
ਫਾਜ਼ਿਲਕਾ (ਦ ਸਟੈਲਰ ਨਿਊਜ਼)। ਫਾਜ਼ਿਲਕਾ ਵਿੱਚ ਟਿੱਪਰ ਤੇ ਸਕੂਟਰੀ ਵਿਚਕਾਰ ਭਿਆਨਕ ਟੱਕਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਦੌਰਾਨ ਔਰਤ ਦੀ ਮੌਤ ਹੋ ਗਈ, ਜਦਕਿ ਉਸਦੀ ਲੜਕੀ ਤੇ ਇੱਕ ਛੋਟਾ ਬੱਚਾ ਜ਼ਖ਼ਮੀ ਹੋ ਗਿਆ। ਮ੍ਰਿਤਕ ਦੀ ਪਹਿਚਾਣ ਜਸਵੀਰ ਕੌਰ ਵਾਸੀ ਪਿੰਡ ਗੁਲਾਬ ਸਿੰਘ ਝੁੱਗੀ ਵਜੋਂ ਹੋਈ ਹੈ।

ਜਾਣਕਾਰੀ ਦਿੰਦੇ ਟਿੱਪਰ ਚਾਲਕ ਰਾਜ ਕੁਮਾਰ ਨੇ ਦੱਸਿਆ ਕਿ ਉਹ ਮਿੱਟੀ ਨਾਲ ਭਰਿਆ ਟਿੱਪਰ ਲੈ ਕੇ ਹਾਈਵੇਅ ਵੱਲ ਜਾ ਰਿਹਾ ਸੀ ਤਾਂ ਜਦੋਂ ਫਾਜ਼ਿਲਕਾ ਦੇ ਰੈੱਡ ਲਾਈਟ ਚੌਕ ਤੇ ਟ੍ਰੈਫਿਕ ਲਾਈਟ ਲਾਲ ਹੋਣ ਤੇ ਉਸਨੇ ਆਪਣਾ ਟਿੱਪਰ ਰੋਕ ਲਿਆ ਤੇ ਜਿਵੇਂ ਹੀ ਲਾਈਟ ਹਰੀ ਹੋਈ ਤਾਂ ਉਸਨੇ ਟਿੱਪਰ ਚਲਾਇਆ ਤਾਂ ਅਚਾਨਕ ਸਕੂਟਰੀ ਸਵਾਰ ਔਰਤ ਗਲਤ ਸਾਈਡ ਤੋਂ ਆ ਰਹੀ ਸੀ ਤੇ ਉਸਦੇ ਟਿੱਪਰ ਨਾਲ ਟਕਰਾ ਗਈ। ਟੱਕਰ ਦੌਰਾਨ ਤਿੰਨੋਂ ਜਣੇ ਗੰਭੀਰ ਜ਼ਖਮੀ ਹੋ ਗਏ। ਉਹਨਾਂ ਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ, ਜਿੱਥੇ ਕਿ ਜਸਵੀਰ ਦੀ ਮੌਤ ਹੋ ਗਈ ਤੇ ਉਸਦੀ ਲੜਕੀ ਤੇ ਲੜਕੇ ਦਾ ਹਸਪਤਾਲ ਵਿੱਚ ਇਲਾਜ਼ ਚੱਲ ਰਿਹਾ ਹੈ।












