ਹਲਕੇ ਦੀਆਂ ਸਮੱਸਿਆਵਾਂ ਨੂੰ ਲੈ ਕੇ ਗੁਰਪਾਲ ਇੰਡੀਅਨ ਦੀ ਅਗਵਾਈ ਹੇਠ ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਨੂੰ ਮਿਲਿਆ ਆਪ ਦਾ ਵਫ਼ਦ

ਕਪੂਰਥਲਾ(ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਆਮ ਆਦਮੀ ਪਾਰਟੀ ਦੇ ਸੂਬਾ ਜੁਆਇੰਟ ਸਕੱਤਰ ਗੁਰਪਾਲ ਸਿੰਘ ਇੰਡੀਅਨ ਨੇ ਆਪਣੀ ਟੀਮ ਸਮੇਤ ਹਲਕੇ ਦੀਆਂ ਸਮੱਸਿਆਵਾਂ ਨੂੰ ਲੈ ਕੇ ਸੂਬੇ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੂੰ ਮਿਲੇ ਅਤੇ ਹਲਕੇ ਦੇ ਪਿੰਡਾਂ ਦੇ ਲੋਕਾਂ ਨੂੰ ਬੱਸਾਂ ਦੀ ਆ ਰਹੀ ਪਰੇਸ਼ਾਨੀ ਅਤੇ ਟਰਾਂਸਪੋਰਟ ਦੀਆਂ ਸਮੱਸਿਆਵਾਂ ਸਬੰਧੀ ਮੰਗ ਪੱਤਰ ਸੌਂਪ ਕੇ ਉਨ੍ਹਾਂ ਦਾ ਹੱਲ ਕਰਨ ਦੀ ਮੰਗ ਕੀਤੀ।ਇਸ ਦੌਰਾਨ ਗੁਰਪਾਲ ਸਿੰਘ ਇੰਡੀਅਨ ਨੇ ਸੂਬੇ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨਾਲ ਹਲਕੇ ਦੇ ਕਈ ਅਹਿਮ ਮੁੱਦਿਆਂ ਤੇ ਚਰਚਾ ਕੀਤੀ।ਇਸ ਦੌਰਾਨ ਗੁਰਪਾਲ ਸਿੰਘ ਇੰਡੀਅਨ ਨੇ ਟਰਾਂਸਪੋਰਟ ਮੰਤਰੀ ਨੂੰ ਦੱਸਿਆ ਕਿ ਹਲਕੇ ਦੇ ਬਹੁਤ ਸਾਰੇ ਅਜਿਹੇ ਪਿੰਡ ਹਨ ਜਿੱਥੇ ਜ਼ਿਆਦਾਤਰ ਅੰਦਰੂਨੀ ਰੂਟਾਂ ਤੇ ਬੱਸ ਸੇਵਾਵਾਂ ਨਹੀਂ ਚੱਲ ਰਹੀਆਂ ਹਨ।ਬੱਸਾਂ ਦੀ ਘਾਟ ਕਾਰਨ ਯਾਤਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਇਸ ਲਈ ਜਲਦੀ ਤੋਂ ਜਲਦੀ ਜਿਨ੍ਹਾਂ ਪਿੰਡਾਂ ਬੱਸ ਸੇਵਾ ਨਹੀਂ ਹੈ ਉਥੇ ਬੱਸ ਸੇਵਾ ਸ਼ੁਰੂ ਕੀਤੀ ਜਾਵੇ ।ਗੁਰਪਾਲ ਇੰਡੀਅਨ ਨੇ ਦੱਸਿਆ ਕਿ ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਨਾਲ ਮੁਲਾਕਾਤ ਕਰਕੇ ਵਿਧਾਨ ਸਭਾ ਹਲਕੇ ਵਿਸ਼ੇਸ਼ ਲੋੜਾਂ ਵਾਲੇ ਰੂਟਾਂ ‘ਤੇ ਬੱਸ ਸੇਵਾ ਸ਼ੁਰੂ ਕਰਨ ਦੀ ਮੰਗ ਕੀਤੀ ਗਈ।ਗੁਰਪਾਲ ਸਿੰਘ ਇੰਡੀਅਨ ਨੇ ਦੱਸਿਆ ਕਿ ਟਰਾਂਸਪੋਰਟ ਮੰਤਰੀ ਤੋਂ ਪੀ.ਆਰ.ਟੀ.ਸੀ. ਦੇ ਮੁੱਖ ਬੱਸ ਰੂਟ ਕਪੂਰਥਲਾ ਤੋਂ ਢਿਲਵਾਂ ਵਾਇਆ ਸੁਰਖਪੁਰ,ਵਡਾਲਾ ਸਾਇੰਸ ਸਿਟੀ ਤੋਂ ਸਿੱਧਵਾਂ ਦੋਨਾ,ਕੁਲਾਰ, ਤਲਵੰਡੀ ਮਾਧੋ,ਰਾਮ ਪੁਰ ਜਗੀਰ,ਡੱਲਾ,ਲੋਹੀਆਂ ਅਤੇ ਵਡਾਲਾ ਸਾਇੰਸ ਸਿਟੀ ਤੋਂ ਸਿੱਧਵਾਂ ਦੋਨਾ,ਕੁਲਾਰ,ਤਲਵੰਡੀ ਮਾਧੋ,ਰਾਮਪੁਰ ਜਗੀਰ,ਡੱਲਾ,ਸੁਲਤਾਨਪੁਰ ਲੋਧੀ ਆਦਿ ਨੂੰ ਬੱਸ ਸੇਵਾ ਸ਼ੁਰੂ ਕਰਨ ਦੀ ਮੰਗ ਕੀਤੀ ਹੈ।ਇੰਡੀਅਨ ਨੇ ਦੱਸਿਆ ਕਿ ਕਪੂਰਥਲਾ ਤੋਂ ਭਾਨੋਲੰਗਾ, ਡੋਗਰਵਾਲ,ਸਲਾਪੁਰ,ਲਾਟੀਆਵਾਲ ਤੱਕ ਇਨ੍ਹਾਂ ਰੂਟਾਂ ਤੇ ਬੰਦ ਪਈਆਂ ਬੱਸਾਂ ਨੂੰ ਵੀ ਚਲਾਉਣ ਦੀ ਮੰਗ ਕੀਤੀ ਗਈ।

Advertisements

ਇੰਡੀਅਨ ਨੇ ਕਿਹਾ ਕਿ ਇਸ ਦੇ ਨਾਲ ਹੀ ਸੁਭਾਨਪੁਰ ਤੋਂ ਕਪੂਰਥਲਾ ਲਈ ਰਾਤ ਅੱਠ ਵਜੇ ਤੋਂ ਬਾਅਦ ਕੋਈ ਬੱਸ ਸੇਵਾ ਨਾ ਹੋ ਦੇ ਕਾਰਨ ਵੀ ਲੋਕਾਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ, ਇਸ ਲਈ ਇਸ ਰੁੱਤ ਤੇ ਰਾਤ ਅੱਠ ਵਾਜੇ ਟੀ ਬਾਅਦ ਬੱਸ ਸਰਵਿਸ ਸ਼ੁਰੂ ਕੀਤੀ ਕਰਨ ਦੀ ਵੀ ਮੰਗ ਕੀਤੀ ਗਈ।ਇਸ ਦੌਰਾਨ ਸੂਬੇ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਗੁਰਪਾਲ ਸਿੰਘ ਇੰਡੀਅਨ ਨੂੰ ਸਾਰੀਆਂ ਸਮੱਸਿਆਵਾਂ ਜਲਦੀ ਹੱਲ ਕਰਨ ਦਾ ਭਰੋਸਾ ਦਿਵਾਇਆ।ਇਸ ਦੌਰਾਨ ਇੰਡੀਅਨ ਨੇ ਕਿਹਾ ਕਿ ਪੰਜਾਬ ਦੀ ਸੱਤਾ ਸੰਭਾਲਣ ਤੋਂ ਬਾਅਦ ਹੀ ਭਗਵੰਤ ਮਾਨ ਦੀ ਸਰਕਾਰ ਲਗਾਤਾਰ ਨਵੇਂ-ਨਵੇਂ ਕਦਮ ਚੁੱਕ ਰਹੀ ਹੈ।ਇਸ ਕੜੀ ਚ ਸਰਕਾਰ ਨੇ ਹੁਣ ਟਰਾਂਸਪੋਰਟ ਮਾਫੀਆ ਨੂੰ ਜੜ੍ਹ ਤੋਂ ਖਤਮ ਕਰਨ ਦਾ ਬੀੜਾ ਚੁੱਕਿਆ ਹੈ।ਇੰਡੀਅਨ ਨੇ ਦਾਅਵਾ ਕੀਤਾ ਕਿ ਸੂਬੇ ਵਿੱਚੋਂ ਇੱਕ-ਦੋ ਮਹੀਨਿਆਂ ਵਿੱਚ ਮਾਫੀਆ ਰਾਜ ਦਾ ਖਾਤਮਾ ਕਰ ਦਿੱਤਾ ਜਾਵੇਗਾ।ਇਸ ਨਾਲ ਸੂਬਾ ਸਰਕਾਰ ਦੀ ਆਮਦਨ ਵਿੱਚ ਵਾਧਾ ਹੋਵੇਗਾ,ਉੱਥੇ ਹੀ ਕਿ ਬੇਰੁਜ਼ਗਾਰਾਂ ਲਈ ਰੁਜ਼ਗਾਰ ਦੇ ਮੌਕੇ ਵੀ ਵਧਣਗੇ। ਉਨ੍ਹਾਂ ਕਿਹਾ ਕਿ ਸੂਬੇ ਦੇ ਪਿੰਡਾਂ ਦੇ ਵਿਕਾਸ ਲਈ ਗ੍ਰਾਮ ਸਭਾਵਾਂ ਨੂੰ ਮਜ਼ਬੂਤ ​​ਕੀਤਾ ਜਾਵੇਗਾ, ਮੌਜੂਦਾ ਸਮੇਂ ਵਿੱਚ ਹਰ ਸਾਲ ਤਿੰਨ ਵਾਰ ਹੋਣ ਵਾਲੀ ਗ੍ਰਾਮ ਸਭਾ ਬਾਰੇ ਲੋਕਾਂ ਦੱਸਿਆ ਹੀ ਨਹੀਂ ਜਾਂਦਾ ਅਤੇ ਸਰਪੰਚ ਆਪਣੇ ਅਨੁਸਾਰ ਹੀ ਫੈਸਲੇ ਲੈਂਦੇ ਹਨ,ਪਰ ਹੁਣ ਅਜਿਹਾ ਨਹੀਂ ਹੋਵੇਗਾ।ਸੂਬੇ ਵਿੱਚ ਤਿੰਨ ਵਾਰ ਹੋਣ ਵਾਲੀਆਂ ਗ੍ਰਾਮ ਸਭਾਵਾਂ ਵਿੱਚ ਵਾਧਾ ਕੀਤਾ ਜਾਵੇਗਾ ਅਤੇ ਉਨ੍ਹਾਂ ਦੀਆਂ ਮੀਟਿੰਗਾਂ ਵਿੱਚ ਅਧਿਕਾਰੀਆਂ ਦੀ ਹਾਜ਼ਰੀ ਹੋਵੇਗੀ ਅਤੇ ਵੀਡੀਓਗ੍ਰਾਫੀ ਵੀ ਕਰਵਾਈ ਜਾਵੇਗੀ।ਉਨ੍ਹਾਂ ਕਿਹਾ ਕਿ ਪੰਜਾਬ ਪਿੰਡਾਂ ਵਿੱਚ ਵਸਦਾ ਹੈ ਅਤੇ ਸੂਬੇ ਦੀ 70 ਫੀਸਦੀ ਆਬਾਦੀ ਪਿੰਡਾਂ ਵਿੱਚ ਰਹਿੰਦੀ ਹੈ।

ਇਸ ਸਮੇਂ ਪਿੰਡਾਂ ਵਿੱਚ ਪੀਣ ਵਾਲੇ ਪਾਣੀ ਅਤੇ ਸੀਵਰੇਜ ਦੀ ਸਭ ਤੋਂ ਵੱਡੀ ਸਮੱਸਿਆ ਹੈ।ਉਨ੍ਹਾਂ ਕਿਹਾ ਕਿ ਆਪ’ ਸਰਕਾਰ ਵੱਲੋਂ ਪਹਿਲਕਦਮੀ ਕਰਦਿਆਂ ਪਿੰਡਾਂ ਵਿੱਚ ਪੀਣ ਵਾਲਾ ਪਾਣੀ ਮੁਹੱਈਆ ਕਰਵਾਇਆ ਜਾਵੇਗਾ ਅਤੇ ਗੰਦੇ ਪਾਣੀ ਦੀ ਨਿਕਾਸੀ ਲਈ ਪੁਖਤਾ ਪ੍ਰਬੰਧ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸਿੱਖਿਆ, ਸਸਤੀਆਂ ਸਿਹਤ ਸਹੂਲਤਾਂ, ਨਸ਼ਾਖੋਰੀ ਨੂੰ ਖਤਮ ਕਰਨ ਅਤੇ ਬੇਰੁਜ਼ਗਾਰੀ ਦੇ ਖਾਤਮੇ ਦੇ ਮੁੱਖ ਮੁੱਦਿਆਂ ਤੇ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਹੈ। ਇਸ ਯੋਜਨਾ ਤਹਿਤ ਹੁਣ ਪੰਜਾਬ ਦੀਆਂ ਲੱਖਾਂ ਜਾਨਾਂ ਬਚਾਈਆਂ ਜਾ ਸਕਦੀਆਂ ਹਨ।ਇਸ ਮੌਕੇ ਤੇ ਆਮ ਆਦਮੀ ਪਾਰਟੀ ਐਸ ਸੀ ਵਿੰਗ ਦੇ ਆਗੂ ਅਨਮੋਲ ਕੁਮਾਰ। ਗਿੱਲ, ਡਾ. ਗੁਰਪੇਜ਼ ਸਿੰਘ ਔਲਖ, ਯੂਥ ਵਿੰਗ ਦੇ ਜੁਆਇੰਟ ਸਕੱਤਰ ਗੌਰਵ ਕੰਡਾ, ਗੁਰਕਸ਼ਮੀਰ ਸਿੰਘ ਸੰਨੀ, ਹਰਵਿੰਦਰ ਸਿੰਘ ਸੁੱਖ, ਜਗਦੇਵ ਥਾਪਰ ਸਮੇਤ ਹੋਰ ਵਰਕਰ ਹਾਜ਼ਰ ਸਨ।

LEAVE A REPLY

Please enter your comment!
Please enter your name here