ਜੂਡੋ ਦੇ ਹੋਏ ਮੁਕਾਬਲਿਆਂ ‘ਚ ਲੜਕੀਆਂ ਨੇ ਦਿਖਾਏ ਖੇਡ ਦੇ ਦਾਅ-ਪੇਚ

ਪਟਿਆਲਾ(ਦ ਸਟੈਲਰ ਨਿਊਜ਼)। ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਿੱਚ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਪਟਿਆਲਾ ਜ਼ਿਲ੍ਹੇ ਵਿੱਚ ਚੱਲ ਰਹੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਦੇ ਅੱਜ ਛੇਵੇਂ ਦਿਨ ਫੁੱਟਬਾਲ, ਕਬੱਡੀ, ਜੂਡੋ ਤੇ ਲਾਅਨ ਟੈਨਿਸ ਦੇ ਮੁਕਾਬਲੇ ਹੋਏ, ਜਿਨ੍ਹਾਂ ਵਿੱਚ  ਵੱਡੀ ਗਿਣਤੀ ਖਿਡਾਰੀ ਨੇ ਹਿੱਸਾ ਲਿਆ ਅਤੇ ਸਰੋਤਿਆਂ ਨੇ ਦਿਲਚਸਪ ਮੁਕਾਬਲਿਆਂ ਦਾ ਅਨੰਦ ਮਾਣਿਆ। ਅੱਜ ਹੋਏ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਦੇ ਨਤੀਜਿਆਂ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਸ਼ਾਸ਼ਵਤ ਰਾਜ਼ਦਾਨ ਨੇ ਦੱਸਿਆ ਕਿ ਫੁੱਟਬਾਲ ਅੰਡਰ 21 ਲੜਕੀਆਂ ਵਿੱਚ ਗੰਗਾ ਇੰਟਰਨੈਸ਼ਨਲ ਸਕੂਲ (ਪਾਤੜਾਂ) ਨੂੰ ਸਰਕਾਰੀ ਹਾਈ ਸਕੂਲ ਹਰਪਾਲਪੁਰ (ਘਨੌਰ) ਨੇ 3-2 ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ। ਇਸੇ ਤਰ੍ਹਾਂ ਅਕਾਲ ਅਕੈਡਮੀ ਸਮਾਣਾ ਦੀ ਟੀਮ ਨੇ ਵੁਮੈਨ ਕਾਲਜ ਪਟਿਆਲਾ ਨੂੰ 3-0 ਨਾਲ ਹਰਾਇਆ। ਅੰਡਰ 14 ਲੜਕਿਆਂ ਵਿੱਚ ਪੋਲੋ ਗਰਾਊਂਡ ਪਟਿਆਲਾ ਨੇ ਗੰਗਾ ਇੰਟਰਨੈਸ਼ਨਲ ਸਕੂਲ (ਪਾਤੜਾਂ) ਨੂੰ 5-0 ਨਾਲ ਹਰਾ ਕੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ। ਕਬੱਡੀ ਨੈਸ਼ਨਲ ਸਟਾਈਲ ਖੇਡ ਅੰਡਰ 40 ਲੜਕਿਆਂ ਵਿੱਚ ਪਹਿਲਾ ਸਥਾਨ ਪਟਿਆਲਾ ਦਿਹਾਤੀ ਬੀ ਦੀ ਟੀਮ ਨੇ, ਦੂਜਾ ਸਥਾਨ ਘਨੌਰ ਏ ਦੀ ਟੀਮ ਅਤੇ ਸਮਾਣਾ ਏ ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਅੰਡਰ 21 ਵਿੱਚ ਕਬੱਡੀ ਕੋਚਿੰਗ ਸੈਂਟਰ ਭਾਦਸੋਂ ਨੇ ਪਹਿਲਾ, ਨਾਭਾ ਬੀ ਨੇ ਦੂਜਾ ਅਤੇ ਘਨੌਰ ਏ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

Advertisements

ਜੂਡੋ ਖੇਡ ਅੰਡਰ 17 ਲੜਕੀਆਂ 40 ਕਿਲੋਗ੍ਰਾਮ ਦੇ ਵੇਟ ਵਿੱਚ ਮਾਇਆ ਨੇ ਪਹਿਲਾ, ਕੰਚਨ ਨੇ ਦੂਜਾ, ਸੁਨੀਤ ਰਾਣੀ ਅਤੇ ਨੇਹਾ ਰਾਣੀ ਨੇ ਤੀਜਾ ਸਥਾਨ ਹਾਸਲ ਕੀਤਾ। 44 ਕਿਲੋਗ੍ਰਾਮ ਦੇ ਵੇਟ ਵਿੱਚ ਸੁਥਾਕਰ ਨੇ ਪਹਿਲਾ, ਸਿਮਰਨ ਨੇ ਦੂਜਾ, ਮੰਨਤ ਅਤੇ ਪਾਹੁਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 48 ਕਿਲੋਗ੍ਰਾਮ ਦੇ ਵੇਟ ਵਿੱਚ ਮੁਸਕਾਨ ਪਹਿਲੇ, ਸਿਮਰਨ ਥਾਪਾ ਨੇ ਦੂਜਾ, ਨੀਤੂ ਸਾਹੀ ਅਤੇ ਸੁਮੀਤਾ ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ 52 ਕਿਲੋ ਵਿੱਚ ਹੁਸਨਪ੍ਰੀਤ ਕੌਰ ਪਹਿਲੇ ਸਥਾਨ ਤੇ ਆਈ,ਵਿਧੀਆ ਦੂਜੇ,ਖੁਸ਼ਵਿੰਦਰ ਕੌਰ ਅਤੇ ਰਮਨਪ੍ਰੀਤ ਕੌਰ ਤੀਜੇ ਸਥਾਨ ਤੇ ਆਈ।
ਲਾਅਨ ਟੈਨਿਸ ਖੇਡ ਅੰਡਰ 17 ਲੜਕਿਆਂ ਵਿੱਚ ਵੰਸ਼ ਸਰਮਾ ਨੇ ਪਹਿਲਾ, ਨਿਸ਼ਚੇਅ ਨੇ ਦੂਜਾ ਅਤੇ ਪ੍ਰਭਅਸਫਤ ਨੇ ਤੀਜਾ ਸਥਾਨ ਹਾਸਲ ਕਰਕੇ ਜਿੱਤ ਪ੍ਰਾਪਤ ਕੀਤੀ। ਅੰਡਰ 17 ਲੜਕੀਆਂ ਵਿੱਚ ਪ੍ਰਭਲੀਨ ਨੇ ਪਹਿਲਾ, ਸੁਖਦੀਪ ਨੇ ਦੂਜਾ ਅਤੇ ਰਿਪਤਾਪਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਅੰਡਰ 14 ਲੜਕਿਆਂ ਅਤੇ ਲੜਕੀਆਂ ਵਿੱਚ ਅੰਸ਼ ਸ਼ਰਮਾ ਅਤੇ ਏਕਮ ਕੌਰ ਨੇ ਪਹਿਲਾ, ਆਦੇਸ਼ਬੀਰ ਅਤੇ ਅਨਿਅਤ ਨੇ ਦੂਜਾ, ਅਭੀਨੀਤ ਅਤੇ ਜਪਮਨ ਨੇ ਤੀਜਾ ਸਥਾਨ ਕਰਕੇ ਜਿੱਤ ਪ੍ਰਾਪਤ ਕੀਤੀ।

LEAVE A REPLY

Please enter your comment!
Please enter your name here