ਐਨਆਰਆਈ ਜੋਗਾ ਗਿੱਲ, ਸੁਰਿੰਦਰ ਕੌਰ ਨੇ ਪੋਤੀ ਦਾ ਜਨਮਦਿਨ ਸਕੂਲ ਦੇ ਬੱਚਿਆਂ ਨਾਲ ਮਨਾਇਆ

ਮਾਹਿਲਪੁਰ ( ਦ ਸਟੈਲਰ ਨਿਊਜ਼), ਰਿਪੋਰਟ: ਜਸਵਿੰਦਰ ਹੀਰ। ਸਰਕਾਰੀ ਐਲੀਮੈਂਟਰੀ ਸਕੂਲ ਲਕਸੀਹਾਂ ਵਿਖੇ ਐਨ.ਆਰ.ਆਈ. ਜੋਗਾ ਸਿੰਘ ਗਿੱਲ, ਸੁਰਿੰਦਰ ਕੌਰ ਗਿੱਲ ਵਲੋਂ ਆਪਣੀ ਪੋਤੀ ਹਰਲੀਨ ਕੌਰ ਦਾ ਜਨਮਦਿਨ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਕੂਲ ਦੇ ਬੱਚਿਆਂ ਨੂੰ ਕੇਕ ਪੇਸਟਰੀ ਆਦਿ ਵੰਡ ਕੇ ਮਨਾਇਆ ਗਿਆ। ਸਕੂਲ ਮੁੱਖੀ ਬਲਜਿੰਦਰ ਪਾਲ ਵਲੋਂ ਗਿੱਲ ਪਰਿਵਾਰ ਦੀ ਇਸ ਕੰਮ ਲਈ ਸ਼ਲਾਘਾ ਕੀਤੀ ਗਈ। ਇਸ ਮੌਕੇ ਪਰਿਵਾਰ ਵਲੋਂ ਬੱਚਿਆਂ ਨੂੰ ਪ੍ਰੀਤੀ ਭੋਜ ਵੀ ਦਿੱਤਾ ਗਿਆ।

Advertisements

ਇਸ ਮੌਕੇ ਸਰਪੰਚ ਅਤੇ ਚੇਅਰਮੈਨ ਰਾਜਿੰਦਰ ਸਿੰਘ ਵਲੋਂ ਐਨ.ਆਰ.ਆਈ.ਜੋੜੇ ਨੂੰ ਸਕੂਲ ਨਾਲ ਜੁੜਨ ਅਤੇ ਵੱਧ ਤੋਂ ਵੱਧ ਮਾਲੀ ਮਦਦ ਕਰਨ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਮਲਕੀਤ ਸਿੰਘ ਗਿੱਲ, ਜੋਧ ਸਿੰਘ, ਗੁਰਬਖਸ਼ ਸਿੰਘ ਪੰਚ, ਦਲਵੀਰ ਸਿੰਘ ਠੇਕੇਦਾਰ, ਰਜਿੰਦਰ ਕੌਰ, ਬਲਵਿੰਦਰ ਕੌਰ, ਕੁਲਵਿੰਦਰ ਕੌਰ, ਪਰਮਜੀਤ ਕੌਰ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here