ਸਾਰੇ ਵਰਗਾਂ ਦੇ ਸਸ਼ਕਤੀਕਰਨ ਲਈ ਸਰਕਾਰੀ ਯਤਨਾਂ ਨੇ ਜ਼ਮੀਨੀ ਪੱਧਰ ਤੇ ਨਤੀਜੇ ਦਿਖਾਏ ਹਨ: ਇਕ਼ਬਾਲ ਲਾਲਪੁਰ

ਸੁਲਤਾਨਪੁਰ ਲੋਧੀ(ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਭਾਜਪਾ ਦੇ ਹਲਕਾ ਇੰਚਾਰਜ ਰਣਜੀਤ ਸਿੰਘ ਖੋਜੇਵਾਲ, ਸੁਲਤਾਨਪੁਰ ਲੋਧੀ ਤੋਂ ਭਾਜਪਾ ਦੇ ਹਲਕਾ ਇੰਚਾਰਜ ਕਰਨਜੀਤ ਸਿੰਘ ਆਹਲੀ,ਭਾਜਪਾ ਆਈਟੀ ਸੈੱਲ ਦੇ ਸੂਬਾ ਉਪ ਪ੍ਰਧਾਨ ਵਿੱਕੀ ਗੁਜਰਾਲ ਨੇ ਘੱਟ ਗਿਣਤੀ ਕਮਿਸ਼ਨ ਦੇ ਕੌਮੀ ਚੇਅਰਮੈਨ ਇਕ਼ਬਾਲ ਸਿੰਘ ਲਾਲਪੁਰ ਨਾਲ ਮੁਲਾਕਾਤ ਕਰਕੇ ਘੱਟ ਗਿਣਤੀਆਂ ਵਰਗ ਨੂੰ ਆ ਰਹੀਆਂ ਮੁਸ਼ਕਿਲਾਂ ਬਾਰੇ ਵਿਸ਼ਥਾਰ ਨਾਲ ਜਾਣੂ ਕਰਵਾਇਆ।ਇਸ ਮੌਕੇ ਇਕ਼ਬਾਲ ਸਿੰਘ ਲਾਲਪੁਰ ਨੇ ਭਰੋਸਾ ਦੁਆਇਆ ਕਿ ਸਰਕਾਰ ਵਲੋਂ ਘੱਟ ਗਿਣਤੀ ਵਰਗ ਦੀ ਭਲਾਈ ਲਈ ਸ਼ਮੇ ਸ਼ਮੇ ਤੇ ਚਲਾਇਆ ਜਾਨ ਵਾਲੀਆਂ ਸਕੀਮਾਂ ਨੂੰ ਲਾਗੂ ਕਰਵਾਉਣ ਲਈ ਹਮੇਸ਼ਾ ਤੱਤਪਰ ਹਨ। ਇਸ ਮੌਕੇ ਸਰਦਾਰ ਇਕਬਾਲ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਪ੍ਰਸ਼ਾਸਨ, ਸਮਾਜ ਅਤੇ ਸਾਹਿਤਿਕ ਖੇਤਰਾਂ ਵਿੱਚ ਵੱਡਾ ਤਜ਼ਰਬਾ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਸਭ ਕਾ ਸਾਥ,ਸਭ ਕਾ ਵਿਕਾਸ, ਸਭ ਕਾ ਵਿਸ਼ਵਾਸ,ਸਭ ਕਾ ਪ੍ਰਯਾਸ ਦੀ ਵਚਨਬੱਧਤਾ ਨੂੰ ਮਜ਼ਬੂਤ ਕਰਨ ਵਿੱਚ ਸਹਾਇਤਾ ਦੇਵੇਗਾ।

Advertisements

ਉਨ੍ਹਾਂ ਕਿਹਾ ਕਿ ਸਾਰੇ ਵਰਗਾਂ ਦੇ ਸਸ਼ਕਤੀਕਰਨ ਲਈ ਸਰਕਾਰੀ ਯਤਨਾਂ ਨੇ ਜ਼ਮੀਨੀ ਪੱਧਰ ਤੇ ਨਤੀਜੇ ਦਿਖਾਏ ਹਨ। ਇਕਬਾਲ ਸਿੰਘ ਨੇ ਕਿਹਾ ਕਿ ਸਰਕਾਰ ਨੇ ਐੱਸ ਆਈ ਟੀ ਗਠਤ ਕਰਕੇ 1984 ਦੰਗਿਆਂ ਦੇ ਸਿ਼ਕਾਰ ਹੋਏ ਵਿਅਕਤੀਆਂ ਲਈ ਨਿਆਂ ਯਕੀਨੀ ਬਣਾਇਆ ਹੈ।ਉਨ੍ਹਾਂ ਨੇ ਕਿਹਾ ਕਿ ਕਰਤਾਰਪੁਰ ਲਾਂਘੇ ਦੀ ਚਿਰਾਂ ਤੋਂ ਲੰਬਿਤ ਮੰਗ ਪੂਰੀ ਕੀਤੀ ਗਈ ਹੈ। ਲਾਲਪੁਰਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਹੈ ਅਤੇ ਉਹ ਹਰ ਤਰ੍ਹਾਂ ਨਾਲ ਆਪਣੇ ਵੱਲੋਂ ਵਧੀਆ ਤਰੀਕੇ ਨਾਲ ਸਮਾਜ ਦੀ ਸੇਵਾ ਕਰਨ ਦੀ ਕੋਸਿ਼ਸ਼ ਕਰਨਗੇ। ਇਸ ਮੌਕੇ ਇਕਬਾਲ ਸਿੰਘ ਲਾਲਪੁਰਾ ਨਾਲ ਪੰਜਾਬ ਅਤੇ ਘੱਟ ਗਿਣਤੀ ਮਸਲਿਆਂ ਤੋਂ ਇਲਾਵਾ ਸਮਾਜਿਕ ਸਰੋਕਾਰਾਂ ਬਾਰੇ ਸੰਜੀਦਗੀ ਨਾਲ ਲੰਮੀ ਵਿਚਾਰ ਚਰਚਾ ਕਰਨ ਉਪਰੰਤ ਰਣਜੀਤ ਸਿੰਘ ਖੋਜੇਵਾਲ ਤੇ ਕਰਨਜੀਤ ਸਿੰਘ ਆਹਲੀ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਪੂਰੀ ਤਸੱਲੀ ਹੈ ਕਿ ਸਿੱਖਾਂ ਦੇ ਮਸਲਿਆਂ ਨੂੰ ਸਰਕਾਰ ਤੋਂ ਸੰਜੀਦਗੀ ਨਾਲ ਹੱਲ ਕਰਾਉਣ ਲਈ ਲਾਲਪੁਰਾ ਦੇ ਰੂਪ ਚ ਪੰਥ ਕੋਲ ਇਕ ਸੁਲਝਿਆ ਹੋਇਆ ਪੰਥ ਦਰਦੀ ਆਗੂ ਮੌਜੂਦ ਹੈ।ਜੋ ਸਿੱਖੀ ਚਾਹਤ ਨੂੰ ਛਾਤੀ ਨਾਲ ਲਾ ਕੇ ਦਿਨ ਰਾਤ ਅਣਥੱਕ ਮਿਹਨਤ ਨਾਲ ਸੇਵਾ ਨਿਭਾ ਰਹੇ ਹਨ।

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਣਜੀਤ ਸਿੰਘ ਖੋਜੇਵਾਲ ਤੇ ਕਰਨਜੀਤ ਸਿੰਘ ਆਹਲੀ ਨੇ ਕਿਹਾ ਕਿ ਪੰਜਾਬ ਦੀ ਕਾਨੂੰਨ ਵਿਵਸਥਾ ਲਗਾਤਾਰ ਵਿਗੜਦੀ ਜਾ ਰਹੀ ਹੈ।ਸ਼ੁਕਰਵਾਰ ਅੰਮ੍ਰਿਤਸਰ ਵਿਖੇ ਪੁਲਿਸ ਪ੍ਰਸ਼ਾਸਨ ਜੀ ਮੌਜੂਦਗੀ ਵਿੱਚ ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦਾ ਕਤਲ ਹੋ ਜਾਣਾ ਇਕ ਅਤਿ ਅਫ਼ਸੋਸਨਾਕ ਘਟਨਾ ਹੈ। ਜਿਸਦੀ ਨਖੇਧੀ ਕਰਨੀ ਜ਼ਰੂਰੀ ਹੈ,ਇਹ ਕਤਲ ਕਨੂੰਨ ਵਿਵਸਥਾ ਤੇ ਵੱਡੇ ਸਵਾਲ ਖੜ੍ਹੇ ਕਰਦਾ ਹੈ। ਭਾਜਪਾ ਆਗੂਆਂ ਨੇ ਕਿਹਾ ਕਿ ਸੁਧੀਰ ਸੂਰੀ ਵਰਗੇ ਨੇਤਾ ਦੀ ਇਸ ਤਰ੍ਹਾਂ ਪੁਲਿਸ ਸੁਰੱਖਿਆ ਵਿੱਚ ਮੌਤ ਹੋ ਜਾਣਾ ਮੰਦਭਾਗੀ ਗੱਲ ਹੈ, ਕਿਉਕਿ ਪੁਲਿਸ ਵਲੋਂ ਕਿਤੇ ਨਾ ਕਿਤੇ ਉਨ੍ਹਾਂ ਦੀ ਸੁਰੱਖਿਆ ਵਿੱਚ ਅਣਗਹਿਲੀ ਵਰਤੀ ਅਤੇ ਕਾਤਿਲ ਵਲੋਂ ਉਨ੍ਹਾਂ ਨੂੰ ਸ਼ਰੇਆਮ ਗੋਲੀਆ ਮਾਰ ਕੇ ਕਤਲ ਕਰ ਦਿੱਤਾ ਗਿਆ, ਪਰ ਪੁਲਿਸ ਮੂਕ ਦਰਸ਼ਕ ਬਣ ਵੇਖਦੀ ਰਹੀ। ਉਨ੍ਹਾਂ ਕਿਹਾ ਕਿ ਅੱਜ ਹਰ ਇਕ ਆਗੂ ਆਪਣੀ ਸੁਰਖਿਆ ਨੂੰ ਲੈ ਕੇ ਛਛੋਪਣ ਵਿੱਚ ਹੈ ਜਿਸ ਨਾਲ ਲੋਕਾਂ ਦਾ ਵਿਸ਼ਵਾਸ ਕਿਤੇ ਨਾ ਕਿਤੇ ਪ੍ਰਸ਼ਾਸ਼ਨ ਅਤੇ ਮਾਹੌਲ ਤੋਂ ਉਠਦਾ ਜਾ ਰਿਹਾ ਹੈ।

LEAVE A REPLY

Please enter your comment!
Please enter your name here