ਅਨਮੋਲ ਗਗਨ ਮਾਨ ਵੱਲੋਂ ਦੇਸ਼-ਵਿਦੇਸ਼ ਦੇ ਸੈਲਾਨੀਆਂ ਨੂੰ ਪੰਜਾਬ ਆਉਣ ਦਾ ਸੱਦਾ

ਚੰਡੀਗੜ੍ਹ (ਦ ਸਟੈਲਰ ਨਿਊਜ਼): ਪੰਜਾਬ ਦਾ ਦੌਰਾ ਕਰੋ,ਤੁਸੀਂ ਦੇਖੋਗੇ ਕਿ ਪੰਜਾਬ ਦਾ ਅਮੀਰ ਵਿਰਸਾ, ਸੱਭਿਆਚਾਰ ਅਤੇ ਲੋਕਾਂ ਦਾ ਵਿਸ਼ਾਲ ਦਿਲ ਉਨ੍ਹਾਂ ਦੇ ਪਕਵਾਨਾਂ ਵਾਂਗ ਹੀ ਅਸਲੀ ਹੈ। ਤੁਸੀਂ ਪੰਜਾਬ ਵਿੱਚ ਸਥਿਤ ਸਭ ਤੋਂ ਪ੍ਰਸਿੱਧ ਧਾਰਮਿਕ ਸਥਾਨ ਸ੍ਰੀ ਹਰਿਮੰਦਰ ਸਾਹਿਬ ਵਿਖੇ ਵਿਸ਼ਵ-ਵਿਆਪੀ ਭਾਈਚਾਰੇ ਦਾ ਸਬਕ ਸਿੱਖਦੇ ਹੋ। ਪੰਜਾਬ ਦੇ ਵਿਸ਼ੇਸ ਇਤਿਹਾਸਕ ਸਥਾਨ ਜਲ੍ਹਿਆਂਵਾਲਾ ਬਾਗ ‘ਤੇ ਅੱਖਾਂ ਚੰਗੀ ਤਰ੍ਹਾਂ ਲੱਗਦੀਆਂ ਹਨ,ਜਦੋਂ ਕਿ ਇਸ ਦੇ ਮਹਿਲ ਅਤੇ ਅਜਾਇਬ ਘਰ ਇਸਦੀ ਪੁਰਾਣੀ ਸ਼ਾਨ ਨੂੰ ਦਰਸਾਉਂਦੇ ਹਨ। ਪੰਜਾਬ ਵਿੱਚ ਇੱਕ ਯਾਤਰਾ ਦਾ ਅਨੁਭਵ ਸੱਭਿਆਚਾਰ,ਵਿਰਾਸਤ,ਇਤਿਹਾਸ ਅਤੇ ਲੋਕਾਂ ਦਾ ਆਪਸੀ ਪਿਆਰ ਹੀ ਸਭ ਨੂੰ ਪੰਜਾਬ ਵੱਲ ਖਿਚਦਾ ਹੈ। ਇਹ ਵਿਚਾਰ ਪੰਜਾਬ ਦੇ ਸੈਰ ਸਪਾਟਾ ਤੇ ਸੱਭਿਆਚਾਰ ਮੰਤਰੀ ਅਨਮੋਲ ਗਗਨ ਮਾਨ ਨੇ ਮੁੰਬਈ ਵਿਖੇ ਦੇਸ-ਵਿਦੇਸ਼ ਦੇ ਸੈਰ-ਸਪਾਟਾ ਹੋਈ ਇੱਕ ਈਵੈਂਟ ਵਿੱਚ ਆਪਣੇ ਵਿਚਾਰ ਸਾਂਝੇ ਕਰਦਿਆਂ ਦੇਸ਼-ਵਿਦੇਸ਼ ਦੇ ਸੈਲਾਨੀਆਂ ਨੂੰ ਪੰਜਾਬ ਆਉਣ ਦਾ ਸੱਦਾ ਦਿੰਦਿਆਂ ਕਹੇ। ਕੈਬਨਿਟ ਮੰਤਰੀ ਨੇ ਮੁੰਬਈ ਵਿਖੇ ਦੇਸ-ਵਿਦੇਸ਼ ਦੇ ਸੈਰ-ਸਪਾਟਾ ਈਵੈਂਟ ਵਿੱਚ ਕਿਹਾ ਹੈ ਕਿ ਪੰਜਾਬ ਦਾ ਅਮੀਰ ਵਿਰਸਾ, ਜੀਵਨ ਸ਼ੈਲੀ ਤੇ ਵਾਤਾਵਰਣ ਯਕੀਨੀ ਤੌਰ ‘ਤੇ ਸੈਲਾਨੀਆਂ ਲਈ ਸਕੂਨ ਦਾ ਸੋਮਾ ਸਾਬਿਤ ਹੋਵੇਗਾ। 

Advertisements

ਉਨ੍ਹਾਂ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇਸ਼-ਵਿਦੇਸ਼ ਦੇ ਸੈਲਾਨੀਆਂ ਲਈ ਸੂਬੇ ਨੂੰ ਟੂਰਿਜ਼ਮ ਹੱਬ ਬਣਾਉਣ ਅਤੇ ਇਸ ਨੂੰ ਹੋਰ ਵਿਕਸਿਤ ਕਰਨ ਲਈ ਲਗਾਤਾਰ ਯਤਨਸ਼ੀਲ ਹੈ। ਉਨ੍ਹਾਂ ਵੱਖ-ਵੱਖ ਸੂਬਿਆਂ ਦੇ ਨੁਮਾਇੰਦਿਆਂ ਨੂੰ ਪੰਜਾਬ ਦੇ ਅਮੀਰ ਵਿਰਸੇ ਅਤੇ ਇਤਿਹਾਸਿਕ ਇਮਾਰਤਾਂ ਅਤੇ ਇਥੋਂ ਦੀ ਜੀਵਨ ਸੈਲੀ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਵੱਲੋ ਵੱਖ-ਵੱਖ ਦੇਸ਼ਾਂ ਦੇ ਸੈਰ-ਸਪਾਟਾ ਬੋਰਡਾਂ ਅਤੇ ਰਾਜ ਸਰਕਾਰਾਂ ਨਾਲ ਗੱਲਬਾਤ ਦੌਰਾਨ ਦੇਸ਼ ਦੇ ਸਾਰੇ ਰਾਜਾਂ ਵਿੱਚ ਸੈਰ-ਸਪਾਟੇ ਨੂੰ ਵਧਾਉਣ ਅਤੇ ਉਤਸ਼ਾਹਿਤ ਕਰਨ ਲਈ ਆਪਣੇ ਦ੍ਰਿਸ਼ਟੀਕੋਣ ਅਤੇ ਵਿਚਾਰਾਂ ਦਾ ਪ੍ਰਗਟਾਵਾ ਕੀਤਾ । 

ਮੁੰਬਈ ਵਿਖੇ ਇਸ ਮੌਕੇ ਸਮਾਗਮ ਵਿੱਚ ਸੈਰ ਸਪਾਟਾ ਵਿਭਾਗ ਵੱਲੋਂ ਪੰਜਾਬ ਦੇ ਵਿਰਸੇ, ਇਤਿਹਾਸ ਅਤੇ ਸੱਭਿਆਚਾਰ ਨੂੰ ਦਰਸਾਉਂਦੀ ਪ੍ਰਦਰਸ਼ਨੀ ਵੀ ਲਗਾਈ ਗਈ। ਇਸ ਪ੍ਰੋਗਰਾਮ ਵਿੱਚ ਵੱਖ ਵੱਖ ਦੇਸ਼ਾਂ ਦੇ ਸੈਰ ਸਪਾਟਾ ਬੋਰਡਾਂ ਦੇ ਨੁਮਾਇੰਦਿਆਂ ਅਤੇ ਰਾਜ ਸਰਕਾਰਾਂ ਸ਼ਿਰਕਤ ਕੀਤੀ ਗਈ । 

LEAVE A REPLY

Please enter your comment!
Please enter your name here