ਖੇਡਾਂ ਵਤਨ ਪੰਜਾਬ ਦੀਆਂ ਦੌਰਾਨ ਖਿਲਾੜਾਰੀਆਂ ਨੇ ਦਿਖਾਇਆ ਦੱਮ-ਖਮ

ਫਿਰੋਜ਼ਪੁਰ (ਦ ਸਟੈਲਰ ਨਿਊਜ਼)। ਪੰਜਾਬ ਸਰਕਾਰ, ਖੇਡ ਵਿਭਾਗ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਖੇਡਾਂ ਵਤਨ ਪੰਜਾਬ ਦੀਆਂ ਦੌਰਾਨ ਜ਼ਿਲ੍ਹਾ ਪੱਧਰ ਟੂਰਨਾਮੈਂਟ ਲੜਕੇ/ਲੜਕੀਆਂ (ਅੰਡਰ-21 ਅਤੇ 21-40) ਖੇਡ ਗਰਾਊਂਡ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫ਼ਿਰੋਜ਼ਪੁਰ ਜ਼ਿਲ੍ਹਾ ਫ਼ਿਰੋਜ਼ਪੁਰ ਵਿਖੇ ਮਿਤੀ 15 ਸਤੰਬਰ, 2022, ਨੂੰ ਅਥਲੈਟਿਕਸ, ਕਬੱਡੀ(ਨਸ), ਕਬੱਡੀ(ਸਸ), ਖੋਹ-ਖੋਹ, ਵਾਲੀਬਾਲ, ਫੁੱਟਬਾਲ, ਹੈਂਡਬਾਲ, ਗਤਕਾ, ਕਿੱਕ ਬਾਕਸਿੰਗ, ਬੈਡਮਿੰਟਨ, ਬਾਸਕਿਟਬਾਲ, ਹਾਕੀ, ਕੁਸ਼ਤੀ, ਤੈਰਾਕੀ, ਬਾਕਸਿੰਗ ਅਤੇ ਟੇਬਲ ਟੈਨਿਸ ਖੇਡਾਂ ਕਰਵਾਈਆਂ ਗਈਆਂ।ਜਿਸ ਵਿੱਚ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ/ਕਲੱਬਾਂ/ਅਕੈਡਮੀਆਂ/ਐਸੋਸੀਏਸ਼ਨਾਂ ਅਤੇ ਸਕੂਲਾਂ ਦੀਆਂ ਟੀਮਾਂ ਨੇ ਭਾਗ ਲਿਆ। ਸ਼੍ਰੀਮਤੀ ਅਨਿੰਦਰਵੀਰ ਕੌਰ ਬਰਾੜ ਜ਼ਿਲ੍ਹਾ ਖੇਡ ਅਫ਼ਸਰ ਫ਼ਿਰੋਜ਼ਪੁਰ ਵੱਲੋਂ ਜੇਤੂਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਇਸ ਟੂਰਨਾਮੈਂਟ ਵਿੱਚ ਐਥਲੈਟਿਕਸ ਇਵੈਂਟ ਅੰਡਰ 21 ਲੜਕੀਆਂ 5000 ਮੀਟਰ ਵਿੱਚ ਸੁਨੇਹਾ ਫਿਰੋਜ਼ਪੁਰ ਨੇ ਪਹਿਲਾ, ਸੁਖਜਿੰਦਰ ਕੌਰ ਨੇ ਦੂਜਾ ਅਤੇ ਖੁਸ਼ਪ੍ਰੀਤ ਕੌਰ ਘੱਲ ਖੁਰਦ ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਗਰੁੱਪ 5000 ਮੀਟਰ ਲੜਕਿਆਂ ਵਿੱਚ ਰਕੇਸ਼ ਕੁਮਾਰ ਨੇ ਗੁਰੂ ਹਰ ਸਹਾਏ ਨੇ ਪਹਿਲਾ, ਦਿਲਪ੍ਰੀਤ ਫਿਰੋਜ਼ਪੁਰ ਨੇ ਦੂਜਾ ਅਤੇ ਸਵਰਨ ਸਿੰਘ ਫਿਰੋਜ਼ਪੁਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ 21 ਵੋਮੈਨ 400 ਮੀਟਰ ਵਿੱਚ ਕੌਮਲਦੀਪ ਕੌਰ ਨੇ ਪਹਿਲਾ, ਕਾਜਲ ਨੇ ਦੂਜਾ ਅਤੇ ਪੂਜਾ ਰਾਣੀ ਗੁਰੂਹਰਸਹਾਏ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

Advertisements

ਅੰਡਰ 21 ਮੈਨ 400 ਮੀਟਰ ਵਿੱਚ ਵਿਸ਼ਵਪ੍ਰੀਤ ਸਿੰਘ ਫਿਰੋਜ਼ਪੁਰ ਨੇ ਪਹਿਲਾ, ਸਤਨਾਮ ਸਿੰਘ ਗੁਰੂ ਹਰ ਸਹਾਏ ਨੇ ਦੂਜਾ ਅਤੇ ਅਰਪਨ ਸੰਧੂ ਫਿਰੋਜ਼ਪੁਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ 21 ਹਾਈ ਜੰਪ ਲੜਕੀਆਂ ਵਿੱਚ ਕੋਮਲਪ੍ਰੀਤ ਕੌਰ ਘੱਲ ਖੁਰਦ ਨੇ ਪਹਿਲਾ, ਨਵਜੋਤ ਰਾਣੀ ਫਿਰੋਜ਼ਪੁਰ ਨੇ ਦੂਜਾ ਅਤੇ ਰਮਨਦੀਪ ਕੌਰ ਗੁਰੂਹਰਸਹਾਏ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਲੜਕਿਆਂ ਵਿੱਚ ਧੀਰਜ ਗੁਰੂਹਰਸਹਾਏ ਨੇ ਪਹਿਲਾ, ਗੁਰਕੀਰਤ ਸਿੰਘ ਘੱਲ ਖੁਰਦ ਨੇ ਦੂਜਾ ਅਤੇ ਸੁਨੀਲ ਕੁਮਾਰ ਗੁਰੂਹਰਸਹਾਏ ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ 21-40 ਮੈਨ ਹਾਈ ਜੰਪ ਵਿੱਚ ਸੁਖਦੇਵ ਹਾਂਡਾ ਫਿਰੋਜਪੁਰ ਨੇ ਪਹਿਲਾ, ਗੁਰਪ੍ਰੀਤ ਸਿੰਘ ਮਖੂ ਨੇ ਦੂਜਾ ਅਤੇ ਜਰਮਲ ਸਿੰਘ ਮਖੂ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਫੁੱਟਬਾਲ ਖੇਡ ਅੰਡਰ 21 ਲੜਕਿਆਂ ਵਿੱਚ ਪਿੰਡ ਮੁਦਕੀ ਨੇ ਪਹਿਲਾ, ਕੱਸੋਆਣਾ ਨੇ ਦੂਜਾ ਅਤੇ ਅਕਾਲ ਅਕੈਡਮੀ ਭੜਾਣਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

 ਬਾਸਕਿਟਬਾਲ ਖੇਡ ਅੰਡਰ 21 ਲੜਕਿਆਂ ਵਿੱਚ ਸਸਸਸ(ਲੜਕੇ) ਫਿਰੋਜ਼ਪੁਰ ਨੇ ਪਹਿਲਾ, ਰੇਲਵੇ ਕਲੱਬ ਫਿਰੋਜ਼ਪੁਰ ਨੇ ਦੂਜਾ ਅਤੇ ਦਾਸ ਐਂਡ ਬਰਾਊਂਨ ਸਕੂਲ ਫਿਰੋਜ਼ਪੁਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਅੰਡਰ 21-40 ਵਿੱਚ ਬ੍ਰਦਰਜ਼ ਕਲੱਬ ਫਿਰੋਜ਼ਪੁਰ ਨੇ ਪਹਿਲਾ ਅਤੇ ਰੇਲਵੇ ਕਲੱਬ ਫਿਰੋਜ਼ਪੁਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਕਬੱਡੀ ਅੰਡਰ 21 ਲੜਕਿਆਂ ਵਿੱਚ ਗੁਰੂ ਨਾਨਕ ਕਾਲਜ ਫਿਰੋਜ਼ਪੁਰ ਛਾਉਣੀ ਨੇ ਪਹਿਲਾ ਅਤੇ ਤਲਵੰਡੀ ਭਾਈ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ 21-40 ਲੜਕਿਆਂ ਵਿੱਚ ਪਿੰਡ ਦੁੱਲੇ ਕੇ ਨੱਥੂ ਵਾਲਾ ਪਹਿਲਾ ਅਤੇ ਪਿੰਡ ਲੱਲ੍ਹੇ ਨੇ ਦੂਜਾ ਅਤੇ ਸਥਾਨ ਹਾਸਲ ਕੀਤਾ। ਇਸ ਮੌਕੇ ਸਮੂਹ ਸਟਾਫ ਜ਼ਿਲ੍ਹਾ ਖੇਡ ਦਫਤਰ, ਫਿਰੋਜ਼ਪੁਰ ਅਤੇ ਵੱਖ-ਵੱਖ ਸਕੂਲਾਂ ਦੇ ਟੀਚਰ ਆਦਿ ਹਾਜ਼ਰ ਸਨ।ਹਾਕੀ ਖੇਡ ਅੰਡਰ 17 ਲੜਕਿਆਂ ਵਿੱਚ ਐਸ.ਏ.ਐਸ ਪਬਲਿਕ ਸਕੂਲ ਬਜੀਦਪੁਰ ਨੇ ਪਹਿਲਾ, ਅਕਾਲ ਅਕੈਡਮੀ ਰੱਤਾ ਖੇੜਾ ਨੇ ਦੂਜਾ ਅਤੇ ਬਾਬਾ ਸ਼ੇਰ ਸ਼ਾਹ ਵਲੀ ਸਪੋਰਟਸ ਕਲੱਬ ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਅੰਡਰ 21 ਲੜਕਿਆਂ ਵਿੱਚ ਐਸ.ਏ.ਐਸ ਪਬਲਿਕ ਸਕੂਲ ਬਜੀਦਪੁਰ ਨੇ ਪਹਿਲਾ ਅਤੇ ਐਮ. ਐਸ. ਕੇ ਖਾਲਸਾ ਕਾਲਜ ਤਲਵੰਡੀ ਭਾਈ ਨੇ ਦੂਜਾ ਸਥਾਨ ਪ੍ਰਾਪਤ ਕੀਤਾ।

LEAVE A REPLY

Please enter your comment!
Please enter your name here