ਬੇਹਸਹਾਰਾ ਮਹਿੰਦਰ ਲਈ ਸਿਵਲ ਹਸਪਤਾਲ ਦੇ ਡਾਕਟਰ ਰੱਬ ਸਾਬਿਤ ਹੋਏ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਕਹਿੰਦੇ ਨੇ ਜਿਸ ਦਾ ਕੋਈ ਨਹੀ ਉਸ ਦਾ ਖੁਦਾ ਹੁੰਦਾ ਹੈ ਇਸ ਤਰਾ ਮਹਿੰਦਰ  ਲਈ ਸਿਵਲ ਹਸਪਤਾਲ ਦੇ ਡਾਕਟਰ ਖੁਦਾ  ਤੋ ਵੀ ਕਿਸੇ ਤਰ੍ਹਾਂ ਘੱਟ ਸਬਿਤ ਨਹੀ ਹੋਏ 70 ਸਾਲਾ ਉਮਰ ਦੇ ਮਹਿੰਦਰ ਨੂੰ ਇਸ ਦੇ ਪਰਿਵਾਰ ਨੇ ਨਕਾਰਾ ਸਮਝ  ਕਿ  ਲਾਵਰਿਸ ਛੱਡ ਦਿੱਤਾ ਜਦ ਕਿ ਉਸ ਨੂੰ ਇਸ ਸਮੇ ਦੇਖ ਭਾਲ ਦੀ ਵੱਧ ਲੋੜ ਹੁੰਦੀ  ਹੈ । ਚੂਲਾ ਟੁੱਟਾ ਹੋਣ ਕਾਰਨ ਤੁਰਨ ਫਿਰਨ ਤੇ ਅਸਮਰੱਥ ਮਹਿੰਦਰ ਦੀ ਉਸ ਵੇਲੇ ਆਸ ਬੱਜੀ ਤੇ ਜਦੋ ਬਾਬਾ ਦੀਪ ਸਿੰਘ ਸੇਵਾ ਦਲ ਵਾਲਿਆ ਦੇ ਮੈਬਰਾਂ ਵੱਲੋ ਸਿਵਲ ਹਸਪਤਾਲ ਵਿੱਖੇ ਇਲਾਜ ਲਈ ਪਹੁਚਾਇਆ,  ਤੇ ਸੀਨੀਅਰ ਮੈਡੀਕਲ ਅਫਸਰ  ਡਾ ਸਵਾਤੀ ਨੇ ਇਲਾਜ ਦਾ ਸਾਰਾ ਖਰਚਾ ਆਪਣੇ ਕੋਲੋ ਕਰਵਾਕੇ  ਹੱਡੀਆ ਦੇ ਮਾਹਿਰ ਡਾ ਮਨਮੋਹਨ ਸਿੰਘ ਕੋਲੋ ਅਪਰੇਸ਼ਨ ਕਰਵਾਇਆ ਤੇ ਮਰੀਜ ਮਹਿੰਦਰ  ਜਿਸ ਨੇ ਜਿੰਦਗੀ ਜੀਣ ਦੀ ਆਸ ਛੱਡ ਦਿੱਤੀ ਸੀ,   ਨੂੰ ਹੁਣ ਫਿਰ ਜੀਣ ਦੀ ਆਸ ਬੱਜ ਗਈ ਹੈ ।

Advertisements

ਇਸ ਮੋਕੇ ਡਾ ਮਨਮੋਹਣ ਸਿੰਘ ਨੇ ਦੱਸਿਆ ਕਿ ਇਸ ਮਰੀਜ ਨੂੰ ਸਾਡੇ ਕੋਲ ਬਾਬਾ ਦੀਪ ਸਿੰਘ ਸੇਵਾ ਸੁਸਇਟੀ ਵਾਲੇ ਲੈ ਕੇ ਆਏ ਸਨ ਤੇ ਐਸ. ਐਮ. ਉ. ਸਾਹਿਬ ਦੇ ਸਹਿਯੋਗ ਨਾਲ ਅਸੀ ਇਸ ਦੇ ਟੁਟੇ ਹੋਏ ਚੂਲੇ ਦਾ ਅਪਰੇਸ਼ਨ ਕੀਤਾ ਹੋ ਜੋ ਬਹੁਤ ਹੀ ਵਧੀਆ ਹੋ ਗਿਆ । ਜਿਸ ਦਾ ਸਾਰਾ ਖਰਚਾ ਦਵਾਈਆ , ਪਲੇਟਾ  ਤੇ ਰੋਟੀ ਪਾਣੀ ਸਿਵਲ ਹਸਪਤਾਲ ਵੱਲੋ ਕੀਤਾ ਗਿਆ ਹੈ ।  ਇਸ ਮੋਕੇ ਬਾਬਾ ਦੀਪ ਸਿੰਘ ਸੇਵਾ ਦੱਲ ਦੇ ਮੈਬਰ ਗੁਰਪ੍ਰੀਤ ਸਿੰਘ ਵੱਲੋ ਦੱਸਿਆ ਕਿ ਸਾਨੂੰ ਕੁਝ ਦਿਨ ਪਹਿਲਾ ਪਤਾ ਲਗਾ ਸੀ ਕਿ  ਕੋਈ 65 – 70 ਸਾਲ ਦੇ ਬੁਜਰਗ ਬਹਾਦਰ ਪੁਰ ਦੇ ਨਜਦੀਕ ਪਿਆ ਹੈ ਤੇ ਉਹ ਚੱਲ ਫਿਰ ਨਹੀ ਸਕਦਾ  ਤੇ ਬੇਹਸਹਾਰਾ ਹੈ ।  ਬਾਬਾ ਮਨਜੋਤ ਸਿੰਘ ਜੋ ਕਿ ਬਾਬਾ ਦੀਪ ਸਿੰਘ ਸੇਵਾ ਦੱਲ ਵਾਲਿਆ ਵੱਲੋ ਇਸ ਨੂੰ ਸਿਵਲ ਹਸਪਤਾਲ ਵਿਖੇ ਦਾਖਿਲ ਕਰਵਾਇਆ ਗਿਆ ਤੇ ਡਾਕਟਰ ਨਾਲ ਗੱਲ ਕਰਕੇ ਇਹਨਾਂ ਦਾ ਇਲਾਜ ਕਰਵਾ ਰਹੇ ਤੇ ਬਆਦ ਵਿੱਚ ਅਸੀ ਇਹਨਾਂ ਆਪਣੇ ਹਰਿਆਣਾ ਵਿਖੇ ਕੈਪ ਵਿੱਚ ਲੈ ਜਾਵਾਗੇ। ਸਾਡੇ ਕੋਲ ਹੋਰ ਵੀ ਬਹੁਤ ਸਾਰੇ ਬੇਸਹਾਰਾ ਬਜੁਰਗ ਅਤੇ ਬੀਬੀਆ ਰਹਿ ਰਹੀਆ ਹਨ , ਜਿਥੇ ਉਹਨਾਂ ਨੂੰ ਰੋਟੀ ਪਾਣੀ ਤੇ ਇਲਾਜ ਸੁਸਾਇਟੀ ਵੱਲੋ ਫਰੀ ਮਿਲਦਾ ਹੈ ।

LEAVE A REPLY

Please enter your comment!
Please enter your name here