ਪੁਲਿਸ ਨੇ ਸਬ-ਡਵੀਜ਼ਨ ਦੀਨਾਨਗਰ ਦੇ 12 ਪਿੰਡਾਂ ਚ ਚਲਾਇਆ ਸਰਚ ਅਭਿਆਨ

ਗੁਰਦਾਸਪੁਰ (ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ਼ ਚਲਾਈ ਗਈ ਮੁਹਿੰਮ ਤਹਿਤ ਸੀਨੀਅਰ ਕਪਤਾਨ ਪੁਲਿਸ, ਗੁਰਦਾਸਪੁਰ ਦੇ ਦਿਸ਼ਾਂ –ਨਿਰਦੇਸ਼ਾ ਹੇਠ ਉਪ ਕਪਤਾਨ ਪੁਲਿਸ ਦੀਨਾਨਗਰ ਵੱਲੋਂ ਮੁੱਖ ਅਫ਼ਸਰ ਥਾਣਾ ਬਹਿਰਾਮਪੁਰ , ਦੋਰਾਂਗਲਾ ਅਤੇ ਦੀਨਾਨਗਰ ਸਮੇਤ 100 ਪੁਲਿਸ ਕਮਰਚਾਰੀਆਂ ਨਾਲ ਸਬ-ਡਵੀਜ਼ਨ ਦੀਨਾਨਗਰ ਦੇ 12 ਪਿੰਡਾਂ ਦੀ ਅਚਨਚੇਤ ਸਰਚ ਕੀਤੀ ਗਈ ਅਤੇ ਕਰੀਬ 50 ਸ਼ੱਕੀ ਨਸ਼ਾ ਤਸਕਰਾ, ਚੋਰੀ ਦੀਆਂ ਵਾਰਦਾਤਾਂ ਕਰਨ ਵਾਲੇ ਵਿਅਕਤੀਆਂ ਪਰ ਰੇਡ ਕਰਕੇ ਚੈਕਿੰਗ ਕੀਤੀ ਗਈ । 

Advertisements

ਸਰਚ ਅਪਰੇਸ਼ਨ ਦੌਰਾਨ ਆਮ ਜਨਤਾ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਦਾ ਕਾਰੋਬਾਰ ਕਰਨ ਵਾਲੇ ਸਮੱਗਲਰਾਂ ਦੀ ਪੁਲਿਸ ਨੂੰ ਇਤਲਾਹ ਦੇਣ ਅਤੇ ਇਤਲਾਹ ਦੇਣ ਵਾਲੇ ਦਾ ਨਾਮ ਪਤਾ ਪੁਲਿਸ ਵੱਲੋਂ ਗੁਪਤ ਰੱਖਿਆ ਜਾਵੇਗਾ ਅਤੇ ਨਸ਼ਿਆਂ ਦਾ ਧੰਦਾ ਕਰਨ ਵਾਲੇ ਵਿਅਕਤੀਆਂ ਖਿਲਾਫ਼ ਠੋਸ ਕਾਰਵਾਈ ਕੀਤੀ ਜਾਵੇਗੀ ਤਾਂ ਜੋ ਪੰਜਾਬ ਦੀ ਨੋਜਵਾਨ ਪੀੜੀ ਨੂੰ ਨਸ਼ਿਆਂ ਦੀ ਦਲ-ਦਲ ਤੋਂ ਬਚਾਇਆ ਜਾ ਸਕੇ ਅਤੇ ਉਹਨਾਂ ਦੇ ਚੰਗੇ ਭਵਿੱਖ ਦੀ ਸਿਰਜਨਾ ਕੀਤੀ ਜਾ ਸਕੇ ।

LEAVE A REPLY

Please enter your comment!
Please enter your name here