ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵਲੋਂ ਸ਼੍ਰੀ ਰਾਮ ਅਤੇ ਭਰਤ ਜੀ ਦੇ ਮਿਲਾਪ ਨੂੰ ਸਮਰਪਿਤ ਅਧਿਆਤਮਿਕ ਭਜਨ ਸੰਕੀਰਤਨ ਕਰਵਾਇਆ

ਕਪੂਰਥਲਾ(ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਬ੍ਰਾਂਚ ਕਪੂਰਥਲਾ ਵੱਲੋਂ 120 ਸਾਲਾਂ ਤੋਂ ਚੱਲ ਰਹੇ ਦੁਸਹਿਰੇ ਦੇ ਤਿਉਹਾਰ ਮੌਕੇ ਕਮੇਟੀ ਸਿੱਧਵਾਂ ਦੋਨਾ ਵੱਲੋਂ ਸ਼੍ਰੀ ਰਾਮ ਅਤੇ ਭਰਤ ਜੀ ਦੇ ਮਿਲਾਪ ਨੂੰ ਸਮਰਪਿਤ ਅਧਿਆਤਮਿਕ ਭਜਨ ਸੰਕੀਰਤਨ ਕਰਵਾਇਆ ਗਿਆ “ਭਾਰਤ-ਮਿਲਾਪ ਪ੍ਰਸੰਗ”। ਸ਼ੁਰੂ ਵਿੱਚ ਸ਼੍ਰੀ ਆਸ਼ੂਤੋਸ਼ ਮਹਾਰਾਜ ਜੀ ਦੀ ਸ਼ੀਸ਼ਿਆ ਸਾਧਵੀ ਹਰੀਪ੍ਰੀਤਾ ਭਾਰਤੀ ਜੀ ਅਤੇ ਸਾਧਵੀ ਰਮਨ ਭਾਰਤੀ ਜੀ ਨੇ ਸ਼੍ਰੀ ਰਾਮ ਅੱਗੇ ਪ੍ਰਾਰਥਨਾ ਦੇ ਨਾਲ ਕੀਤੀ। ਵਿਚਾਰ ਦਿੰਦੇ ਹੋਏ ਸਾਧਵੀ ਤੇਜਸਵਿਨੀ ਭਾਰਤੀ ਜੀ ਨੇ ਕਿਹਾ ਕਿ ਇੰਝ ਤਾਂ ਹਰ ਭਗਤ ਦੀ ਕਥਾ ਹੀ ਉਨ੍ਹਾਂ ਪ੍ਰਤੀ ਅਨੋਖੀ ਭਾਵਨਾ ਅਤੇ ਪ੍ਰੇਰਨਾ ਨਾਲ ਭਰਪੂਰ ਹੈ ਪਰ ਭਰਤ ਜੀ ਦਾ ਪਾਤਰ ਇੱਕ ਅਜਿਹਾ ਪਾਤਰ ਹੈ ਜੋ ਤਪੱਸਿਆ, ਤਿਆਗ, ਪ੍ਰੇਮ ਅਤੇ ਵਿਛੋੜਾ ਦਾ ਸਿਖਰ ਬਣ ਗਿਆ, ਜਿਸ ਨੇ ਪ੍ਰਮਾਤਮਾ ਦੇ ਚਰਨ ਆਪਣੇ ਸਿਰ ਉੱਤੇ ਧਾਰੇ ਅਤੇ ਪ੍ਰਭੂ ਨੂੰ ਆਪਣੇ ਸਨਮੁਖ ਜਾਣ ਕੇ, ਆਪਣੀ ਵਿਰਾਸਤ ਨੂੰ ਚੌਦਾਂ ਸਾਲ ਰਾਜ ਸੰਭਾਲਿਆ, ਸਭ ਤੋਂ ਵੱਡੀ ਗੱਲ ਸੰਭਾਲਿਆ। ਚੀਜ਼ ਅਤੇ ਜਦੋਂ ਇਹ ਵਾਪਸ ਕਰਨ ਦਾ ਸਮਾਂ ਆਇਆ ਤਾਂ ਇਸ ਤਰ੍ਹਾਂ ਵਾਪਸ ਕਰ ਦਿੱਤਾ ਜਿਵੇਂ ਕਿ ਇਹ ਕਦੇ ਲਿਆ ਹੀ ਨਹੀਂ ਸੀ, ਕਿੰਨੀ ਸੁੰਦਰ ਪ੍ਰੇਰਨਾ ਹੈ। ਇਹਨਾਂ ਵੱਡਾ ਜਿਗਰਾ ਔਰ ਧੀਰਜ ਅਗਰ ਸੋਚੀਏ ਕਿੱਥੋਂ ਪ੍ਰਾਪਤ ਹੁੰਦਾ ਹੈ ਤਾਂ ਇਸਦਾ ਉੱਤਰ ਹੈ ਸਿਰਫ ਗੁਰੂ ਦੀ ਕਿਰਪਾ ਨਾਲ।

Advertisements

ਪ੍ਰਭੂ ਸ਼੍ਰੀ ਰਾਮ ਨੇ ਭਰਤ ਜੀ ਨੂੰ ਕਿਹਾ ਸੀ, ਗੁਰੂ ਵਸ਼ਿਸ਼ਟ ਜੀ ਮੇਰੀ ਗੈਰ-ਹਾਜ਼ਰੀ ਵਿੱਚ ਤੁਹਾਡਾ ਮਾਰਗਦਰਸ਼ਨ ਕਰਨਗੇ, ਅੰਦਰੂਨੀ ਅਤੇ ਬਾਹਰੀ ਤੌਰ ਔਰ  ਐਸਾ ਹੀ ਹੋਇਆ। ਇਸਲਈ ਸ਼੍ਰੀ ਰਾਮ ਪ੍ਰਭੂ ਦੇ ਮਿਲਣ ਤੱਕ ਭਰਤ ਜੀ ਜੈਸਾ ਜੀਵਨ ਰੱਖਣਾ ਹੈ ਤਾਂ ਸਾਨੂੰ ਵੀ ਸਮੇਂ ਦੇ ਪੂਰਨ ਸਤਿਗੁਰੂ ਦੀ ਸ਼ਰਨ ਅੰਦਰ ਜਾ ਕੇ ਬ੍ਰਹਮਗਿਆਨ ਦੀ ਧਿਆਨ ਸਾਧਨਾ ਕਰਨੀ ਪਾਏਗੀ । ਇਸ ਪ੍ਰੋਗਰਾਮ ‘ਚ ਵੱਡੀ ਗਿਣਤੀ ‘ਚ ਪਹੁੰਚੇ ਸ਼ਰਧਾਲੂਆਂ ਨੇ ਅਧਿਆਤਮਿਕਤਾ ਦੇ ਭੇਦ ਤਾਂ ਜਾਣੇ ਪਰ ਉਹ ਭਜਨਾਂ ‘ਤੇ ਝੂਮਦੇ ਹੋਏ ਭਗਤੀ ਰੰਗ ‘ਚ ਲੀਨ ਹੋ ਗਏ। ਇਸ ਮੌਕੇ ਰਾਮ ਰਸ਼ਪਾਲ, ਗੁਰਦੇਵ ਸਿੰਘ, ਮਨੋਜ ਸ਼ਰਮਾ, ਪਰਵੇਜ਼ ਅਖ਼ਤਰ, ਕਮਲਜੀਤ, ਜਗਦੀਸ਼ ਕੁਮਾਰ, ਬੋਧ ਸਿੰਘ, ਦਲਵਿੰਦਰ ਸਿੰਘ, ਰਵਿੰਦਰ ਸਿੰਘ, ਸੁਖਵਿੰਦਰ ਸਿੰਘ, ਤਿਲਕ ਰਾਜ ਸੂਦ, ਗੁਰਮੇਲ ਸਿੰਘ, ਤੀਰਥ ਸਿੰਘ, ਅਵਤਾਰ ਕ੍ਰਿਸ਼ਨ, ਦੀਪਕ, ਸੁਲਿੰਦਰ ਸਿੰਘ, ਮਲਕੀਤ ਸਿੰਘ, ਸਰਬਜੀਤ ਸਿੰਘ ਸਹਿਤ ਸਾਰੇ ਕਮੇਟੀ ਮੈਂਬਰ ਮਜੂਦ ਰਹੇ।

LEAVE A REPLY

Please enter your comment!
Please enter your name here