Thursday, October 8, 2026
Home Education ਨੌਵੀਂ ਜਮਾਤ ਵਿੱਚ ਐਂਟਰੀ ਚੋਣ ਪ੍ਰੀਖਿਆ 2 ਫਰਵਰੀ ਨੂੰ

ਨੌਵੀਂ ਜਮਾਤ ਵਿੱਚ ਐਂਟਰੀ ਚੋਣ ਪ੍ਰੀਖਿਆ 2 ਫਰਵਰੀ ਨੂੰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼) । ਜਵਾਹਰ ਨਵੋਦਿਆ ਵਿਦਿਆਲਿਆ ਦੇ ਪ੍ਰਿੰਸੀਪਲ ਹਰਜੀਤ ਸਿੰਘ ਨੇ ਦੱਸਿਆ ਕਿ ਨੌਵੀਂ ਜਮਾਤ ਦੀਆਂ ਖਾਲੀ ਸੀਟਾਂ ਭਰਨ ਲਈ ਲੇਟਰਲ ਐਂਟਰੀ ਚੋਣ ਪ੍ਰੀਖਿਆ (2018-19)  2 ਫਰਵਰੀ ਨੂੰ ਸਵੇਰੇ 10 ਵਜੇ ਹੋਵੇਗੀ।

Advertisements

ਉਹਨਾਂ  ਨੇ ਦੱਸਿਆ ਕਿ ਜਿਨਾਂ ਵਿਦਿਆਰਥੀਆਂ ਨੇ ਜਵਾਹਰ ਨਵੋਦਿਆ ਵਿਦਿਆਲਿਆ ਦੀ ਨੌਵੀਂ ਜਮਾਤ (ਲੇਟਰਲ ਐਂਟਰੀ) ਵਿੱਚ ਦਾਖਲਾ ਲੈਣ ਲਈ ਪ੍ਰੀਖਿਆ-2019 ਲਈ ਆਨਲਾਈਨ ਫਾਰਮ ਭਰੇ ਹਨ,  ਉਹ ਵਿਦਿਆਰਥੀ ਆਪਣਾ ਪ੍ਰੀਖਿਆ ਪ੍ਰਵੇਸ਼ ਪੱਤਰ ਨਵੋਦਿਆ ਵਿਦਿਆਲਿਆ ਸਮਿਤੀ ਦੀ ਵੈਬਸਾਈਟ www.nvsadmissionclassnine.in or www.navodaya.gov.in  ਤੇ ਦਿੱਤੇ ਗਏ ਲਿੰਕ ਤੋਂ ਆਪਣਾ ਰਜਿਸਟਰੇਸ਼ਨ ਨੰਬਰ ਭਰ ਕੇ ਡਾਊਨਲੋਡ ਕਰ ਸਕਦੇ ਜਾਂ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਜ਼ਿਲਾ ਹੁਸ਼ਿਆਰਪੁਰ ਤੋਂ ਵੀ ਪ੍ਰਾਪਤ ਕਰ ਸਕਦੇ ਹਨ।  ਉਹਨਾਂ ਨੇ ਦੱਸਿਆ ਕਿ ਹੋਰ ਜਾਣਕਾਰੀ ਲਈ 98768-29764 ਜਾਂ 94636-46719 ਤੇ ਸੰਪਰਕ ਕੀਤਾ ਜਾ ਸਕਦਾ ਹੈ।

LEAVE A REPLY

Please enter your comment!
Please enter your name here