ਵਧੀਆ ਤੇ ਮਿਆਰੀ ਖਾਣ-ਪੀਣ ਮੁਹਇਆ ਕਰਵਾਉਣ ਲਈ ਵੱਖ-ਵੱਖ ਹੋਟਲ ਤੇ ਰੈਸਟੋਰੈਂਟ ਦੇ ਮਾਲਿਕਾਂ ਨਾਲ ਕੀਤੀ ਬੈਠਕ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਲੋਕਾਂ ਨੂੰ ਵਧੀਆਂ ਤੇ ਮਿਆਰੀ ਖਾਣ ਪੀਣ ਦੀਆਂ ਵਸਤੂਆਂ ਮੁਹਈਆਂ ਕਰਵਾਉਣਾ ਸਿਹਤ ਵਿਭਾਗ ਦੀ ਜਿੰਮੇਵਾਰੀ ਹੈ, ਤੇ ਇਸ ਦੇ ਚਲਦਿਆਂ ਸਿਵਲ ਸਰਜਨ ਦਫਤਰ ਹੁਸ਼ਿਆਰਪੁਰ ਦੇ ਟ੍ਰੇਨਿੰਗ ਹਾਲ ਵਿੱਚ ਹੁਸ਼ਿਆਰਪੁਰ ਸ਼ਹਿਰ ਦੇ ਹੋਟਲ, ਰੈਸਟੋਰੈਟ, ਹਲਵਾਈ, ਢਾਬਾ ਮਲਿਕਾਂ ਦੀ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਜਿਸ ਵਿੱਚ ਫੂਡ ਕਮਿਸ਼ਨਰ ਪੰਜਾਬ ਦੇ ਦਿਸ਼ਾ ਨਿਰਦੇਸ਼ਾ ਤਹਿਤ ਜਿਲਾ ਸਿਹਤ ਅਫਸਰ ਡਾ. ਸੁਰਿੰਦਰ ਸਿੰਘ ਦੀ ਪ੍ਰਧਨਗੀ ਵਿੱਚ ਕੀਤੀ ਗਈ। ਜਿਸ ਵਿੱਚ ਨੋਰਦਨ ਬਾਇਉਫੀਊਲ ਦੇ ਐਮ. ਡੀ. ਨਿਰਮਲ ਸਿੰਘ ਸੰਧੂ ਵਿਸ਼ੇਸ ਤੋਰ ਤੇ ਹਾਜਰ ਹੋਏ।

Advertisements

 

ਇਸ ਮੋਕੇ ਜਿਲਾਂ ਸਿਹਤ ਅਫਸਰ ਵੱਲੋ ਸਬੋਧਨ ਕਰਦੇ ਹੋਏ ਦੱਸਿਆ ਕਿ ਖਾਣ ਪੀਣ ਦੀਆਂ ਵਸਤੂਆਂ ਨੂੰ ਤਲੱਣ ਵਾਸਤੇ ਵਰਤੇ ਜਾਦੇ ਤੇਲ ਨੂੰ 3 ਵਾਰ ਤੋ ਵੱਧ ਗਰਮ ਕਰਕੇ ਤਲਾਈ  ਨਹੀ ਕੀਤੀ ਜਾ ਸਕਦੀ ਹੈ। ਕਿਉਂ ਜੋ ਇਸ ਵਿੱਚ ਟਰਾਸ ਫੈਟ ਦੀ ਮਾਤਾਰਾ ਹਾਨੀ ਕਾਰਕ ਪੱਧਰ ਤੇ ਪਹੁੰਚ ਜਾਦੀ ਹੈ ਤੇ ਜੇਕਰ ਇਸ ਵਰਤੇ ਹੋ ਲ ਤੇਲ ਦੀ ਅਸੀ ਦੁਆਰਾ ਖਾਣੇਂ ਵਰਤੋ ਕਰਦੇ ਹਾਂ, ਤਾਂ ਸ਼ਰੀਰ ਉਤੇ ਮਾੜੇ ਪ੍ਰਭਾਵ ਜਿਵੇ ਕਿ ਬਲੱਡ ਪ੍ਰੈਸ਼ਰ ਤੇ ਹਾਡ ਅਟੈਕ ਦੇ ਅਸਾਰ ਬਣ ਜਾਦੇ ਹਨ। ਇਸ ਲਈ ਸਰਕਾਰ ਵੱਲੋ ਤਲਾਈ ਤੋ ਬਾਦ ਬਚੇ ਹੋਏ ਤੇਲ ਨੂੰ ਦੇ ਇਕੱਠਾ ਕਰਨ ਦਾ ਕੰਮ ਸਰਕਾਰ ਵੱਲੋ ਉਪਰੋਕ ਕੰਪਨੀ ਨੂੰ ਦਿੱਤਾ ਗਿਆ ਹੈ।

ਇਸ ਮੋਕੇ ਹਾਜਰੀਨ ਨੂੰ ਅਦੇਸ਼ ਦਿੱਤੇ ਕਿ ਬੱਚੇ ਹੇ ਤੇਲ ਨੂੰ ਇਕੱਠਾ ਤਕਰਕੇ ਰੱਖਿਆ ਤੇ ਕੰਪਨੀ ਵੱਲੋ ਇਸ ਨੂੰ ਖਰੀਦਿਆ ਜਾਵੇਗਾ ਤੇ ਕੰਪਨੀ ਇਸ ਤੇਲ ਨੂੰ ਬਾਇਉਡੀਜਲ ਬਣਾਉਣ ਲਈ ਵਰਤੇ ਕਰੇਗੀ। ਇਸ ਨਾਲ ਇਸ ਬਚੇ ਹੋਏ ਤੇਲ ਦਾ ਦੁਆਰਾ ਤਲਾਈ ਨਾ ਹੋਣ ਤੇ ਲੋਕਾਂ ਦੀ ਸਿਹਤ ਖਰਾਬ ਨਹੀ ਹੋਵੇਗਾ। ਇਸ ਮੋਕੇ ਐਮ. ਡੀ. ਨਿਰਮਲ ਸਿੰਘ ਨੇ ਦੱਸਿਆ ਕਿ ਕੰਪਨੀ ਪਹਿਲਾਂ ਹੀ ਵੱਡੀਆਂ ਵੱਡੀਆੰ ਕੰਪਨੀਆਂ ਜਿਵੇ ਮੈਕਡੋਨਿਲ, ਕੇ.ਐਫ.ਸੀ., ਵਰਕਿੰਗ ਆਦਿ ਤੋ ਵਰਤਿਆ ਹੋਏ ਤੇਲ ਇਕੱਠਾ ਕੀਤਾ ਜਾਂਦਾ ਹੈ ।

ਇਸੇ ਤਰਾਂ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਹੋਰ ਢਾਬੇ, ਹੋਟਲ ਰੈਸਟੋਰੈਟ ਤੇ ਹਲਵਾਈਆਂ ਦੀਆਂ ਦੁਕਾਨਾ ਤੇ ਇਹ ਤੇਲ ਖਰੀਦਿਆ ਜਾਵੇਗਾ । ਇਸ ਮੋਕੇ ਫੂਡ ਅਫਸਰ ਰਮਨ ਵਿਰਦੀ, ਮਾਸ ਮੀਡੀਆ ਅਫਸਰ ਪਰਸ਼ੋਤਮ ਲਾਲ, ਰੋਹਤ ਅਰੋੜਾ, ਗੁਰਵਿੰਦਰ ਸਿੰਘ, ਰਾਮ ਲੁਭਾਇਆ ਆਦਿ ਵੀ ਹਜਾਰ ਸਨ।

LEAVE A REPLY

Please enter your comment!
Please enter your name here