ਜ਼ਿਲ੍ਹਾ ਰੋਜ਼ਗਾਰ ਬਿਊਰੋ ਵਲੋਂ ਸਵਾਮੀ ਸਰਵਾਨੰਦ ਗਰੁੱਪ ਆਫ ਇੰਸਚਿਟਿਊਟ ਦੇ ਇੰਜੀਨੀਰਿੰਗ ਦੇ ਵਿਦਿਆਰਥੀਆਂ ਲਈ ਲਗਾਇਆ ਵਿਸ਼ੇਸ ਸੈਮੀਨਾਰ

ਗੁਰਦਾਸਪੁਰ (ਦ ਸਟੈਲਰ ਨਿਊਜ਼): ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਗੁਰਦਾਸਪੁਰ ਵਲੋਂ ਅੱਜ ਸਵਾਮੀ ਸਰਵਾਨੰਦ ਗਰੁੱਪ ਆਫ ਇੰਸਚਿਊਟ ਦੀਨਾਨਗਰ ਦੇ ਬੀ-ਟੈਕ ਮਕੈਨੀਕਲ, ਸਿਵਿਲ, ਇਲੈਕਟ੍ਰੀਕਲ ਅਤੇ ਕੰਪਿਊਟਰ ਸਾਇੰਸ ਦੇ ਪ੍ਰਾਰਥੀਆਂ ਲਈ ਇੰਜੀਨੀਰਿੰਗ ਦੇ ਫੀਲਡ ਵਿਚ ਚੰਗਾ ਰੋਜ਼ਗਾਰ ਹਾਸਲ ਕਰਨ ਲਈ ਇਕ ਵਿਸ਼ੇਸ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਸੈਮੀਨਾਰ ਵਿਚ ਸਬੰਧਤ ਵਿਸ਼ੇ ਦੇ ਕਾਲਜ ਸਟਾਫ ਅਤੇ ਲਗਭਗ 50 ਵਿਦਿਆਰਥੀਆਂ ਦੁਆਰਾ ਹਿੱਸਾ ਲਿਆ ਗਿਆ। ਜ਼ਿਲ੍ਹਾ ਰੋਜ਼ਗਾਰ ਅਫਸਰ ਸ੍ਰੀ ਪ੍ਰਸ਼ੋਤਮ ਸਿੰਘ ਜੀ ਵਲੋਂ ਡਿਗਰੀ ਪੂਰੀ ਕਰਨ ਤੋ ਬਾਅਦ ਸਬੰਧਤ ਇੰਜੀਨੀਰਿੰਗ ਫੀਲਡ ਵਿਚ ਨੌਂਕਰੀ ਹਾਸਲ ਕਰਨ ਲਈ ਵੱਖ-ਵੱਖ ਆਨਲਾਇਨ ਅਤੇ ਫਿਜਿਕਲ ਪਲੇਅਫਾਰਮ ਬਾਰੇ ਵਿਸਤਾਰਪੂਰਵਕ ਦੱਸਿਆ ਗਿਆ। ਉਹਨਾਂ ਨੇ ਵਿਦਿਆਰਥੀਆਂ ਨੂੰ ਨੈਸ਼ਨਲ ਅਪ੍ਰੈਂਟਸ਼ਿਪ ਪੋਰਟਲ ਦੀ ਮਹੱਤਾ ਬਾਰੇ ਦੱਸਿਆ, ਜਿਸ ਰਾਹੀਂ ਉਹ ਆਪਣੇ ਆਪ ਨੂੰ ਰਜਿਸਟਰਡ ਕਰਕੇ ਅਪਰੈਂਟਸ ਵਜੋਂ ਭਾਰਤ ਸਰਕਾਰ ਦੀਆਂ ਮਿੰਨੀ ਨਵਰਤਨ ਕੰਪਨੀਆਂ ਅਤੇ ਹੋਰਨਾਂ ਨਾਮੀ ਪ੍ਰਾਈਵੇਟ ਇੰਜ਼ੀਨੀਰਿੰਗ ਕੰਪਨੀਆਂ ਵਿਚ ਬਤੋਰ ਟ੍ਰੇਨੀ ਇੰਜੀਅਰ ਦਾ ਰੋਜ਼ਗਾਰ ਹਾਸਲ ਕਰ ਸਕਦੇ ਹਨ।

Advertisements

ਉਨ੍ਹਾਂ ਦੱਸਿਆ ਕਿ ਰੋਜ਼ਗਾਰ ਬਿਊਰੋ ਵਿਚ ਸਮੇਂ-ਸਮੇਂ ਵੀ ਚੰਗੀਆਂ ਪ੍ਰਾਈਵੇਟ ਕੰਪਨੀਆਂ ਨੂੰ ਬੁਲਾ ਕੇ ਪਲੈਸਪੇੱਂਟ ਕੈਂਪਾਂ ਦਾ ਆਯੋਜ਼ਨ ਕੀਤਾ ਜਾਂਦਾ ਹੈ, ਜਿਸ ਰਾਹੀਂ ਨੌਜਵਾਨ ਇਕ ਚੰਗੀ ਨੌਂਕਰੀ ਹਾਸਲ ਕਰਕੇ ਆਪਣੇ ਕੈਰੀਅਰ ਦੀ ਸੁੂਰੂਆਤ ਕਰ ਸਕਦੇ ਹਨ। ਉਹਨਾਂ ਨੇ ਵਿਦਿਆਰਥੀਆਂ ਨੂੰ ਗੁਰਦਾਸਪੁਰ ਅਤੇ ਨਾਲ ਲੱਗਦੇ ਜ਼ਿਲ੍ਹਿਆਂ ਵਿਚ ਲੱਗੇ ਹੋਏ ਉਦਯੋਗਾਂ ਬਾਰੇ ਵੀ ਜਾਣੂ ਕਰਵਾਇਆ, ਜਿਨ੍ਹਾਂ ਵਿਚ ਬੀ.ਟੈਕ ਕਰਨ ਉਪਰੰਤ ਇੰਜੀਨੀਰਿੰਗ ਦੀ ਨੌਂਕਰੀ ਲਈ ਅਪਲਾਈ ਕੀਤਾ ਜਾ ਸਕਦਾ ਹੈ। ਸ਼ੈਸਨ ਦੇ ਅੰਤ ਵਿਚ ਪੀ.ਸੀ.ਐਸ. ਅਧਿਕਾਰੀ ਸ੍ਰੀ ਵਰੁਣ ਕੁਮਾਰ ਵਲੋਂ ਵਿਦਿਆਰਥੀਆਂ ਦੀ ਹੌਂਸਲਾ ਅਫ਼ਜਾਈ ਕੀਤੀ ਗਈ ਅਤੇ ਉਨਾਂ ਨੂੰ ਭਵਿੱਖ ਵਿਚ ਵੀ ਡੀ.ਬੀ.ਈ.ਈ ਗੁਰਦਾਸਪੁਰ ਨਾਲ ਤਾਲਮੇਲ ਰੱਖਣ ਲਈ ਪ੍ਰੇਰਿਤ ਕੀਤਾ ਗਿਆ।

LEAVE A REPLY

Please enter your comment!
Please enter your name here