ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵਿਖੇ ਹੋਇਆ ਹਫਤਾਵਾਰੀ ਸਤਿਸੰਗ ਸਮਾਗਮ ਦਾ ਆਯੋਜਨ 

ਕਪੂਰਥਲਾ(ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਸ਼ਾਖਾ ਕਪੂਰਥਲਾ ਆਸ਼ਰਮ ਵਿਖੇ ਹਫਤਾਵਾਰੀ ਸਤਿਸੰਗ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਆਸ਼ੂਤੋਸ਼ ਮਹਾਰਾਜ ਜੀ ਦੀ ਸ਼ਿਸ਼ਯਾ ਸਾਧਵੀ ਹਰਿਪਰੀਤਾ ਭਾਰਤੀ ਜੀ ਨੇ  ਕਿਹਾ ਕਿ ਗੁਰੂ ਸੇਵਕ ਪਰੰਪਰਾ ਸਾਡੇ ਦੇਸ਼ ਦਾ ਮਾਣ ਰਹੀ ਹੈ। ਜੀਵਨ ਦੇ ਹਰ ਪੜਾਅ ਵਿੱਚ ਇੱਕ ਅਧਿਆਪਕ ਦੀ ਲੋੜ ਹੁੰਦੀ ਹੈ,ਵਿਅਕਤੀ ਭਾਵੇਂ ਕੋਈ ਦੁਨਿਆਵੀ ਕੰਮ ਸਿੱਖਣਾ ਚਾਹੁੰਦਾ ਹੋਵੇ। ਅਧਿਆਤਮਿਕਤਾ ਤਾਂ ਗੁਰੂ-ਸੇਵਕ ਦੀ ਹੀ ਹੁੰਦੀ ਹੈ ਕਿਉਂਕਿ ਗੁਰੂ-ਚਰਨਾਂ ਦੇ ਵਿਚ ਪ੍ਰੇਮ  ਤੋਂ ਬਿਨਾਂ ਆਤਮਾ ਦਾ ਅਧਿਐਨ ਨਹੀਂ ਹੁੰਦਾ।

Advertisements

ਗੁਰੂ ਕਿਰਪਾ ਨਾਲ ਹੀ ਇਨਸਾਨ ਨੂੰ ਨਿਰਾਕਾਰ ਬ੍ਰਹਮ ਦੇ ਦਰਸ਼ਨ ਹੁੰਦੇ ਹਨ, ਇਹ ਫਲਸਫਾ ਸ਼ਾਂਤੀ ਦਾ ਮੂਲ ਸੋਮਾ ਹੈ।ਗੁਰੂ ਬ੍ਰਹਮ ਦਾ ਗਿਆਨ ਦਿੰਦੇ ਹੋਏ ਇਨਸਾਨ ਦੀ ਦਿਵਿਆ ਦ੍ਰਿਸ਼ਟੀ ਖੋਲਦੇ ਹਨ ਤਾਂ ਇਨਸਾਨ ਆਪਣੇ ਅੰਦਰ ਹੀ ਪ੍ਰਮਾਤਮਾ ਦਾ ਦਰਸ਼ਨ ਕਰਦਾ ਹੈ ਦਰਸ਼ਨ ਕਰਕੇ ਹੀ  ਮਨੁੱਖਾ ਜੀਵਨ ਆਪਣੇ ਟੀਚੇ ਵੱਲ ਵਧਣ ਦੇ ਯੋਗ ਹੁੰਦਾ ਹੈ ਤਾਂ ਹੀ ਉਸ ਵਿੱਚ ਮਨੁੱਖੀ ਗੁਣਾਂ ਦਾ ਸੰਚਾਰ ਹੁੰਦਾ ਹੈ, ਦਇਆ, ਖਿਮਾ, ਸੰਤੋਖ ਇਸ ਦੇ ਜੀਵਨ ਦਾ ਅੰਗ ਬਣ ਜਾਂਦੇ ਹਨ ਕਿਉਂਕਿ ਗੁਰੂ ਦੀ ਕਿਰਪਾ ਨਾਲ ਹੀ ਸਰਵੋਤਮ ਮਨੁੱਖ ਦੀ ਸਿਰਜਣਾ ਸੰਭਵ ਹੈ। ਪਹੁੰਚੇ ਸ਼ਰਧਾਲੂਆਂ ਨੇ ਗੁਰੂ ਦੇਵ ਦੇ ਚਰਨਾ ਵਿੱਚ ਆਪਣਾਂ ਪ੍ਰਣਾਮ ਅਰਪਿਤ ਕੀਤਾ।

LEAVE A REPLY

Please enter your comment!
Please enter your name here