ਝੋਨੇ ਦੀ ਪਰਾਲੀ ਨੂੰ ਖੇਤ ਵਿੱਚ ਸੰਭਾਲਣ ਨਾਲ ਜ਼ਮੀਨ ਦੀ ਸਿਹਤ ਵਿੱਚ ਹੁੰਦਾ ਹੈ ਸੁਧਾਰ: ਡਾ. ਅਮਰੀਕ ਸਿੰਘ

ਪਠਾਨਕੋਟ: (ਦ ਸਟੈਲਰ ਨਿਊਜ਼): ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਡਾ. ਗੁਰਵਿੰਦਰ ਸਿੰਘ ਅਤੇ ਡਿਪਟੀ ਕਮਿਸ਼ਨਰ ਹਰਬੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਚਲਾਈ ਜਾ ਰਹੀ ਮੁਹਿੰਮ ਤਹਿਤ ਬਲਾਕ ਨਰੋਟ ਜੈਮਲ ਸਿੰਘ ਅਤੇ ਬਮਿਆਲ ਨਾਲ ਸੰਬੰਧਤ ਸਰਪੰਚ ਸਹਿਬਾਨ ਲਈ ਜਾਗਰੁਕਤਾ ਕੈਂਪ ਲਗਾਇਆ ਗਿਆ,ਜਿਸ ਦੀ ਪ੍ਰਧਾਨਗੀ ਡਾ.ਅਮਰੀਕ ਸਿੰਘ ਮੁੱਖ ਖੇਤੀਬਾੜੀ ਅਫਸਰ  ਨੇ ਕੀਤੀ ।ਇਸ ਮੌਕੇ ਡਾ.,ਪਿ੍ਰਤਪਾਲ ਸਿੰਘ ,ਡਾ.ਅਰਜੁਨ ਸਿੰਘ ਖੇਤੀਬਾੜੀ ਵਿਕਾਸ ਅਫਸਰ, ਕੁਲਦੀਪ ਸਿੰਘ,ਅਜੇ ਕੁਮਾਰ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ,ਡਾ.ਨੌਨਿਹਾਲ ਸਿੰਘ ਬੀ ਟੀ ਐਮ, ਡਾ. ਹਰਪ੍ਰੀਤ ਸਿੰਘ , ਜਤਿੰਦਰ ਕੁਮਾਰ, ਸੁਖਦੇਵ ਰਾਜ ਖੇਤੀ ਵਿਸਥਾਰ ਅਫਸਰ ਸਮੇਤ ਵੱਡੀ ਗਿਣਤੀ ਵਿੱਚ ਸਰਪੰਚ ਹਾਜ਼ਰ ਸਨ।

Advertisements

ਝੋਨੇ ਦੀ ਪਰਾਲੀ ਨੂੰ ਖੇਤਾਂ ਵਿੱਚ ਸੰਭਾਲਣ ਦੇ ਫਾਇਦਿਆਂ ਬਾਰੇ ਕਿਸਾਨਾਂ ਨੂੰ ਜਾਗਰੁਕ ਕਰਦਿਆਂ ਡਾ.ਅਮਰੀਕ ਸਿੰਘ ਨੇ ਕਿਹਾ ਕਿ ਬਲਾਕ ਨਰੋਟ ਜੈਮਲ ਸਿੰਘ ਅਤੇ ਬਮਿਆਲ ਵਿੱਚ ਪਿਛਲੇ ਸਾਲ ਪਰਾਲੀ ਨੂੰ ਅੱਗ ਲੱਗਣ ਦੇ ਕੁੱਲ ਛੇ ਵਾਕਿਆ ਦਰਜ ਕੀਤੇ ਗਏ ਹਨ। ਉਨਾਂ ਕਿਹਾ ਕਿ ਇਸ ਵਾਰ ਪਠਾਨਕੋਟ ਨੂੰ ਪ੍ਰਦੂਸ਼ਣ ਮੁਕਤ ਜ਼ਿਲ੍ਹਾ ਬਨਾਉਣ ਲਈ ਸਰਪੰਚ ਸਹਿਬਾਨ ਪਿੰਡਾਂ ਵਿੱਚ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾਂ ਲਾਉਣ ਅਤੇ ਕਣਕ ਦੀ ਬਿਜਾਈ ਸੁਪਰ ਸੀਡਰ/ਸਮਾਰਟ ਸੀਡਰ ਨਾਲ ਕਰਨ ਲਈ ਪ੍ਰੇਰਿਤ ਕਰਨ। ਉਨਾਂ ਕਿਹਾ ਕਿ  ਇੱਕ ਅਨੁਮਾਨ ਅਨੁਸਾਰ ਜ਼ਿਲ੍ਹਾ ਪਠਾਨਕੋਟ ਵਿੱਚ ਤਕਰੀਬਨ ਇੱਕ ਲੱਖ ਚਾਲੀ ਹਜ਼ਾਰ ਟਨ ਝੋਨੇ ਦੀ ਪਰਾਲੀ ਪੈਦਾ ਹੁੰਦੀ ਹੈ, ਜਿਸ ਨੂੰ ਕਿਸਾਨਾਂ ਦੁਆਰਾ ਪਸ਼ੂ ਪਾਲਕਾਂ ਨੂੰ ਚੁਕਾ ਦਿੱਤਾ ਜਾਂਦਾ ਹੈ। ਉਨਾਂ ਕਿਹਾ ਕਿ ਪਸ਼ੂ ਪਾਲਕਾਂ ਤੋਂ ਕਿਸਾਨਾਂ ਨੂੰ ਦੋ ਟਰਾਲੀਆਂ ਦੇਸੀ ਰੂੜੀ ਮਿਲ ਜਾਂਦੀ ਹੈ ਜਿਸ ਨੂੰ ਕਿਸਾਨ ਖੇਤ ਵਿੱਚ ਪਾ ਲੈਂਦੇ ਹਨ।

ਉਨਾਂ ਕਿਹਾ ਕਿ ਇਹ ਦੇਸੀ ਰੂੜੀ ਗੈਰਵਿਗਿਆਨਕ ਢੰਗ ਤਰੀਕਿਆ ਨਾਲ ਤਿਆਰ ਕੀਤੀ ਹੂੰਦੀ ਹੈ, ਜੋ ਕੱਚੀ ਅਤੇ ਨਦੀਨਾਂ ਦੇ ਬੀਜਾਂ ਨਾਲ ਭਰਪੂਰ ਹੂੰਦੀ ਹੈ। ਉਨਾਂ ਕਿਹਾ ਕਿ ਕੱਚੀ ਰੂੜੀ ਖੇਤਾਂ ਵਿੱਚ ਪਾਉਣ ਨਾਲ ਫਾਇਦੇ ਦੀ ਬਿਜਾਏ ਨੁਕਸਾਨ ਹੋ ਜਾਂਦਾ ਹੈ । ਖੇਤਾਂ ਵਿੱਚ ਨਦੀਨਾਂ ਦੀ ਸਮੱਸਿਆ ਵਧ ਜਾਂਦੀ ਹੈ,ਜਿਸ ਨਾਲ ਖੇਤੀ ਲਾਗਤ ਖਰਚੇ ਵਧ ਜਾਂਦੇ ਹਨ । ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਕੁਲਦੀਪ ਸਿੰਘ ਨੇ ਕਿਹਾ ਕਿ ਸਿਹਤ ਮੰਦ ਭੋਜਨ ਪੈਦਾ ਕਰਨ ਜ਼ਮੀਨ ਦੀ ਸਿਹਤ ਦਾ ਤੰਦਰੁਸਤ ਹੋਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਸਰਪੰਚ ਸਹਿਬਾਨ ਨੁੰ ਜ਼ਿਲ੍ਹਾ ਪ੍ਰਸ਼ਾਸ਼ਣ ਵੱਲੋਂ ਪਠਾਨਕੋਟ ਨੂੰ ਪ੍ਰਦੂਸ਼ਣ ਮੁਕਤ ਜ਼ਿਲ੍ਹਾ ਬਨਾਉਣ ਲਈ ਚਲਾਈ ਜਾ ਰਹੀ ਮੁਹਿੰਮ ਨੂੰ ਕਾਮਯਾਬ ਕਰਨ ਸਹਿਯੋਗ ਕਰਨ ਦੀ ਅਪੀਲ਼ ਕੀਤੀ।

ਡਾ. ਪਿ੍ਰਤਪਾਲ ਸਿੰਘ ਨੇ ਕਿਹਾ ਕਿ ਝੋਨੇ ਦੀ ਪਰਾਲੀ ਨੂੰ ਖੇਤਾਂ ਵਿਚੋਂ ਹਟਾਉਣ ਦੀ ਬਿਜਾਏ ਸੁਪਰ ਸੀਡਰ ਨਾਲ ਕਣਕ ਦੀ ਬਿਜਾਈ ਕੀਤੀ ਜਾਵੇ ਤਾਂ ਪੈਦਾਵਾਰ ਵਧਣ ਦੇ ਨਾਲ ਮਿੱਟੀ ਦੀ ਸਿਹਤ ਵਿੱਚ ਸੁਧਾਰ ਵੀ ਹੁੰਦਾ ਹੈ।ਉਨਾਂ ਕਿਹਾ ਕਿ ਇੱਕ ਟਨ ਪਰਾਲੀ ਖੇਤ ਵਿੱਚ ਦਬਾਉਣ ਨਾਲ 400 ਕਿਲੋ ਜੈਵਿਕ ਕਾਰਬਨ,5.5 ਕਿਲੋ ਨਾਈਟ੍ਰੋਜਨ,2.3 ਕਿਲੋ ਫਾਸਫੋਰਸ,25 ਕਿਲੋ ਪੋਟਾਸ਼,1.2 ਕਿਲੋ ਸਲਫਰ ਦਾ ਫਾਇਦਾ ਹੋ ਜਾਂਦਾ ਹੈ। ਡਾ. ਅਰਜੁਨ ਸਿੰਘ ਨੇ ਸਰਪੰਚ ਸਹਿਬਾਨ ਨੂੰ ਝੋਨੇ ਦੀ ਪਰਾਲੀ ਨਾਲ ਹੋਣ ਵਾਲੇ ਨੁਕਸਾਨਾਂ ਬਾਰੇ ਜਾਗਰੁਕ ਕੀਤਾ। ਉਨਾਂ ਕਿਹਾ ਕਿਹਾ ਕਿ  ਆਈ ਖੇਤ ਐਪ ਡਾਊਨਲੋਡ ਕਰਕੇ ਖੇਤੀ ਮਸ਼ੀਨਰੀ ਕਿਰਾਏ ਤੇ ਲਈ ਅਤੇ ਦਿੱਤੀ ਜਾ ਸਕਦੀ ਹੈ ।      

LEAVE A REPLY

Please enter your comment!
Please enter your name here