ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਜ਼ ਯੂਨੀਅਨ ਵੱਲੋਂ ਪੰਜਾਬ ਭਰ ਦੇ ਦਫਤਰਾਂ ਦੇ ਬਾਹਰ ਕੀਤੀਆਂ ਗਈਆਂ ਗੇਟ ਰੈਲੀਆਂ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼): ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਜ਼ ਯੂਨੀਅਨ ਵੱਲੋਂ ਦੂਸਰੇ ਦਿਨ ਪੰਜਾਬ ਭਰ ਦੇ ਦਫਤਰਾਂ ਦੇ ਬਾਹਰ ਗੇਟ ਰੈਲੀਆਂ ਕੀਤੀਆਂ ਗਈਆਂ । ਇਸ ਜਿਲ੍ਹੇ ਵਿੱਚ ਵੱਖ-ਵੱਖ ਦਫਤਰਾਂ ਦੇ ਬਾਹਰ ਗੇਟ ਰੈਲੀਆਂ ਕੀਤੀਆਂ ਗਈਆਂ। ਸਿਵਲ ਸਰਜਨ ਦਫਤਰ ਤੇ ਇਰੀਗੇਸ਼ਨ ਵਿਭਾਗ ਵਿੱਚ ਗੇਟ ਰੈਲੀ ਮੰਗਲ ਸਿੰਘ, ਸੰਦੀਪ ਸੰਧੀ ਦੀ ਅਗਵਾਈ ਵਿੱਚ ਕੀਤੀ ਗਈ, ਡੀ.ਸੀ. ਦਫਤਰ ਦੇ ਪ੍ਰਧਾਨ ਵਿਕਰਮ ਆਦੀਆ, ਦੀਪਕ ਸ਼ਰਮਾ, ਸੁਪਰਡੰਟ ਬਲਕਾਰ ਸਿੰਘ, ਪੀ.ਡਬਲਯੂ.ਡੀ. ਦੇ ਪ੍ਰਧਾਨ ਸੁਰਜੀਤ ਕੁਮਾਰ, ਐਕਸਾਈਜ਼ ਦੇ ਪ੍ਰਧਾਨ ਵਿਨੈ ਕੁਮਾਰ, ਹੈਲਥ ਵਿਭਾਗ ਵਿੱਚ ਰੈਲੀ ਜਸਵੀਰ ਸਿਘ ਧਾਮੀ ਜੀ ਦੀ ਅਗਵਾਈ ਵਿੱਚ ਕੀਤੀ ਗਈ ਜਿਸ ਵਿੱਚ ਹੈਲਥ ਦੇ ਪ੍ਰਧਾਨ ਨਵਦੀਪ ਸਿੰਘ, ਦਵਿੰਦਰ ਭੱਟੀ, ਗੁਰਵਿੰਦਰ ਸ਼ਾਨੇ, ਸੰਜੀਵ ਕੁਮਾਰ, ਭੁਪਿੰਦਰ ਸਿੰਘ, ਸੱਤਪਾਲ ਬੱਧਣ, ਧਰਮਿੰਦਰ ਬੱਬਨ, ਸ਼ਿਵ ਰਤਨ, ਜਗਮੀਤ, ਪਰਮਜੀਤ ਕੌਰ, ਰੁਪਿੰਦਰ ਕੌਰ, ਬੀਨਾ, ਰੁਪਿੰਦਰਜੀਤ ਕੌਰ ਅਤੇ ਪਲਵਿੰਦਰ ਕੌਰ ਹਾਜਰ ਸਨ। ਇਹ ਜਾਣਕਾਰੀ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਅਨੀਰੁਧ ਮੋਦਗਿਲ ਵੱਲੋਂ ਜਾਰੀ ਕੀਤੇ ਗਏ ਪ੍ਰੈਸ ਬਿਆਨ ਰਾਹੀਂ ਦਿੱਤੀ ਗਈ, ਉਨ੍ਹਾਂ ਵੱਲੋਂ ਕਿਹਾ ਗਿਆ ਕਿ ਕੱਲ ਮਿਤੀ 23.9.2022 ਨੂੰ ਰੈਲੀ ਪੀ.ਡਬਲਯੂ.ਡੀ. ਦੇ ਦਫਤਰ ਨੇੜੇ ਮੁੱਖ ਡਾਕਖਾਨਾ ਵਿਖੇ ਕੀਤੀ ਜਾਵੇਗੀ, ਜਿਸ ਵਿੱਚ ਸਮੂਹ ਵਿਭਾਗਾਂ ਦੇ ਕਰਮਚਾਰੀ ਸ਼ਮੂਲੀਅਤ ਕਰਨਗੇ।

Advertisements

ਇਹ ਕਰਮਚਾਰੀ ਆਪਣੀਆਂ ਹੱਕੀ ਮੰਗਾਂ ਜਿਸ ਵਿੱਚ  ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਕਰਨਾ, ਰਹਿੰਦੀਆਂ ਡੀ.ਏ. ਦੀਆਂ ਕਿਸ਼ਤਾਂ ਜਾਰੀ ਕਰਨਾ,ਪੇ ਕਮਿਸ਼ਨ ਦਾ ਬਕਾਇਆ ਜਾਰੀ ਕਰਨਾ, ਸੈਂਟਰ ਪੈਟਰਨ ਤੇ ਕੀਤੀ ਭਰਤੀ ਬੰਦ ਕਰਨਾ, ਪ੍ਰੋਬੇਸ਼ਨ ਪੀਰੀਅਡ ਦਾ ਸਮਾਂ ਤਿੰਨ ਸਾਲ ਤੋਂ ਘਟਾ ਕੇ ਇੱਕ ਸਾਲ ਕਰਨਾ, ਵਿਕਾਸ ਟੈਕਸ ਬੰਦ ਕਰਨਾ, ਟਾਈਪ ਟੈਸਟ ਦੀ ਥਾਂ ਤੇ ਕੰਪਿਊਟਰ ਟ੍ਰੇਨਿੰਗ ਲਾਗੂ ਕਰਨਾ, ਸਿੱਖਿਆ ਵਿਭਾਗ ਵਿਚ ਇੱਕ ਕਲਰਕ ਨੂੰ ਦੂਰ ਦੁਰਾਡੇ ਦਿੱਤੇ ਦੋ ਜਾਂ ਇਸ ਤੋਂ ਵੱਧ ਸਟੇਸ਼ਨਾਂ ਦਾ ਚਾਰਜ ਲੈ ਕੇ ਘਰ ਦੇ ਨੇੜੇ ਇੱਕ ਸਟੇਸ਼ਨ ਕਰਨਾ ਆਦਿ ਸ਼ਾਮਿਲ ਹੈ।

LEAVE A REPLY

Please enter your comment!
Please enter your name here