ਵਿਧਾਇਕ ਰਾਣਾ ਗੁਰਜੀਤ ਸਿੰਘ ਨੂੰ ਕਾਂਗਰਸ ਵਲੋਂ ਪੀਪੀਸੀਸੀ ਮੈਂਬਰ ਨਿਯੁਕਤ ਕਰਨ ਤੇ ਗਰੀਸ਼ ਭਸੀਨ ਨੇ ਕੀਤਾ ਸਵਾਗਤ 

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ-ਗੌਰਵ ਮੜੀਆ। ਹਲਕਾ ਕਪੂਰਥਲਾ ਤੋਂ ਵਿਧਾਇਕ ਅਤੇ ਸਾਬਕਾ ਕੈਬਿਨੇਟ ਮੰਤਰੀ ਰਾਣਾ ਗੁਰਜੀਤ ਸਿੰਘ ਨੂੰ ਕਾਂਗਰਸ ਹਾਈਕਮਾਂਡ ਵੱਲੋਂ ਜਾਰੀ ਕੀਤੀ ਲਿਸਟ ਵਿਚ ਪੀਪੀਸੀਸੀ ਮੈਂਬਰ ਨਿਯੁਕਤ ਕਰਨ ਤੇ ਹਲਕੇ ‘ਚ ਖੁਸ਼ੀ ਦੀ ਲਹਿਰ ਵੇਖੀ ਜਾ ਰਹੀ ਹੈ। ਇਸ ਦੌਰਾਨ ਸੀਨੀਅਰ ਕਾਂਗਰਸੀ ਆਗੂ ਤੇ ਕੌਂਸ਼ਲਰ ਗਰੀਸ਼ ਭਸੀਨ ਟੀਟੂ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਅਤੇ ਪਾਰਟੀ ਹਾਈਕਮਾਂਡ ਦਾ ਧੰਨਵਾਦ ਕਰਦਿਆ ਕਿਹਾ ਕਿ ਇਸ ਨਾਲ ਹਲਕਾ ਕਪੂਰਥਲਾ ਵਿਚ ਕਾਂਗਰਸ ਪਾਰਟੀ ਨੂੰ ਹੋਰ ਮਜਬੂਤੀ ਮਿਲੇਗੀ।ਭਸੀਨ ਨੇ ਕਿਹਾ ਕਿ ਰਾਣਾ ਵਰਗੇ ਸੂਝਵਾਨ ਨੇਤਾ ਨੂੰ ਪੀਪੀਸੀਸੀ ਮੈਂਬਰ ਨਿਯੁਕਤ ਕਰਨ ਨਾਲ ਹਲਕੇ ਵਿਚ ਕਾਂਗਰਸੀ ਵਰਕਰਾਂ ਵਿਚ ਨਵੇਂ ਜੋਸ਼ ਦਾ ਸੰਚਾਰ ਹੋਵੇਗਾ।

Advertisements

ਭਸੀਨ ਨੇ ਕਿਹਾ ਕਿ ਰਾਣਾ ਗੁਰਜੀਤ ਸਿੰਘ ਦਾ ਪਰਿਵਾਰ ਪਹਿਲਾਂ ਤੋਂ ਹੀ ਹਲਕੇ ਦੀ ਸੇਵਾ ਚ ਲੱਗਾ ਹੋਇਆ ਹੈ।ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਸਾਨੂੰ ਆਪਣੇ ਪਰਿਵਾਰ ਵਾਂਗ ਹੈ ਤੇ ਪਹਿਲਾਂ ਵਾਂਗ ਹੀ ਅੱਜ ਵੀ ਹਰ ਇਕ ਲੀਡਰ,ਵਰਕਰ ਦੇ ਤਨਦੇਹੀ ਨਾਲ ਕਾਂਗਰਸ ਦੀ ਮਜਬੂਤੀ ਲਈ ਕੰਮ ਕਰੇਗਾ।ਭਸੀਨ ਨੇ ਕਿਹਾ ਕਿ ਸਾਡੇ ਕੋਲ ਜੁਝਾਰੂ ਵਰਕਰ ਤੇ ਚੋਟੀ ਦੇ ਲੀਡਰ ਹਨ।ਸਾਨੂੰ ਇਕਮੁੱਠ ਹੋ ਕੇ ਵਿਰੋਧੀਆਂ ਦਾ ਸਾਹਮਣਾ ਕਰਨਾ ਚਾਹੀਦਾ ਹੈ।ਉਨ੍ਹਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਇਕ ਅਜਿਹੀ ਪਾਰਟੀ ਹੈ।ਜਿਸ ਵਿਚ ਹਰ ਵਰਗ,ਧਰਮ ਦੇ ਵਰਕਰਾਂ ਨੂੰ ਮਾਣ ਸਤਿਕਾਰ ਮਿਲਦਾ ਹੈ।ਭਸੀਨ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਹਮੇਸ਼ਾਂ ਹੀ ਹਰ ਭਾਈਚਾਰੇ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਹੈ ਤੇ ਜਿਸ ਦੇ ਸਦਕਾ ਪਾਰਟੀ ਦਾ ਹਰ ਵਰਕਰ ਹਮੇਸ਼ਾਂ ਹੀ ਕਾਂਗਰਸ ਪਾਰਟੀ ਨਾਲ ਚਟਾਨ ਵਾਂਗ ਖੜਾ ਹੈ।

LEAVE A REPLY

Please enter your comment!
Please enter your name here