ਚਿਲਡਰਨ ਹੋਮ ਗੁਰਦਾਸਪੁਰ ਵਿੱਚ ਬੱਚਿਆਂ ਨੇ ਮਨਾਇਆ ਬਾਲ ਦਿਵਸ

ਗੁਰਦਾਸਪੁਰ, (ਦ ਸਟੈਲਰ ਨਿਊਜ਼): ਬਾਲ ਦਿਵਸ ਦੇ ਮੌਕੇ ਚਿਲਡਰਨ ਹੋਮ ਗੁਰਦਾਸਪੁਰ ਵੱਲੋਂ ਪੂਰਾ ਹਫ਼ਤਾ ਵੱਖ-ਵੱਖ ਗਤੀਵਿਧੀਆਂ ਕਰਵਾਉਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਇਸ ਸਬੰਧੀ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਵੱਲੋਂ ਚਿਲਡਰਨ ਹੋਮ ਦੇ ਪ੍ਰਬੰਧਕਾਂ ਨਾਲ ਮੀਟਿੰਗ ਕੀਤੀ ਗਈ। ਚਿਲਡਰਨ ਹੋਮ ਗੁਰਦਾਸਪੁਰ ਦੀ ਸੁਪਰਡੈਂਟ ਮੈਡਮ ਸੰਦੀਪ ਕੌਰ ਵਿਰਦੀ ਨੇ ਬਾਲ ਦਿਵਸ ਸਬੰਧੀ ਕਰਵਾਈਆਂ ਜਾਣ ਵਾਲੀਆਂ ਗਤੀਵਿਧੀਆਂ ਤਹਿਤ ਅੱਜ ਬਾਲ ਦਿਵਸ ਮੌਕੇ ਚਿਲਡਰਨ ਹੋਮ ਵਿੱਚ ਰਹਿ ਰਹੇ ਬੱਚਿਆਂ ਦੇ ਸਸ਼ਕਤੀਕਰਨ ਲਈ ਇੱਕ 8 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ। ਅੱਜ ਬਾਲ ਦਿਵਸ ਮੌਕੇ ਬੱਚਿਆਂ ਦੀ ਇਸ ਕਮੇਟੀ ਵੱਲੋਂ ਚਿਲਡਰਨ ਹੋਮ ਦਾ ਸਾਰਾ ਪ੍ਰਬੰਧ ਖੁਦ ਚਲਾਇਆ ਗਿਆ ਅਤੇ ਰੋਜ਼ਾਨਾਂ ਦੇ ਕੰਮਾਂਕਾਰਾਂ ਤੋਂ ਇਲਾਵਾ ਬੱਚਿਆਂ ਵੱਲੋਂ ਚਿਲਡਰਨ ਹੋਮ ਦੇ ਪ੍ਰਬੰਧਾਂ ਨੂੰ ਲੈ ਕੇ ਜੋ ਵੀ ਨਿਰਦੇਸ਼ ਦਿੱਤੇ ਗਏ ਉਸ ਦੀ ਸੁਪਰਡੈਂਟ ਸਮੇਤ ਸਾਰੇ ਸਟਾਫ ਨੇ ਪਾਲਣਾ ਕੀਤੀ। ਅੱਜ ਬਾਲ ਦਿਵਸ ਮੌਕੇ ਚਿਲਡਰਨ ਹੋਮ ਦੇ ਬੱਚੇ ਖੁਦ ਪ੍ਰਬੰਧਕ ਬਣ ਕੇ ਬਹੁਤ ਖੁਸ਼ ਸਨ।

Advertisements

ਸੁਪਰਡੈਂਟ ਮੈਡਮ ਸੰਦੀਪ ਕੌਰ ਵਿਰਦੀ ਨੇ ਅੱਗੇ ਦੱਸਿਆ ਕਿ 17 ਨਵੰਬਰ ਨੂੰ ਚਿਲਡਰਨ ਹੋਮ ਦੇ ਬੱਚਿਆਂ ਦਾ ਗੀਤ-ਸੰਗੀਤ ਅਤੇ ਡਾਂਸ ਮੁਕਾਬਲੇ ਕਰਵਾਏ ਜਾਣਗੇ। ਇਸ ਤੋਂ ਅਗਲੇ ਦਿਨ 18 ਨਵੰਬਰ ਨੂੰ ਸਪੋਰਟਸ ਮੀਟ ਹੋਵੇਗੀ ਜਿਸ ਵਿੱਚ ਬੱਚਿਆਂ ਦੇ ਰੱਸਾ-ਕੱਸੀ, 100 ਤੇ 200 ਮੀਟਰ ਦੌੜ ਦੇ ਮੁਕਾਬਲੇ ਕਰਵਾਏ ਜਾਣਗੇ। 19 ਨਵੰਬਰ ਨੂੰ ਬੱਚਿਆਂ ਦੇ ਰੰਗੋਲੀ ਅਤੇ ਕੋਲਾਜ ਮੇਕਿੰਗ ਦੇ ਮੁਕਾਬਲੇ ਹੋਣਗੇ। ਇਨ੍ਹਾਂ ਵੱਖ-ਵੱਖ ਗਤੀਵਿਧੀਆਂ ਵਿਚੋਂ ਜਿੱਤਣ ਵਾਲੇ ਬੱਚਿਆਂ ਨੂੰ ਇਨਾਮ ਦੇਣ ਲਈ ਇਨਾਮ ਵੰਡ ਸਮਾਰੋਹ 20 ਨਵੰਬਰ ਨੂੰ ਕਰਵਾਇਆ ਜਾਵੇਗਾ।

LEAVE A REPLY

Please enter your comment!
Please enter your name here