ਸਰਕਾਰੀ ਆਈਟੀਆਈ ਵਿਖੇ ਪਲੇਸਮੈਂਟ ਕੈਂਪ 23 ਸਤੰਬਰ ਨੂੰ

ਪਟਿਆਲਾ (ਦ ਸਟੈਲਰ ਨਿਊਜ਼): ਜ਼ਿਲ੍ਹਾ ਰੋਜ਼ਗਾਰ ਅਫ਼ਸਰ ਸਿੰਪੀ ਸਿੰਗਲਾ ਨੇ ਦੱਸਿਆ ਕਿ ਸਰਕਾਰੀ ਆਈ.ਟੀ.ਆਈ. (ਲੜਕੇ) ਪਟਿਆਲਾ ਵੱਲੋਂ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦੇ ਸਹਿਯੋਗ ਨਾਲ ਮਿਤੀ 23 ਸਤੰਬਰ ਨੂੰ ਸਰਕਾਰੀ ਆਈ.ਟੀ.ਆਈ. (ਲੜਕੇ) ਪਟਿਆਲਾ ਵਿਖੇ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ। ਜਿਸ ਵਿੱਚ ਜੀ.ਐਸ. ਅਲੋਇਸ ਇੰਡਸਟਰੀਜ਼ ਵੱਲੋਂ ਦਸਵੀਂ., ਬਾਰ੍ਹਵੀਂ, ਆਈ.ਟੀ.ਆਈ. ਪਾਸ ਉਮੀਦਵਾਰ ਪਲੇਸਮੈਂਟ ਕੈਂਪ ਵਿੱਚ ਭਾਗ ਲੈ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਸ ਕੈਂਪ ਵਿੱਚ ਭਾਗ ਲੈਣ ਵਾਲੇ ਉਮੀਦਵਾਰ ਦੀ ਉਮਰ 18 ਤੋਂ 35 ਸਾਲ ਤੱਕ ਹੋਣੀ ਚਾਹੀਦੀ ਹੈ ਤੇ ਉਮੀਦਵਾਰ ਨੇ ਆਈ.ਟੀ.ਆਈ. ਟਰੇਡਸ ਜਿਵੇਂ ਕਿ ਫਿਟਰ, ਟਰਨਰ, ਮਸ਼ੀਨਿਸਟ, ਮੋਟਰ ਮਕੈਨਿਕ, ਆਟੋਬਾਡੀ ਪੇਂਟ, ਡੀਜ਼ਲ ਮਕੈਨਿਕ, ਵੈਲਡਰ, ਟੂਲ ਅਤੇ ਡਾਈ ਮੇਕਰ, ਆਟੋ ਬਾਡੀ ਰਿਪੇਅਰ ਤੇ ਪਲੰਬਰ ਵਿੱਚ ਆਈ.ਟੀ.ਆਈ ਕੀਤੀ ਹੋਵੇ। ਉਨ੍ਹਾਂ ਦੱਸਿਆ ਕਿ ਉਮੀਦਵਾਰ ਦਾ ਟੈੱਸਟ ਅਤੇ ਇੰਟਰਵਿਊ ਮਿਤੀ 23 ਸਤੰਬਰ ਨੂੰ ਕੰਪਨੀ ਵੱਲੋਂ ਸਰਕਾਰੀ ਆਈ.ਟੀ.ਆਈ. (ਲੜਕੇ) ਨਾਭਾ ਰੋਡ ਪਟਿਆਲਾ ਵਿਖੇ ਹੋਵੇਗੀ।

Advertisements


ਸਿੰਪੀ ਸਿੰਗਲਾ ਨੇ ਕਿਹਾ ਕਿ ਉਮੀਦਵਾਰ ਆਪਣੀ ਯੋਗਤਾ ਦੇ ਸਾਰੇ ਲੋੜੀਂਦੇ ਦਸਤਾਵੇਜ਼ ਜਿਵੇਂ ਕਿ ਰਿਜ਼ਿਊਮ, ਆਧਾਰ ਕਾਰਡ, ਵਿੱਦਿਅਕ ਸਰਟੀਫਿਕੇਟ ਅਤੇ ਤਜਰਬਾ ਸਰਟੀਫਿਕੇਟ ਨਾਲ ਲੈ ਕੇ ਸਰਕਾਰੀ ਆਈ.ਟੀ.ਆਈ. (ਲੜਕੇ) ਨਾਭਾ ਰੋਡ ਪਟਿਆਲਾ ਵਿਖੇ 23 ਸਤੰਬਰ ਨੂੰ ਸਵੇਰੇ 9.30 ਵੱਜੇ ਪਹੁੰਚਣ।

LEAVE A REPLY

Please enter your comment!
Please enter your name here