ਪੰਜਾਬ ਹੁਨਰ ਵਿਕਾਸ ਮਿਸ਼ਨ ਹੁਸ਼ਿਆਰਪੁਰ ਵਲੋਂ ‘ਰਾਸ਼ਟਰੀ ਅਪ੍ਰੈਂਟਿਸ਼ਿਪ ਪ੍ਰਮੋਸ਼ਨ ਸਕੀਮ’ ਤਹਿਤ ਜਾਗਰੂਕਤਾ ਵਰਕਸ਼ਾਪ

ਹੁਸ਼ਿਆਰਪੁਰ,(ਦ ਸਟੈਲਰ ਨਿਊਜ਼): ਪੰਜਾਬ ਹੁਨਰ ਵਿਕਾਸ ਮਿਸ਼ਨ ਵੱਲੋ ਅਪ੍ਰੈਂਟਸ਼ਿਪ ਪ੍ਰੋਗਰਾਮ ਤਹਿਤ ਇੰਡਸਟਰੀ ਦੀ ਭਾਗੀਦਾਰੀ ਯਕੀਨੀ ਬਣਾਉਣ ਲਈ ਰਾਸ਼ਟਰੀ ਅਪ੍ਰੈਂਟਸ਼ਿਪ ਪ੍ਰਮੋਸ਼ਨ ਸਕੀਮ ਸਬੰਧੀ ਵਿਸ਼ੇਸ਼ ਜਾਗਰੂਕਤਾ ਵਰਕਸ਼ਾਪ ਕਰਵਾਈ ਗਈ, ਜਿਸ ਵਿੱਚ ਉਦਯੋਗਿਕ ਇਕਾਈਆਂ ਦੇ ਨੁਮਾਇੰਦਿਆਂ ਅਤੇ ਟ੍ਰੇਨਿੰਗ ਪਾਰਟਨਰਾਂ ਨੇ ਹਿੱਸਾ ਲਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਦਰਬਾਰਾ ਸਿੰਘ ਨੇ ਦੱਸਿਆਂ ਕਿ ਡਿਪਟੀ ਕਮਿਸ਼ਨਰ ਸੰਦੀਪ ਹੰਸ ਦੇ ਦਿਸ਼ਾ—ਨਿਰਦੇਸ਼ਾਂ ’ਤੇ ਕਰਵਾਈ ਗਈ ਇਸ ਵਰਕਸ਼ਾਪ ਵਿੱਚ  ਉਦਯੋਗਿਕ ਇਕਾਈਆਂ ਦੇ ਨੁਮਾਇੰਦਿਆਂ ਨੂੰ ਅਪ੍ਰੈਂਟਸ਼ਿਪ ਸਕੀਮ ਦੇ ਫਾਇਦਿਆਂ ਸਬੰਧੀ ਜਾਗਰੂਕ ਕੀਤਾ ਗਿਆ। ਵਰਕਸ਼ਾਪ ਦੌਰਾਨ ਪੰਜਾਬ ਹੁਨਰ ਵਿਕਾਸ ਮਿਸ਼ਨ,ਵੱਲੋ ਮਹਿੰਦਰ ਸਿੰਘ ਰਾਣਾ ਨੇ ਇਸ ਸਕੀਮ ਸਬੰਧੀ ਸੰਖੇਪ ਜਾਣਕਾਰੀ ਦਿੱਤੀ  ਅਤੇ ਕਾਰੋਬਾਰੀਆਂ ਨੂੰ ਇਸ ਸਕੀਮ ਅਧੀਨ ਪੋਰਟਲ ‘ ਤੇ ਰਜਿਸਟ੍ਰੇਸ਼ਨ ਕਰਨ ਲਈ ਵੀ ਦੱਸਿਆ।

Advertisements

ਉਨ੍ਹਾਂ ਕਿਹਾ ਕਿ ਸਿਖਲਾਈ ਪ੍ਰਾਪਤ ਕਿਰਤ ਸ਼ਕਤੀ ਦੀ ਮੰਗ ਅਤੇ ਸਪਲਾਈ ਦੇ ਪਾੜੇ ਨੂੰ ਪੂਰਾ ਕਰਨ ਲਈ ਅਪ੍ਰੈਂਟਸ਼ਿਪ ਬਹੁਤ ਮਹੱਤਵਪੂਰਨ ਹੈ,ਜਿਸ ਰਾਹੀਂ ਜਿਥੇ ਨੋਜ਼ਵਾਨਾਂ ਨੂੰ ਰੋਜ਼ਗਾਰ ਦੇ ਵਧੇਰੇ ਮੋਕੇ ਹਾਸਲ ਹੋਣਗੇ ਉਥੇ ਉਦਯੋਗਾਂ ਨੂੰ ਵੀ ਆਪਣੀ ਲੋੜ ਮੁਤਾਬਿਕ ਹੁਨਰਮੰਦ ਕਿਰਤ ਸ਼ਕਤੀ ਮਿਲ ਸਕੇਗੀ। ਇਸ ਮੋਕੇ ਸੀਨੀਅਰ ਸਹਾਇਕ ਭੂਸਨ ਕੁਮਾਰ ਸਰਮਾ, ਪੰਜਾਬ ਹੁਨਰ ਵਿਕਾਸ ਮਿਸ਼ਨ ਤੋ ਮਹਿੰਦਰ ਸਿੰਘ ਰਾਣਾ ਫੀਲਡ ਮਿਸ਼ਨ ਮੈਨਜਰ, ਪਲੈਸਮੈਟ ਇੰਚਾਰਜ ਰਮਨ ਭਾਰਤੀ ਅਤੇ ਮੋਬਲਾਇਜ਼ਰ ਸੁਨੀਲ ਕੁਮਾਰ,ਜਿਲਾ ਉਦਯੋਗ ਕੇਂਦਰ ਤੋ ਅਰੁਣ ਕੁਮਾਰ ਜਨਰਲ ਮੈਨਜਰ ਇੰਡਸਟਰੀ ਸੈਲ, ਅਤੇ ਜ਼ਿਲ੍ਹਾ ਕੁਆਡੀਨੇਟਰ ਦਲਬੀਰ ਸਿੰਘ, ਸੰਜੀਵ ਕੁਮਾਰ ਅਤੇ ਇੰਡਸਟਰੀਆਂ ਦੇ ਨੁਮਾਇੰਦੇ ਹਾਜ਼ਰ ਸਨ। 

LEAVE A REPLY

Please enter your comment!
Please enter your name here