ਸਭ ਧਰਮਾਂ ਦੇ ਖੂਨਦਾਨ ਦਾਨੀਆਂ ਇਕੱਠੇ  ਖੂਨਦਾਨ ਕਰਕੇ ਦਿੱਤਾ ਇਨਸਾਨੀਅਤ ਅਤੇ ਸਰਬਸਾਂਝੀਵਾਲਤਾ ਦਾ ਸੰਦੇਸ਼।   

ਹੁਸ਼ਿਆਰਪੁਰ, (ਦ ਸਟੈਲਰ ਨਿਊਜ਼)। ਸਾਰੇ ਹੀ ਧਰਮ ਇਨਸਾਨੀਅਤ , ਆਪਸੀ ਭਾਈਚਾਰਕ ਸਾਂਝ, ਸਰਬਸਾਂਝੀਵਾਲਤਾ , ਪਰਉਪਕਾਰ ਅਤੇ ਮਾਨਤਾ ਦੀ ਸੇਵਾ ਦਾ ਸੰਦੇਸ਼ ਦਿੰਦੇ ਹਨ । ਅੱਜ ਦੇ ਆਧੁਨਿਕ ਯੁੱਗ ਵਿੱਚ ਵੀ ਖੂਨਦਾਨ ਅਤੇ ਨੇਤਰਦਾਨ   ਹਰ ਸਮੇਂ  ਸਾਨੂੰ ਮਾਨਵਤਾ ਦੀ ਸੇਵਾ ਅਤੇ ਸਰਬਸਾਂਝੀਵਾਲਤਾ ਨਾਲ ਜੁੜਨ ਲਈ ਪ੍ਰੇਰਿਤ ਕਰਦਾ ਅਤੇ ਇਹ ਸੇਵਾਵਾਂ ਆਪਸੀ ਭਾਈਚਾਰਕ ਸਾਂਝ ਅਤੇ ਵਿਸ਼ਵ ਸ਼ਾਂਤੀ ਦਾ ਅਧਾਰ ਹੈ । ਪ੍ਰੋਫੈਸਰ ਬਹਾਦਰ ਸਿੰਘ ਸੁਨੇਤ ਪ੍ਰਧਾਨ ਭਾਈ ਘਨੱਈਆ ਜੀ ਮਿਸ਼ਨ ਜੋ ਕਿ ਲੰਮੇ ਸਮੇਂ ਤੋਂ ਖੂਨਦਾਨ  ਅਤੇ ਨੇਤਰਦਾਨ ਸੇਵਾ ਨਾਲ ਜੁੜੇ ਹੋਏ ਹਨ ਨੇ ਕਿਹਾ ਮੈਂ ਆਪਣੀ ਜ਼ਿੰਦਗੀ ਵਿੱਚ ਕਦੇ ਨਹੀਂ ਸੁਣਿਆ ਅਤੇ ਦੇਖਿਆ ਕਿ ਕਿਸੇ ਲੋੜਵੰਦ  ਜਾਂ ਜ਼ਖ਼ਮਾਂ ਨਾਲ ਤੜਪ ਰਹੇ ਵਿਅਕਤੀ ਨੇ  ਮੱਦਦ ਕਰਨ   ਵਾਲੇ ਇਨਸਾਨ ਤੋਂ ਉਸ ਦਾ ਧਰਮ ਜਾਂ ਜਾਤ ਪੁੱਛੀ ਹੋਵੇ ਉਸ ਵੇਲੇ ਕੇਵਲ ਇਨਸਾਨੀਅਤ ਦਾ ਹੀ ਰਿਸ਼ਤਾ ਹੁੰਦਾ ਹੈ ।

Advertisements

ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਅਸ਼ੀਰਵਾਦ ਲੈ ਕੇ ਭਾਈ ਘਨੱਈਆ ਜੀ ਵੱਲੋਂ ਮੈਦਾਨੇ  ਵਿਚ  ਸਰਬਸਾਂਝੀਵਾਲਤਾ , ਆਪਸੀ ਭਾਈਚਾਰਕ ਸਾਂਝ ਦੀ ਮਜ਼ਬੂਤੀ , ਸਰਬੱਤ ਦੇ ਭਲੇ ਅਤੇ ਨਿਰਪੱਖ ਅਤੇ  ਬਿਨਾਂ ਕਿਸੇ ਵਿਤਕਰੇ ਲੋੜਵੰਦਾਂ ਦੀ ਸੇਵਾ  ਦੇ  ਜਿਸ ਸਿਧਾਂਤ ਤੇ ਚਲਦਿਆਂ  ਮੈਦਾਨੇ ਜੰਗ ਵਿੱਚ ਜ਼ਖ਼ਮੀ ਹੋਏ ਯੋਧਿਆਂ ਨੂੰ ਬਿਨਾਂ ਕਿਸੇ ਭੇਦ ਭਾਵ ਦੇ ਪਾਣੀ ਪਿਲਾਇਆ ਅਤੇ ਜ਼ਖਮਾਂ ਤੇ ਮੱਲ੍ਹਮ ਪੱਟੀ ਕਰਕੇ ਕੀਤੀ ਗਈ ਸੇਵਾ  ਆਪਣੇ ਆਪ ਵਿਚ ਹੀ ਇਕ ਮਿਸਾਲ ਹੈ ।  ਭਾਈ ਘਨੱਈਆ ਜੀ  ਨੇ  ਮੈਦਾਨੇ ਜੰਗ ਵਿੱਚ ਜ਼ਖ਼ਮਾਂ ਨਾਲ ਤੜਪ ਰਹੇ ਹਰ ਜ਼ਖ਼ਮੀ ਸੈਨਿਕਾਂ ਜੋ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹੇ ਸਨ ਦੇ ਚਿਹਰਿਆਂ ਵਿੱਚੋ ਅਪਣੇ ਹੀ ਗੁਰੂ ਸਾਹਿਬ ਦੇ ਦਿਦਾਰ ਕੀਤੇ ਅਤੇ ਸਾਰਿਆਂ ਨੂੰ ਪਾਣੀ ਪਿਲਾਇਆ ਅਤੇ ਜ਼ਖਮਾਂ ਤੇ ਮੱਲ੍ਹਮ ਪੱਟੀ ਕਰਕੇ ਨਵਾਂ ਜੀਵਨ ਪ੍ਰਦਾਨ ਕੀਤਾ । ਇਤਿਹਾਸ ਵਿੱਚ  ਅਫ਼ਗ਼ਾਨਿਸਤਾਨ ਨਿਵਾਸੀ ਨੂਰ ਮੁਹੰਮਦ ਸ਼ਾਹ ਦਾ ਵੀ ਜ਼ਿਕਰ ਆਉਂਦਾ ਹੈ ਜਿਸ ਨੇ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਹੋਏ ਭਿਆਨਕ ਯੁੱਧ ਦੋਰਾਨ ਕਈ  ਸਿੰਘਾਂ ਨੂੰ ਸ਼ਹੀਦ ਕੀਤਾ ।  ਜਦੋਂ ਸਿੰਘ ਯੋਧਿਆਂ ਨੇ ਉਸ ਨੂੰ ਬੂਰੀ ਤਰਾਂ ਨਾਲ ਜ਼ਖ਼ਮੀ ਕਰਕੇ ਸੁਟਿਆ ਅਤੇ ਤੜਪ ਰਹਾ ਸੀ  ਅਤੇ ਜਦੋਂ ਜ਼ਖ਼ਮੀਆਂ ਦੀ ਸੇਵਾ ਕਰਦਿਆਂ ਭਾਈ ਘਨੱਈਆ ਜੀ ਦੀ ਨਜ਼ਰ ਉਸ ਤੇ ਪਈ ਤਾਂ ਉਸ ਨੂੰ ਵੀ ਪਾਣੀ ਪਿਲਾਇਆ ਅਤੇ ਉਸ ਦੇ ਜ਼ਖਮਾਂ ਤੇ ਮੱਲ੍ਹਮ ਪੱਟੀ ਕਰਕੇ ਉਸ ਨੂੰ ਵੀ ਨਵਾਂ ਜੀਵਨ ਪ੍ਰਦਾਨ ਕੀਤਾ । ਨੂਰ ਮੁਹੰਮਦ ਨੇ ਤੰਦਰੁਸਤ ਹੋਣ ਤੋਂ ਬਾਅਦ ਭਾਈ ਘਨੱਈਆ ਜੀ ਦੀਆਂ ਸੇਵਾਵਾਂ ਤੋਂ ਪ੍ਰਭਾਵਿਤ ਹੋ ਕੇ  ਇਨਸਾਨੀਅਤ ਦੀ ਸੇਵਾ ਦੇ ਰਾਹ ਤੇ ਚੱਲਣ ਦਾ ਫੈਸਲਾ ਕੀਤਾ ਅਤੇ ਭਾਈ ਘਨੱਈਆ ਜੀ ਦਾ ਸੇਵਕ ਬਣ ਗਿਆ ਜਿਸ ਨੂੰ ਸੇਵਾ ਪੰਥੀ ਸੰਪਰਦਾ ਵਿਚ ਭਾਈ ਨੂਰੀ ਸ਼ਾਹ ਦੇ ਨਾਮ ਨਾਲ ਸਤਿਕਾਰ ਕੀਤਾ ਗਿਆ। ਇਹ ਹੈ ਇਨਸਾਨੀਅਤ ਦੀ ਜਿਉਂਦੀ ਜਾਗਦੀ ਮਿਸਾਲ। 

ਪੰਜਾਬ ਸਰਕਾਰ ਵੱਲੋਂ ਜਾਰੀ ਆਦੇਸ਼ਾਂ  ਤੇ ਇਸ ਸਾਲ ਮਨਾਏ ਗਏ   ਭਾਈ ਘਨੱਈਆ ਜੀ ਸੇਵਾ ਦਿਵਸ ਦੇ ਮੌਕੇ ਤੇ ਇਕ ਇਨਸਾਨੀਅਤ ਦੀ ਮਿਸਾਲ ਪੇਸ਼ ਹੋਈ ਜਿਸ ਵਿਚ  ਹਿੰਦੂ, ਮੁਸਲਿਮ, ਸਿੱਖ, ਈਸਾਈ ਧਰਮਾਂ ਨੂੰ ਮੰਨਣ ਵਾਲਿਆਂ ਨੇ ਇਕੱਠੇ ਹੀ ਆਪਣਾ  ਖੂਨਦਾਨ ਕਰਕੇ ਭਾਈ ਘਨੱਈਆ ਜੀ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਅਤੇ ਇਨਸਾਨੀਅਤ  , ਸਰਬਸਾਂਝੀਵਾਲਤਾ  ਅਤੇ ਆਪਸੀ ਭਾਈਚਾਰਕ ਸਾਂਝ ਦੀ ਮਜ਼ਬੂਤੀ ਦਾ ਸੰਦੇਸ਼ ਦਿੱਤਾ ।  ਇਸ ਸੇਵਾ ਕਾਰਜ ਦਾ ਸਮਾਜਿਕ , ਧਾਰਮਿਕ , ਰਾਜਨੀਤਕ ਅਤੇ ਸੱਭਿਆਚਾਰਕ ਸੰਸਥਾਵਾਂ ਦੇ ਆਗੂਆਂ ਵੱਲੋਂ ਭਰਪੂਰ ਸ਼ਲਾਘਾ ਕੀਤੀ ਗਈ ਅਤੇ ਕਿਹਾ ਇਹੋ ਜਿਹੇ ਕਾਰਜ ਨਾਲ ਦੇਸ਼ ਦੀ ਏਕਤਾ ਅਤੇ ਅਖੰਡਤਾ ਦੀ ਮਜਬੂਤੀ ਲਈ, ਆਪਸੀ ਭਾਈਚਾਰਕ ਸਾਂਝ ਦੀ ਮਜ਼ਬੂਤੀ ਲਈ ਅਤੇ ਵਿਸ਼ਵ ਸ਼ਾਂਤੀ ਲਈ ਸਹਾਈ ਸਿੱਧ ਹੋ ਸਕਦੇ ਹਨ। ਇਸ ਸੇਵਾ ਕਾਰਜ  ਦੀ ਸਾਂਝੀ ਲਈ ਗਈ ਤਸਵੀਰ ਜਿਸ ਵਿਚ ਆਪਣਾ ਖੂਨਦਾਨ ਕਰਨ ਉਪਰੰਤ  ਵਰਿੰਦਰ ਕੌਰ , ਪ੍ਰੋਫੈਸਰ ਬਹਾਦਰ ਸਿੰਘ ਸੁਨੇਤ , ਫਾਦਰ ਅਬਰਾਹਾਮ , ਵਰਿੰਦਰ ਕੁਮਾਰ ਅਤੇ ਮੰਨਨ ਸ਼ੇਖ  ਹਾਜ਼ਰ ਸਨ ਦਾ ਇੱਕ ਪੋਸਟਰ ਵੀ ਤਿਆਰ ਕੀਤਾ ਗਿਆ ਜਿਸ ਨੂੰ ਰਾਸ਼ਟਰੀ ਖੂਨਦਾਨ ਦਿਵਸ ਦੇ ਮੌਕੇ ਤੇ ਡਾਕਟਰ ਪ੍ਰੀਤ ਮਹਿੰਦਰ ਸਿੰਘ ਸਿਵਲ ਸਰਜਨ ਹੁਸ਼ਿਆਰਪੁਰ ਵੱਲੋਂ ਰਲੀਜ਼ ਕੀਤਾ ਗਿਆ । ਸੇਵਾ ਦੀ ਇਸ ਮਿਸਾਲ ਦੀ ਇੰਡੀਅਨ ਸੁਸਾਇਟੀ ਆਫ ਬਲੱਡ ਟਰਾਂਸਫਿਉਜ਼ਨ ਅਤੇ ਅਮਿਉਨੋਹੇਮੋਟੋਲੋਜੀ ਜੋ ਕਿ ਦੇਸ਼ ਵਿੱਚ ਖੂਨਦਾਨ ਨੂੰ ਪ੍ਰਫੁੱਲਿਤ ਕਰਨ ਵਿੱਚ ਵੱਡਮੁੱਲਾ ਯੋਗਦਾਨ ਪਾ ਰਹੀ ਹੈ  ਅਤੇ ਹੋਰ ਖੂਨਦਾਨ ਸੇਵਾ ਨਾਲ ਜੁੜੀਆਂ ਸ਼ਖ਼ਸੀਅਤਾਂ ਵੱਲੋਂ   ਵੀ ਇਸ ਮਹਾਨ ਸੇਵਾ ਕਾਰਜ ਦੀ ਸ਼ਲਾਘਾ ਕੀਤੀ ਗਈ ਅਤੇ ਕਿਹਾ ਕਿ ਇਸ ਨਾਲ ਸਵੈਇੱਛਕ ਖੂਨਦਾਨ ਮੁਹਿੰਮ ਨੂੰ ਹੁੰਗਾਰਾ ਮਿਲੇਗਾ।

LEAVE A REPLY

Please enter your comment!
Please enter your name here