ਮਾਲ ਰੋਡ ਅਤੇ ਮਾਡਲ ਟਾਉਨ ਰੋਡ ਤੇ ਥਰਮੋਪਲਾਸਟਿਕ ਰੋਡ ਮਾਰਕਿੰਗ ਅਤੇ ਰੋਡ ਸਟੱਡ ਇੰਸਟਾਲ ਕਰਵਾਏ ਗਏ

ਕਪੂਰਥਲਾ(ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਕਮਿਸ਼ਨਰ ਨਗਰ ਨਿਗਮ ਅਨੁਪਮ ਕਲੇਰ ਵੱਲੋਂ ਦਿਤੇ ਨਿਰਦੇਸ਼ਾਂ ਤੇ ਸ਼ਹਿਰ ਦੀਆਂ ਦੋ ਮੇਨ ਸੜਕਾਂ ਮਾਲ ਰੋਡ ਅਤੇ ਮਾਡਲ ਟਾਉਨ ਰੋਡ ਤੇ  ਥਰਮੋਪਲਾਸਟਿਕ ਰੋਡ ਮਾਰਕਿੰਗ ਕਰਵਾਈ ਗਈ ਅਤੇ ਰੋਡ ਸਟੱਡ ਇੰਸਟਾਲ ਕਰਵਾਏ ਗਏ ਤਾਂ ਜੋ ਆਉਣ ਵਾਲੇ ਸਰਦੀ ਦੇ ਮੌਸਮ ਵਿੱਚ ਰਾਤ ਨੂੰ ਫਾਗ ਵਿੱਚ ਸੜਕਾਂ ਨਜ਼ਰ ਆਉਣ ਅਤੇ ਕੋਈ ਅਣਸੁਖਾਵਾਂ ਸੜਕ ਹਾਦਸਾ ਨਾ ਵਾਪਰੇ।

Advertisements

ਇਸ ਤੋਂ ਇਲਾਵਾ ਨਗਰ ਨਿਗਮ ਵੱਲੋਂ ਚੌਂਕਾਂ ਵਿੱਚ ਨਵੀਆਂ ਟ੍ਰੈਫਿਕ ਲਾਈਟਾ ਵੀ ਲਗਵਾਈਆਂ ਗਈਆਂ ਹਨ ਜੋ ਕਿ ਜਲਦ ਹੀ ਚਲਦੀਆਂ ਨਜਰ ਆਉਣਗੀਆਂ। ਇਸ ਕਾਰਜ ਦੀ ਸਾਰੇ ਸ਼ਹਿਰ ਨਿਵਾਸੀਆਂ ਨੇ ਸ਼ਲਾਘਾ ਕੀਤੀ ਹੈ।

LEAVE A REPLY

Please enter your comment!
Please enter your name here