ਮਠਿਆਈਆਂ ਦੀ ਦੁਕਾਨਾਂ ਦੀ ਚੈਕਿੰਗ 

ਕਪੂਰਥਲਾ(ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਕਮਿਸ਼ਨਰ ਫੂਡ ਡਾ: ਅਭਿਨਵ ਤ੍ਰਿਖਾ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਫੂਡ ਵਿੰਗ ਕਪੂਰਥਲਾ ਵੱਲੋਂ ਸਹਾਇਕ ਕਮਿਸ਼ਨਰ ਫੂਡ ਡਾ: ਗੁਰਪ੍ਰੀਤ ਸਿੰਘ ਪੰਨੂ ਜੀ ਦੀ ਅਗਵਾਈ ‘ਚ ਭੁਲੱਥ ਅਤੇ ਬੇਗੋਵਾਲ ਇਲਾਕੇ ਦੀਆਂ ਵੱਖ-ਵੱਖ ਮਠਿਆਈਆਂ ਦੀਆਂ ਦੁਕਾਨਾਂ ਅਤੇ ਕਰਿਆਨੇ ਦੀਆਂ ਦੁਕਾਨਾਂ ਦਾ ਨਿਰੀਖਣ ਕੀਤਾ ਗਿਆ ਅਤੇ 9 ਸੈਂਪਲ ਲਏ ਗਏ, ਜਿਨ੍ਹਾਂ ‘ਚ ਦਹੀ, ਪਨੀਰ, ਦੇਸੀ ਘਿਓ, ਖੋਆ ਬਰਫੀ, ਮਲਾਈ ਬਰਫੀ, ਆਈਸ ਕਰੀਮ, ਸਰ੍ਹੋਂ ਦਾ ਤੇਲ, ਰਸਮਲਾਈ ਆਦਿ ਸ਼ਾਮਲ ਹਨ ਅਤੇ ਕਰੀਬ 10 ਕਿਲੋ ਚਮਚਮ ਵੀ ਨਸ਼ਟ ਕੀਤੀਆਂ।

Advertisements

ਫੂਡ ਸੇਫਟੀ ਅਫਸਰ ਮੁਕੁਲ ਗਿੱਲ ਨੇ ਦੱਸਿਆ ਕਿ ਨਮੂਨੇ ਵਿਸ਼ਲੇਸ਼ਣ ਲਈ ਖਰੜ ਲੈਬ ਵਿੱਚ ਭੇਜੇ ਜਾਣਗੇ ਅਤੇ ਲੈਬ ਦੀ ਰਿਪੋਰਟ ਅਨੁਸਾਰ ਅਗਲੇਰੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ।ਡਾ: ਗੁਰਪ੍ਰੀਤ ਸਿੰਘ ਪੰਨੂ ਨੇ ਸਮੂਹ ਮਿਠਾਈ ਦੇ ਦੁਕਾਨਦਾਰਾਂ ਨੂੰ ਹਦਾਇਤ ਕੀਤੀ ਕਿ ਉਹ ਮਨਜ਼ੂਰਸ਼ੁਦਾ ਰੰਗ ਅਤੇ ਬਹੁਤ ਘੱਟ ਮਾਤਰਾ ਵਿੱਚ ਵਰਤਣ ਅਤੇ ਚੰਗੀ ਕੁਆਲਿਟੀ ਸਿਲਵਰ ਲੋਇਲ ਨੂੰ ਹੀ ਇਸਤੇਮਾਲ ਵਿਚ ਲਿਆਊਣ। ਉਨ੍ਹਾਂ ਕਿਹਾ ਕਿ ਫੂਡ ਸੇਫਟੀ ਐਂਡ ਸਟੈਂਡਰਡ ਐਕਟ ਦੇ ਤਹਿਤ ਲਾਇਸੈਂਸ/ਰਜਿਸਟਰ ਜ਼ਰੂਰ ਲਿਆ ਜਾਂਵੇ।

LEAVE A REPLY

Please enter your comment!
Please enter your name here