ਪਟਾਕਿਆਂ ਦੀ ਵਿਕਰੀ ਲਈ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਵਿਖੇ ਕੱਢੇ ਗਏ ਡਰਾਅ

????????????????????????????????????

ਪਠਾਨਕੋਟ(ਦ ਸਟੈਲਰ ਨਿਊਜ਼)। ਹਰਬੀਰ ਸਿੰੰਘ ਡਿਪਟੀ ਕਮਿਸਨਰ ਪਠਾਨਕੋਟ ਦੇ ਦਿਸਾ ਨਿਰਦੇਸਾਂ ਅਨੁਸਾਰ ਜਿਲ੍ਹਾ ਪਠਾਨਕੋਟ ਵਿੱਚ ਪਟਾਕਿਆਂ ਦੀ ਵਿਕਰੀ ਅਤੇ ਸਟੋਰ ਕਰਨ ਸਬੰਧੀ ਡਰਾਅ ਜਿਲ੍ਹਾ ਪ੍ਰਸਾਸਨ ਵੱਲੋਂ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਦੇ ਮੀਟਿੰਗ ਹਾਲ ਵਿਖੇ ਸ੍ਰੀ ਅੰਕੁਰਜੀਤ ਸਿੰਘ ਵਧੀਕ ਡਿਪਟੀ ਕਮਿਸਨਰ (ਜ) ਪਠਾਨਕੋਟ ਦੀ ਪ੍ਰਧਾਨਗੀ ਵਿੱਚ ਕੱਢੇ ਗਏ। ਉਨ੍ਹਾਂ ਦੱਸਿਆ ਕਿ ਦੀਵਾਲੀ ਨੂੰ ਧਿਆਨ ਵਿੱਚ ਰੱਖਦਿਆਂ ਜਿਲ੍ਹਾ ਪਠਾਨਕੋਟ ਵਿੱਚ ਪਟਾਕਿਆਂ ਦੀ ਵਿਕਰੀ ਲਈ ਆਰਜੀ 7 ਲਾਇਸੰਸ ਜਾਰੀ ਕੀਤੇ ਗਏ ਹਨ, ਜਿਸ ਅਧੀਨ ਪ੍ਰਾਪਤ ਹੋਈਆਂ ਅਰਜੀਆਂ ਦੇ ਡਰਾਅ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਕੱਢੇ ਗਏ ਹਨ। ਜਿਨ੍ਹਾਂ ਵਿੱਚ ਅਭਿਸੇਕ ਸਿੰਘ ਸਪੁੱਤਰ ਕੁਲਵਿੰਦਰ ਸਿੰਘ,ਮੁਕੇਸ ਅਗਰਵਾਲ ਸਪੁੱਤਰ ਅਮੀਰ ਚੰਦ, ਗਗਨਕਾਂਤ ਮਹਾਜਨ ਸਪੁੱਤਰ ਬੂਟਾ ਮੱਲ, ਸੰਦੀਪ ਸਪੁੱਤਰ ਮੋਹਣ ਲਾਲ, ਮੁਨੀਸ ਮਹਾਜਨ ਸਪੁੱਤਰ ਤਿਲਕ ਰਾਜ, ਗੋਰਵ ਮਹਾਜਨ ਸਪੁੱਤਰ ਓਮ ਪ੍ਰਕਾਸ ਅਤੇ ਭਾਨੂੰ ਸਰਮਾ ਸਪੁੱਤਰ ਸਾਂਤੀ ਸਵਰੂਪ ਸਾਮਲ ਹਨ।

Advertisements

ਉਨ੍ਹਾਂ ਦੱਸਿਆ ਕਿ ਜਿਨ੍ਹਾਂ ਲੋਕਾਂ ਦੇ ਪਟਾਕਿਆਂ ਦੀ ਵਿਕਰੀ ਲਈ ਡਰਾਅ ਕੱਢੇ ਗਏ ਹਨ ਉਹ ਨਿਰਧਾਰਤ ਸੱਤ ਦੇ ਸੱਤ  ਸਥਾਨਾਂ ਤੇ ਵੀ ਪਟਾਕਿਆਂ ਦੀ ਵਿਕਰੀ ਲਈ ਸਟਾਲ ਲਗਾ ਸਕਦਾ ਹੈ । ਉਨ੍ਹਾਂ ਦੱਸਿਆ ਕਿ ਨਿਰਧਾਰਤ ਸਥਾਨਾਂ ਵਿੱਚ ਮਾਰਕਫੈਡ ਗਰਾਉਂਡ ਨਰੋਟ ਜੈਮਲ ਸਿੰਘ, ਟਰੱਕ ਯੂਨੀਅਨ ਪਠਾਨਕੋਟ, ਪਲੇ ਗਰਾਉਂਡ ਐਸ.ਡੀ. ਸਕੂਲ ਈਸਾ ਨਗਰ ਪਠਾਨਕੋਟ, ਬਿਜਲੀ ਗਰਾਉਂਡ ਸੁਜਾਨਪੁਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੁਜਾਨਪੁਰ, ਖੇਡ ਮੈਦਾਨ ਨਜਦੀਕ ਸਮਸਾਨ ਘਾਟ ਭੂਣ ਧਾਰ ਕਲ੍ਹਾਂ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਾਰਾਗੜ੍ਹ ਸਥਾਨ ਸਾਮਲ ਹਨ। ਉਨ੍ਹਾਂ ਕਿਹਾ ਕਿ ਹਰੇਕ ਸਟਾਲ ਦੀ 10 ਫੁੱਟ ਚੋੜਾਈ ਅਤੇ 15 ਫੁੱਟ ਲੰਬਾਈ ਹੋਵੇਗੀ।
ਉਨ੍ਹਾਂ ਕਿਹਾ ਕਿ ਜਿੱਥੇ ਪਟਾਕਿਆਂ ਦੀ ਵਿਕਰੀ ਕੀਤੀ ਜਾਵੇਗੀ ਉੱਥੇ ਫਲੈਕਸ ਲਗਾ ਕੇ ਆਮ ਜਨਤਾਂ ਨੂੰ ਪਟਾਕਿਆਂ ਦੇ ਦੁਸਪ੍ਰਭਾਵ ਬਾਰੇ ਜਾਗਰੂਕ ਜਰੂਰ ਕਰਵਾਇਆ ਜਾਵੇ। ਪਟਾਕੇ ਵਿਕਰੇਤਾ ਵੱਲੋਂ ਹਰੇਕ ਦੁਕਾਨ ਤੇ 5-5 ਕਿਲੋ ਵਾਲੇ ਦੋ ਅੱਗ ਬੁਝਾਓ ਯੰਤਰ , ਪਾਣੀ ਦੀਆਂ ਬਾਲਟੀਆਂ ਅਤੇ ਰੇਤਾਂ ਦੀਆਂ ਬਾਲਟੀਆਂ ਉਪਲੱਬਦ ਹੋਣ। ਉਨ੍ਹਾਂ ਹਦਾਇਤ ਕਰਦਿਆਂ ਕਿਹਾ ਕਿ ਜਿਸ ਸਥਾਨ ਤੇ ਪਟਾਕਿਆਂ ਦੀ ਵਿਕਰੀ ਹੋਵੇਗੀ ਉਹ ਖੇਤਰ ਪੂਰੀ ਤਰ੍ਹਾਂ ਨਾਲ ਨੋ ਸਮੋਕਿੰਗ ਏਰੀਆਂ ਹੋਵੇਗਾ ਅਤੇ ਅਗਰ ਕੋਈ ਸਮੋਕਿੰਗ ਕਰਦਾ ਪਾਇਆ ਜਾਂਦਾ ਹੈ ਤਾਂ ਉਸ ਦਾ ਚਲਾਨ ਕੱਟਿਆ ਜਾਵੇਗਾ।

LEAVE A REPLY

Please enter your comment!
Please enter your name here