਦੀ ਭਨ ਤੋੜ ਕਰਨ ਵਾਲੇ ਭਗੋੜੇ ਦੋਸ਼ੀਆਂ ਦੀਆਂ ਹਾਈਕੋਰਟ ਤੋ ਜਮਾਨਤਾਂ ਖਾਰਜ: ਪਿਆਰਾ ਲਾਲ 

ਕਪੂਰਥਲਾ(ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਉੱਘੇ ਸਮਾਜਸੇਵੀ ਤੇ ਰਿਟਾਇਰਡ ਪੁਲਿਸ ਅਫਸਰ ਪਿਆਰਾ ਲਾਲ ਨੇ ਆਪਣੇ ਵਿਚਾਰ ਰੱਖਦਿਆਂ ਕਿਹਾ ਕਿ ਪੰਜਾਬ ਚ ਬੀਤੀ ਕਾਂਗਰਸ ਸਰਕਾਰ ਵੇਲੇ ਕਪੂਰਥਲਾ ਵਿੱਚ ਸਰੇਆਮ ਗੁੰਡਾਗਰਦੀ  ਕਰਨ ਵਾਲੇ ਵਿਧਾਇਕ ਦੇ ਚਹੇਤੇ ਕੌਂਸਲਰ  ਹਰਸਿਮਰਨਜੀਤ ਸਿੰਘ ਉਰਫ ਪ੍ਰਿੰਸ ਅਤੇ ਇਸ ਦੇ ਕਰੀਬ 8/10 ਗੁੰਡਿਆਂ ਵੱਲੋਂ ਮਚਾਈ ਹੁਲੜਬਾਜੀ ਤੇ ਗੁੰਡਾਗਰਦੀ ਦਾ ਨੰਗਾ ਨਾਚ ਕਰਕੇ ਸਾਰੇ ਸ਼ਹਿਰ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ ਗਿਆ ਸੀ। ਉਸ ਵੇਲੇ ਇਸਦੇ ਨਾਲ ਜਿੰਦਰ ਧਨੀਆ, ਹਰਵਿੰਦਰ ਸਿੰਘ ਉਰਫ ਦਾਰਾ,ਬੋਵਾ, ਸੰਦੀਪ ਪੰਡਤ, ਦੀਪਕ ਮਦਾਨ ਅਤੇ ਹੋਰ 8/10 ਵਿਅਕਤੀਆ ਨੂੰ ਨਾਲ਼ ਲੈਕੇ  ਸੁਲਤਾਨਪੁਰ ਰੋਡ ਲੰਡਨ ਹੋਟਲ ਦੇ ਸਾਹਮਣੇ ਦਿਨ ਦਿਹਾੜੇ ਸਰੇਆਮ ਗੋਲੀਆਂ ਚਲਾਈਆਂ ਅਤੇ ਗੱਡੀਆਂ ਦੀ ਤੋੜ ਭਨ ਕੀਤੀ। ਜਿਸ ਵਿਚ ਉਸ ਸਮੇਂ ਦੇ ਤਤਕਾਲੀ ਥਾਣਾ ਮੁਖੀ (ਸਿਟੀ )ਗੌਰਵ ਧੀਰ ਨੇ ਮੁਖਬਰੀ ਤੇ ਅਧਾਰ ਤੇ ਮ: ਨੂੰ 345/21 ਅ:ਧ: 160/307/148/149/IPCਅਤੇ 25/54/59ARM ACT ਤਹਿਤ ਕੇਸ ਦਰਜ ਕੀਤਾ ਪਰੰਤੂ ਉਸ ਵੇਲੇ ਹੋਈ ਵਾਇਰਲ ਵੀਡੀਓ ਵਿਚ ਨਾਮਜ਼ਦ ਦੋਸ਼ੀ ਸਾਫ ਸਾਫ ਦਿਖਣ ਦੇ ਬਾਵਜੂਦ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ।

Advertisements

ਦਰਅਸਲ ਇਹ ਲੜਾਈ ਸਕੂਲ ਦੇ ਬੱਚਿਆਂ ਦੀ ਸੀ। ਜਿਸ ਵਿੱਚ ਦੀਪਕ ਮਦਾਨ ਦੇ ਲੜਕੇ ਨੇ ਆਪਣੇ ਹੋਰ ਮੁੰਡਿਆਂ ਨੂੰ ਨਾਲ ਲੈਕੇ ਕੂਝ ਮੁੰਡਿਆਂ ਦੇ ਸੱਟਾ ਮਾਰੀਆਂ ਸਨ ਜਿਨ੍ਹਾਂ ਨੇ ਹਸਪਤਾਲ ਵਿਚ ਦਾਖਲ ਹੋ ਕੇ ਅਪਨੇ ਮੈਡੀਕਲ ਵੀ ਕਰਵਾਏ ਸਨ ਪਰ ਉਸ ਵੇਲੇ ਸਿਆਸੀ ਦਬਾਅ ਹੋਣ ਕਰਕੇ ਉਹਨਾਂ ਦੇ ਮੈਡੀਕਲਾ ਨੂੰ ਇਕ ਪਾਸੇ ਰੱਖ ਕੇ ਉਹਨਾਂ ਦੇ ਬਿਆਨ ਤਕ ਨਹੀਂ ਲਿਖੇ ਗਏ ਹੁਣ ਜਦੋਂ ਸਰਕਾਰ ਬਦਲਣ ਨਾਲ ਅਤੇ ਨਵੇਂ ਅਫਸਰ ਲੱਗਣ ਨਾਲ ਇਸ ਮੁਕਦਮੇ ਦੀ ਤਫਤੀਸ਼ ਸ਼ੂਰੂ ਕੀਤੀ ਤਾਂ ਉਕਤ ਦੋਸ਼ੀਆਂ ਦੀ ਧਰ ਪਕੜ ਸ਼ੁਰੂ ਹੋਈ ਤਾਂ ਉਕਤ ਦੋਸ਼ੀ ਕੋਰਟਾਂ ਵਿਚ ਜ਼ਮਾਨਤ ਲਈ ਭਜੇ ਪਰ ਕੋਰਟ ਵਿੱਚ ਇਹਨਾਂ ਦੇ ਵਿਰੁੱਧ ਸਹੀ ਤੱਥ ਪੇਸ਼ ਕੀਤੇ ਗਏ ਤਾਂ ਇਹਨਾਂ ਦੋਸ਼ੀਆਂ ਦੀ ਪਹਿਲਾਂ ਜਿਲਾ ਕੋਰਟ ਵਿੱਚੋਂ ਜ਼ਮਾਨਤਾਂ ਖਾਰਿਜ਼ ਹੋਈਆਂ ਉਸ ਤੋਂ ਬਾਅਦ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਨੇ ਵੀ ਜ਼ਮਾਨਤਾਂ ਖਾਰਿਜ਼ ਕਰ ਦਿੱਤੀਆਂ ਹਨ ਕੁਝ ਦੋਸ਼ੀਆਂ ਨੇ ਕੋਰਟ ਨੂੰ ਗੁਮਰਾਹ ਕਰਕੇ ਜਮਾਨਤਾਂ ਲੈ ਲਈਆ ਸਨ ਉਹ ਵੀ ਜਲਦ ਹੀ ਖਾਰਿਜ਼  ਕਰਵਾਈਆਂ ਜਾਣਗੀਆ ਹੁਣ ਉਕਤ ਦੋਸ਼ੀ ਸ਼ਰੇਆਮ ਬੈਖੋਫ ਸ਼ਹਿਰ ਵਿੱਚ ਘੁਮ ਰਹੇ ਹਨ ਦੇਖਣਾ ਹੈ ਕਿ ਲੋਕਲ ਪੁਲਿਸ ਇਹਨਾਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਦੀ ਹੈ ਕਿ ਨਹੀਂ ਇਹਨਾਂ ਦੋਸ਼ੀਆਂ ਵਿਚੋਂ ਇਕ ਜਿੰਦਰ ਧਨੀਆ ਪਹਿਲਾਂ ਹੀ ਨਜਾਇਜ਼ ਅਸਲੇ ਸਮੇਤ ਜਲੰਧਰ ਪੁਲਿਸ ਦੇ ਹੱਥੇ ਚੜ ਚੁੱਕਾ ਹੈ ਤੇ ਜੇਲ ਵਿੱਚ ਸਜਾ ਭੁਗਤ ਰਿਹਾ ਹੈ।  

LEAVE A REPLY

Please enter your comment!
Please enter your name here