ਪੱਖੋ ਕਲਾਂ ਸਕੂਲ ਦੀ ਵੱਡੀ ਲਾਪ੍ਰਵਾਹੀ, ਬੱਸ ਨੇ ਸਕੂਲ ਅੰਦਰ ਹੀ ਸਤਾਰਾਂ ਸਾਲਾ ਵਿਦਿਆਰਥੀ ਨੂੰ ਕੁਚਲਿਆ

ਬਰਨਾਲ(ਦ ਸਟੈਲਰ ਨਿਊਜ਼), ਰਿਪੋਰਟ- ਹਰਪ੍ਰੀਤ ਛੰਨਾਂ । ਜ਼ਿਲ੍ਹਾ ਬਰਨਾਲਾ ਦੀ ਸਬ ਡਿਵੀਜ਼ਨ ਤਪਾ ਮੰਡੀ ਦੇ ਨੇੜਲੇ ਪਿੰਡ ਪੱਖੋ ਕਲਾਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਬੰਧਾਂ ਦੀ ਪੋਲ ਉਸ ਸਮੇਂ ਖੁੱਲ੍ਹ ਗਈ.ਜਦ ਸਕੂਲ ਦੇ ਗਿਆਰ੍ਹਵੀਂ ਕਲਾਸ ਦੇ 17 ਸਾਲ ਦੇ ਵਿਦਿਆਰਥੀ ਜਗਦੀਪ ਸਿੰਘ ਨੂੰ ਸਕੂਲ ਬੱਸ ਨੇ ਸਕੂਲ ਅੰਦਰ ਹੀ ਕੁਚਲ ਦਿੱਤਾ. ਜਿਸ ਕਾਰਨ ਵਿਦਿਆਰਥੀ ਦੀ ਮੌਕੇ ਤੇ ਹੀ ਮੌਤ ਹੋ ਗਈ.
ਮ੍ਰਿਤਕ ਵਿਦਿਆਰਥੀ ਜਗਦੀਪ ਸਿੰਘ ਦੀ ਮਾਤਾ ਗੁਰਪ੍ਰੀਤ ਕੌਰ ਅਤੇ ਪਰਿਵਾਰਕ ਮੈਂਬਰਾਂ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਖੋ ਕਲਾਂ ਦੇ ਸਕੂਲ ਪ੍ਰਿੰਸੀਪਲ,ਸਕੂਲ ਸਟਾਫ ਅਤੇ ਡਰਾਇਵਰ ਤੇ ਗੰਭੀਰ ਦੋਸ਼ ਲਾਉਂਦੇ ਕਿਹਾ ਕਿ ਵੱਡੀ ਲਾਪ੍ਰਵਾਹੀ ਕਾਰਨ ਉਨ੍ਹਾਂ ਦੇ ਇਕਲੌਤੇ ਪੁੱਤ ਦੀ ਮੌਤ ਹੋਈ ਹੈ। ਜਿਸ ਦਾ ਸਿੱਧੇ ਤੋਰ ਤੇ ਜ਼ਿਮੇਦਾਰ ਸਕੂਲ ਪ੍ਰਿੰਸੀਪਲ ਹੈ ।
ਉਨ੍ਹਾਂ ਦੱਸਿਆ ਕਿ ਸਕੂਲ ਸਮੇਂ ਉਨ੍ਹਾਂ ਦਾ ਪੁੱਤਰ ਜਗਦੀਪ ਸਿੰਘ ਸਕੂਲ ਗਰਾਊਂਡ ਵਿਚ ਸੀ ਤਾਂ ਤੇਜ਼ ਰਫ਼ਤਾਰ ਸਕੂਲ ਬੱਸ ਜਦ ਸਕੂਲ ਅੰਦਰ ਆਈ ਤਾਂ ਸਕੂਲ ਡ੍ਰਾਈਵਰ ਨੇ ਪਹਿਲਾਂ ਵਿਦਿਆਰਥੀ ਜਗਦੀਪ ਨੂੰ ਅਗਲੇ ਟਾਇਰ ਅਤੇ ਫਿਰ ਪਿਛਲੇ ਟਾਇਰਾਂ ਹੇਠ ਦੇਕੇ ਉਸ ਨੂੰ ਬੇਰਹਿਮੀ ਨਾਲ ਕੁਚਲ ਦਿੱਤਾ । ਜਿਸ ਕਾਰਨ ਉਸਦੀ ਦਰਦਨਾਕ ਮੌਤ ਹੋ ਗਈ । ਉਨ੍ਹਾਂ ਮੰਗ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਇਕਲੌਤੇ ਪੁੱਤ ਦੀ ਹੋਈ ਮੌਤ ਦੇ ਜ਼ਿੰਮੇਵਾਰ ਸਕੂਲ ਪ੍ਰਿੰਸੀਪਲ ਸਮੇਤ ਸਟਾਫ ਅਤੇ ਡਰਾਇਵਰ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕਰਕੇ ਉਨ੍ਹਾਂ ਨੂੰ ਇਨਸਾਫ ਦਿਵਾਇਆ ਜਾਵੇ। ਦੂਜੇ ਪਾਸੇ ਇਨਸਾਫ਼ ਲਈ ਪੀੜਤ ਪਰਿਵਾਰਕ ਮੈਂਬਰਾਂ ਅਤੇ ਮਾਤਾ ਦਾ ਪੁਲਿਸ ਥਾਣਾ ਵਿੱਚ ਰੋ ਰੋ ਕੇ ਬੁਰਾ ਹਾਲ ਸੀ.ਜੋ ਆਪਣੇ ਇਕਲੌਤੇ ਪੁੱਤ ਦੇ ਦੂਰ ਹੋਣ ਦੀ ਦੁਹਾਈ ਪਾ ਰਹੀ ਸੀ.ਗ਼ਰੀਬ ਪਰਿਵਾਰ ਨਾਲ ਸਬੰਧਤ ਮ੍ਰਿਤਕ ਵਿਦਿਆਰਥੀ ਦੇ ਜਗਦੀਪ ਸਿੰਘ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਅਤੇ ਪਰਿਵਾਰ ਵਿੱਚ ਸਿਰਫ਼ ਦੋ ਭੈਣਾਂ ਅਤੇ ਮਾ ਉਹਦੀ ਪੜ੍ਹਾਈ ਲਈ ਮਿਹਨਤ ਕਰਦੀਆਂ ਸਨ । ਇਸ ਮਾਮਲੇ ਸਬੰਧੀ ਜਦ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਖੋ ਕਲਾਂ ਦੇ ਪ੍ਰਿੰਸੀਪਲ ਨਾਲ ਗੱਲ ਕਰਨੀ ਚਾਹੀ ਤਾਂ ਉਹ ਆਪਣੇ ਦਫ਼ਤਰ ਤੋਂ ਗ਼ੈਰ ਹਾਜ਼ਰ ਦਿਖਾਈ ਦਿੱਤੇ ।
ਇਸ ਮਾਮਲੇ ਸਬੰਧੀ ਪੁਲਸ ਥਾਣਾ ਰੂੜੇਕੇ ਕਲਾਂ ਦੇ ਐਸਐਚਓ ਜਗਜੀਤ ਸਿੰਘ ਘੁਮਾਣ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੋਈ। ਇਸ ਮੰਦਭਾਗੀ ਘਟਨਾ ਵਿੱਚ ਮ੍ਰਿਤਕ ਵਿਦਿਆਰਥੀ ਜਗਦੀਪ ਸਿੰਘ ਤੇ ਮਾਤਾ ਦੇ ਬਿਆਨਾਂ ਦੇ ਆਧਾਰ ਤੇ ਡਰਾਈਵਰ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ. ਜੇਕਰ ਜਾਂਚ ਵਿਚ ਸਕੂਲ ਪ੍ਰਿੰਸੀਪਲ ਦਾ ਕੋਈ ਰੋਲ ਸਾਹਮਣੇ ਆਉਂਦਾ ਹੈ ਤਾਂ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਅਮਲ ਵਿਚ ਲਿਆਵੇਗੀ। ਸੋ ਲਗਾਤਾਰ ਸਕੂਲੀ ਬੱਸਾਂ ਕਾਰਣ ਹੋ ਰਹੀਆਂ ਵੱਡੀਆਂ ਘਟਨਾਵਾਂ ਨਾਲ ਸਕੂਲੀ ਵਿਦਿਆਰਥੀਆਂ ਨੂੰ ਆਪਣੀ ਜਾਨ ਗਵਾਉਣੀ ਪੈ ਰਹੀ ਹੈ। ਜੋ ਸਕੂਲ ਦੇ ਘਟੀਆ ਪ੍ਰਬੰਧਾਂ ਦੀ ਪੋਲ ਹੋ ਰਹੀਆਂ ਹਨ । ਸੋ ਪੰਜਾਬ ਸਰਕਾਰ,ਟਰਾਂਸਪੋਰਟ ਵਿਭਾਗ ਸਮੇਤ ਸਿੱਖਿਆ ਵਿਭਾਗ ਨੂੰ ਵਿਦਿਆਰਥੀਆਂ ਦੀਆਂ ਜਾ ਰਹੀਆਂ ਕਿਮਤੀ ਜਾਨਾਂ ਤੇ ਅਹਿਮ ਫ਼ੈਸਲਾ ਲੈਂਣ ਦੀ ਲੋੜ ਹੈ।

Advertisements

LEAVE A REPLY

Please enter your comment!
Please enter your name here