
ਕਪੂਰਥਲਾ(ਦ ਸਟੈਲਰ ਨਿਊਜ਼) ਰਿਪੋਰਟ- ਗੌਰਵ ਮੜੀਆ। ਕਪੂਰਥਲਾ ਦੇ ਸੁੰਦਰ ਨਗਰ ਇਲਾਕੇ ਦੇ ਕੋਲੋਂ ਲੰਘਦੀ ਸੜਕ ਦੇ ਕੰਡੇ ਕਾਫੀ ਅਰਸੇ ਤੋਂ ਲੋਕ ਕੂੜਾ ਸੁੱਟ ਰਹੇ ਸਨ ਜਿਸ ਕਰਕੇ ਇਸ ਜਗਾਹ ਤੇ ਕੁੜੇ ਦਾ ਡੰਪ ਬਣਨਾ ਹੀ ਸ਼ੁਰੂ ਹੋ ਗਿਆ ਸੀ ਇਲਾਕੇ ਦੇ ਲੋਕਾਂ ਵਲੋਂ ਕਾਫੀ ਵਾਰ ਰੋਸ਼ ਜਤਾਇਆ ਜਾਂਦਾ ਰਿਹਾ ਕਿ ਐਸ ਜਗਾਹ ਤੇ ਕੂੜਾ ਇਕੱਠਾ ਨਹੀਂ ਹੋਣਾ ਚਾਹੀਦਾ ਕਿਉਂਕਿ ਇਸਦੇ ਲਾਗੇ ਸਤਸੰਗ ਘਰ ਵੀ ਹੈ।

ਜਿਥੇ ਲੋਕ ਸਤਸੰਗ ਚ ਹਾਜ਼ਿਰੀ ਲਗਵਾਉਣ ਆਉਂਦੇ ਹਨ ਪ੍ਰੰਤੂ ਲੱਖ ਕੋਸ਼ਿਸ਼ ਦੇ ਬਾਵਜੂਦ ਐਥੇ ਕੁੜੇ ਦਾ ਡੰਪ ਨਹੀਂ ਚੁਕਿਆ ਗਿਆ ਉਪਰੰਤ ਜਦੋ ਇਹ ਸਾਰਾ ਮਾਮਲਾ ਆਪ ਦੇ ਜਿਲਾ ਯੂਥ ਸਕੱਤਰ ਗੌਰਵ ਕੰਡਾ ਦੇ ਧਿਆਨ ਚ ਆਇਆ ਤੇ ਕੰਡਾ ਨੇ ਆਪਣੀ ਮੁਢਲੀ ਜਿੰਮੇਵਾਰੀ ਸਮਝਦਿਆਂ ਇਸ ਕੁੜੇ ਦੇ ਡੰਪ ਨੂੰ ਹਟਾਇਆ ਸਗੋਂ ਕੁੜੇ ਵਾਲੀ ਜਗਾਹ ਤੇ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਲਾਲ ਮਿਟੀ ਪਾਕੇ ਬੂੱਟੇ ਲਗਾਏ ਗਏ ਅਤੇ ਰਾਹਗੀਰਾਂ ਦੇ ਬੈਠਣ ਲਈ ਬੈਂਚ ਵੀ ਲਗਾਏ ਗਏ। ਇਸ ਕਾਰਜ ਦੀ ਸਾਰੇ ਸ਼ਹਿਰ ਵਿੱਚ ਸ਼ਲਾਘਾ ਹੋ ਰਹੀ ਹੈ। ਇਸ ਮੌਕੇ ਗੌਰਵ ਕੰਡਾ ਨੇ ਕਿਹਾ ਕਿ ਸਮਾਜ ਸੇਵਾ ਕਰਨਾ ਓਹਨਾ ਦਾ ਜਨੂੰਨ ਹੈ ਲੋਕਾਂ ਨੂੰ ਮੁਢਲੀਆਂ ਸਹੂਲਤਾਂ ਲਈ ਆਉਣ ਵਾਲੀ ਦਿੱਕਤਾਂ ਪਰੇਸ਼ਾਨੀਆਂ ਨੂੰ ਖਤਮ ਕਰਨਾ ਓਹਨਾ ਦਾ ਮੁਢਲਾ ਫਰਜ਼ ਹੈ ।












