ਖੇਡਾਂ ਸਾਨੂੰ ਸਰੀਰਕ ਅਤੇ ਮਾਨਸਿਕ ਤੌਰ ਤੇ ਤੰਦਰੁਸਤ ਰੱਖਦੀਆਂ ਹਨ: ਦੀਪਕ ਸਲਵਾਨ 

ਕਪੂਰਥਲਾ(ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਬਲਾਕ ਕਾਂਗਰਸ ਦੇ ਪ੍ਰਧਾਨ ਦੀਪਕ ਸਲਵਾਨ ਨੇ ਕਿਹਾ ਹੈ ਕਿ ਖੇਡਾਂ ਸਾਨੂੰ ਸਰੀਰਕ ਅਤੇ ਮਾਨਸਿਕ ਤੌਰ ਤੇ ਤੰਦਰੁਸਤ ਰੱਖਦੀਆਂ ਹਨ।ਇਸਦੇ ਨਾਲ ਹੀ ਉਹ ਨਸ਼ੇ ਦੇ ਕੌਹੜ ਤੋਂ ਵੀ ਬਚਾਉਂਦੀਆਂ ਹਨ।ਉਹ ਸ਼ਾਲੀਮਾਰ ਬਾਗ਼ ਵਿਖੇ ਭਗਵਾਨ ਵਾਲਮੀਕਿ ਸਪੋਰਟਸ ਕਲੱਬ ਅਖਾੜਾ ਬ੍ਰਹਮਕੁੰਡ ਕਪੂਰਥਲਾ ਵਲੋਂ ਕਰਵਾਏ ਗਏ 19 ਵੇਂ ਵਿਸ਼ਾਲ ਕੁਸ਼ਤੀ ਮੁਕਾਬਲੇ ਮੌਕੇ ਹਾਜ਼ਰੀ ਨੂੰ ਸੰਬੋਧਨ ਕਰ ਰਹੇ ਸਨ।ਇਸ ਮੌਕੇ ਦੀਪਕ ਸਲਵਾਨ ਨੇ ਖਿਡਾਰੀਆਂ ਦਾ ਉਤਸ਼ਾਹ ਵਧਾਉਂਦੇ ਹੋਏ ਜੇਤੂ ਖਿਡਾਰੀਆਂ ਨੂੰ ਇਨਾਵ ਵੀ ਵੰਡੇ।ਇਸ ਮੌਕੇ ਦੀਪਕ ਸਲਵਾਨ ਨੇ ਕਿਹਾ ਕਿ ਅੱਜ ਜਦੋਂ ਨਸ਼ਿਆਂ ਦੀ ਸਮੱਸਿਆ ਸਾਡੀ ਨੌਜਵਾਨ ਪੀੜ੍ਹੀ ਨੂੰ ਖੋਖਲਾ ਕਰ ਰਹੀ ਹੈ, ਅਜਿਹੇ ਵਿੱਚ ਖੇਡਾਂ ਉਨ੍ਹਾਂ ਨੂੰ ਸਰੀਰਕ ਅਤੇ ਮਾਨਸਿਕ ਤੌਰ ਤੇ ਤੰਦਰੁਸਤ ਬਣਾਉਣ ਸਮੇਤ ਨਸ਼ਿਆਂ ਦੀ ਅਲਾਮਤ ਤੋਂ ਵੀ ਬਚਾਉਂਦੀਆਂ ਹਨ।

Advertisements

ਉਨ੍ਹਾਂ ਭਗਵਾਨ ਵਾਲਮੀਕਿ ਸਪੋਰਟਸ ਕਲੱਬ ਦੀ ਟੀਮ ਵੱਲੋਂ ਹਰ ਸਾਲ ਕਰਵਾਏ ਜਾਂਦੇ ਕੁਸ਼ਤੀ ਮੁਕਾਬਲੇ ਲਈ ਦਿੱਤੇ ਜਾ ਰਹੇ ਉਤਸ਼ਾਹ ਦੀ ਸ਼ਲਾਘਾ ਕੀਤੀ। ਦੀਪਕ ਸਲਵਾਨ ਨੇ ਕਿਹਾ ਕਿ ਮਾਨਵ ਜੀਵਨ ਦਾ ਖੇਡਾਂ ਨਾਲ ਨਹੁੰ ਅਤੇ ਮਾਸ ਦਾ ਰਿਸ਼ਤਾ ਹੈ।ਖੇਡਾਂ ਖੇਡਣਾ ਮਨੁੱਖ ਦੀ ਇੱਕ ਸੁਭਾਵਿਕ ਪ੍ਰਵਿਰਤੀ ਹੈ।ਉਨ੍ਹਾਂ ਨੇ ਸਮਾਜ ਵਿੱਚ ਸਰੀਰਕ ਸਿੱਖਿਆ ਦੀ ਮਹੱਤਤਾ ਬਾਰੇ ਚਾਨਣਾ ਪਾਇਆ ਅਤੇ ਇਹ ਵੀ ਦੱਸਿਆ ਕਿ ਕਿਵੇਂ ਖੇਡਾਂ ਸਿਰਫ ਦੇਸ਼ ਵਿੱਚ ਹੀ ਨਹੀਂ,ਬਲਕਿ ਵਿਸ਼ਵਵਿਆਪੀ ਤੌਰ ਤੇ ਵੀ ਭਾਈਚਾਰਿਆਂ ਨੂੰ ਏਕਤਾ ਵਿੱਚ ਲਿਆਉਣ ਵਿੱਚ ਸਹਾਇਤਾ ਕਰਦੀਆਂ ਹਨ। ਦੀਪਕ ਸਲਵਾਨ ਨੇ ਕਿਹਾ ਖੇਡਾਂ ਦੀ ਸਫਲਤਾ ਜ਼ਰੀਏ,ਇੱਕ ਖੇਤਰ ਦੇ ਖੁਸ਼ਹਾਲ ਹੁੰਦਾ ਹੈ,ਇੱਕ ਭਾਈਚਾਰਾ ਹੋਰ ਵੀ ਬਹੁਤ ਕੁਝ ਪ੍ਰਾਪਤ ਕਰਦਾ ਹੈ। ਭਾਰਤ ਵਿੱਚ ਐੱਮ ਸੀ ਮੈਰੀਕੌਮ ਦੀ ਮਿਸਾਲ ਹੈ,ਜੋ ਮਹਿਲਾਵਾਂ ਲਈ ਅਜਿਹੀ ਪ੍ਰੇਰਣਾ ਹੈ,ਮਾਂ ਬਣਨ ਤੋਂ ਬਾਅਦ ਅੱਠ ਵਿਸ਼ਵ ਚੈਂਪੀਅਨਸ਼ਿਪ ਤਮਗੇ ਅਤੇ ਚਾਰ ਵਾਰ ਜਿੱਤ ਚੁੱਕੀ ਹੈ।

ਉਹ ਮਹਿਲਾਵਾਂ ਪ੍ਰਤੀ ਇੱਕ ਵੱਡੀ ਪ੍ਰੇਰਣਾ ਹੈ ਕਿ ਤੁਸੀਂ ਮਾਂ ਬਣਨ ਤੋਂ ਬਾਅਦ ਵੀ ਸਫਲ ਹੋ ਸਕਦੇ ਹੋ।ਵਿਸ਼ਵਵਿਆਪੀ ਤੌਰ ਤੇ ਵੀ ਸਾਡੇ ਕੋਲ ਪੇਲੇ ਜਿਹੇ ਖਿਡਾਰੀ ਹਨ ਜਿਨ੍ਹਾਂ ਦੀ ਸਫਲਤਾ ਬ੍ਰਾਜ਼ੀਲ ਤੋਂ ਵੀ ਪਰ੍ਹੇ ਹੈ ਅਤੇ ਸਾਰੇ ਵਿਸ਼ਵ ਨੂੰ ਪ੍ਰੇਰਿਤ ਕੀਤਾ ਹੈ। ਜੇਸੀ ਓਵਨਸ ਇੱਕ ਸਮੁੱਚੇ ਭਾਈਚਾਰੇ ਦੇ ਸ਼ਕਤੀਕਰਨ ਦਾ ਇੱਕ ਵੱਡਾ ਪ੍ਰਤੀਕ ਹੈ। ਖੇਡ ਪ੍ਰਾਪਤੀਆਂ ਖੇਡਾਂ ਤੋਂ ਪਰੇ ਕਈ ਕੁਝ ਦਿਖਾਉਂਦੀਆਂ ਹਨ। ਉਨ੍ਹਾਂ ਕਿਹਾ ਕਿ ਜਿੰਨੀ ਦੇਰ ਤੱਕ ਅਸੀਂ ਪੰਜਾਬ ਵਿਚ ਖੇਡ ਸਭਿਆਚਾਰ ਵਿਕਸਿਤ ਨਹੀਂ ਕਰਦੇ,ਉਨੀ ਦੇਰ ਤੱਕ ਅਸੀਂ ਖੇਡਾਂ ਦੇ ਖੇਤਰ ਵਿਚ ਵਧੀਆ ਨਤੀਜੇ ਨਹੀਂ ਲਿਆ ਸਕਦੇ,ਪ੍ਰੰਤੂ ਭਾਰਤੀ ਖਿਡਾਰੀ ਇਸ ਗੱਲ ਲਈ ਵਧਾਈ ਦੀ ਹੱਕਦਾਰ ਹਨ, ਕਿ ਜੇਕਰ ਉਨ੍ਹਾਂ ਨੂੰ ਸਰਕਾਰ ਵਲੋਂ ਖੇਡ ਸਹੂਲਤਾਂ ਉਪਲਬਧ ਕਰਵਾਇਆ ਜਾਣ ਤਾਂ ਸਾਡੇ ਖਿਡਾਰੀ ਆਪਣੇ ਦੇਸ਼ ਦਾ ਨਾਮ ਖੇਡਾਂ ਵਿੱਚ ਪੂਰੇ ਵਿਸ਼ਵ ਵਿੱਚ ਇਕ ਨੰਬਰ ਤੇ ਲਿਆ ਸਕਦੇ ਹਨ।

ਉਨ੍ਹਾਂ ਕਿਹਾ ਕਿ ਕਦੇ ਸਮਾਂ ਸੀ ਜਦੋਂ ਸਿੱਖਿਆ ਵਿਭਾਗ ਦੇ ਸਕੂਲਾਂ ਵਿਚ ਖੇਡ ਵਿੰਗ ਹੁੰਦੇ ਸਨ ਤੇ ਖੇਡ ਵਿਭਾਗ ਦੇ ਵੀ ਇਸ ਤੋਂ ਵੱਖਰੇ ਵਿੰਗ ਸਨ।ਇਹ ਸਭ ਕੁੱਝ ਖ਼ਤਮ ਹੋ ਗਿਆ ਤੇ ਕੁਸ਼ਤੀ ਤੇ ਹੋਰ ਖੇਡਾਂ ਦੀ ਬਿਹਤਰੀ ਲਈ ਸਾਨੂੰ ਮੁੜ ਸਕੂਲਾਂ ਵਿਚ ਖੇਡ ਵਿੰਗ ਚਲਾਉਣ ਦੀ ਲੋੜ ਹੈ, ਜਿੱਥੇ ਸਾਰੀਆਂ ਸਹੂਲਤਾਂ ਉਪਲਬਧ ਹੋਣ ਤਾਂ ਜੋ ਬੱਚੇ ਮੁੱਢਲੇ ਪੜਾਅ ਤੇ ਹੀ ਕੁਸ਼ਤੀ ਤੇ ਹੋਰ ਖੇਡਾਂ ਵੱਲ ਉਤਸ਼ਾਹਿਤ ਹੋਣ। ਇਸੇ ਤਰ੍ਹਾਂ ਖੇਡ ਵਿਭਾਗ ਨੂੰ ਵੀ ਵੱਖਰੇ ਖੇਡ ਵਿੰਗ ਬਣਾਉਣੇ ਚਾਹੀਦੇ ਹਨ। ਇਸ ਮੌਕੇ ਤੇ ਡਿਪਟੀ ਮੇਅਰ ਮਾਸਟਰ ਵਿਨੋਦ ਸੂਦ,ਕੌਂਸ਼ਲਰ ਮਨੋਜ ਅਰੋੜਾ ਹੈਪੀ,ਕੌਂਸ਼ਲਰ ਗਰੀਸ਼ ਭਸੀਨ,ਕੌਂਸ਼ਲਰ ਸੰਦੀਪ ਸਿੰਘ,ਸੀਨੀਅਰ ਕਾਂਗਰਸੀ ਆਗੂ ਕੁਲਦੀਪ ਸਿੰਘ,ਕਾਂਗਰਸੀ ਆਗੂ ਪੱਮ ਖੁਸ਼ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here