ਬੈਡਮਿੰਟਨ ਲੀਗ: ਸਿੰਗਲ ਮੁਕਾਬਲਿਆਂ ’ਚ ਰਾਕੇਸ਼ ਗਗਰੇਟ ਅਤੇ ਡਬਲ ਵਿਚ ਲਵਕੇਸ਼ ਅਰੁਣ ਜੇਤੂ

ਤਲਵਾੜਾ(ਦ ਸਟੈਲਰ ਨਿਊਜ਼), ਰਿਪੋਰਟ- ਪ੍ਰਵੀਨ ਸੋਹਲ। ਟੀਚਰਜ਼ ਬੈਡਮਿੰਟਨ ਲੀਗ ਪ੍ਰਬੰਧਕ ਕਮੇਟੀ ਵੱਲੋਂ ਸਥਾਲਕ ਸਟਾਫ਼ ਕਲੱਬ ’ਚ ਦੋ ਰੋਜ਼ਾ ਚੀੜੀ ਛਿੱਕੇ ਦੇ ਖੇਡ ਮੁਕਾਬਲੇ ਕਰਵਾਏ ਗਏ। ਟੂਰਨਾਮੈਂਟ ’ਚ ਪੰਜਾਬ ਤੋਂ ਇਲਾਵਾ ਗੁਆਂਢੀ ਸੂਬਾ ਹਿਮਾਚਲ ਪ੍ਰਦੇਸ਼ ਤੋਂ ਵੀ ਅਧਿਆਪਕਾਂ ਨੇ ਸ਼ਮੂਲੀਅਤ ਕੀਤੀ। ਦੋ ਰੋਜ਼ਾ ਟੂਰਨਾਮੈਂਟ ਦਾ ਉਦਘਾਟਨ ਪਿੰਡ ਹਲੇੜ ਦੇ ਸਰਪੰਚ ਦੀਪਕ ਠਾਕੁਰ ਅਤੇ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ, ਪੰਜਾਬ ਦੇ ਕਨਵੀਨਰ ਜਸਵੀਰ ਤਲਵਾੜਾ ਨੇ ਕੀਤਾ। ਪਹਿਲੇ ਦਿਨ ਬੈਡਮਿੰਟਨ ਦੇ ਸਿੰਗਲਸ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਹਿਮਾਚਲ ਪ੍ਰਦੇਸ਼ ਦੇ ਗਗਰੇਟ ਤੋਂ ਰਾਕੇਸ਼ ਕੁਮਾਰ ਜੇਤੂ ਜਦਕਿ ਲਵਕੇਸ਼ ਕੁਮਾਰ ਉਪ ਜੇਤੂ ਰਹੇ। ਦੂਜੇ ਦਿਨ ਡਬਲਸ ਮੁਕਾਬਲਿਆਂ ਦਾ ਉਦਘਾਟਨ ਡਾ. ਕਸ਼ਮੀਰੀ ਲਾਲ, ਪ੍ਰਿੰਸੀਪਲ ਸਰਕਾਰੀ ਕਾਲਜ ਢੋਲਵਾਹਾ ਨੇ ਕੀਤਾ। ਡਬਲਸ ਮੁਕਾਬਲਿਆਂ ਦੇ ਫਾਈਨਲ ਮੁਕਾਬਲੇ ’ਚ ਲਵਕੇਸ਼ ਤੇ ਅਰੁਣ ਦੀ ਜੋਡ਼ੀ ਜੇਤੂ ਅਤੇ ਅਮਨਦੀਪ ਲੋਹੀਆਂ ਖਾਸ ਤੇ ਪਰਵਿੰਦਰ ਦੀ ਜੋੜੀ ਉਪ ਜੇਤੂ ਰਹੀ।

Advertisements

ਜਦਕਿ ਮਨਮੋਹਨ ਸਿੰਘ ਤੇ ਦੀਪਕ ਅਤੇ ਅਨਿਲ ਰਿੰਕੂ ਤੇ ਰਾਜ ਕੁਮਾਰ ਦੀ ਜੋਡ਼ੀ ਸੈਮੀ ਫਾਈਨਲਿਸਟ ਰਹੀ। ਜੇਤੂ ਤੇ ਉਪਜੇਤੂ ਖਿਡਾਰੀਆਂ ਨੂੰ ਰਾਜੇਸ਼ ਸਿੰਘ, ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਮਾਹੀ ਦੇਵੀ ਅਤੇ ਅੰਤਰਰਾਸ਼ਟਰੀ ਪਹਿਲਵਾਨ ਨਿਰਮਲ ਸਿੰਘ ਨੇ ਟਰਾਫੀ ਤੇ ਨਗ਼ਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ। ਪ੍ਰਬੰਧਕ ਕਮੇਟੀ ਦੇ ਸਕੱਤਰ ਸੰਦੀਪ ਜਰਿਆਲ ਟੂਰਨਾਮੈਂਟ ਦੀ ਸਫ਼ਲਤਾ ਲਈ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਲੀਗ ਨੂੰ ਹਰ ਸਾਲ ਕਰਵਾਉਣ ਦਾ ਫੈਸਲਾ ਕੀਤਾ। ਅੰਤ ’ਚ ਕਮੇਟੀ ਦੇ ਪ੍ਰਧਾਨ ਮਨਮੋਹਨ ਸਿੰਘ ਨੇ ਆਏ ਹੋਏ ਮੁੱਖ ਮਹਿਮਾਨਾਂ, ਖਿਡਾਰੀਆਂ, ਸਹਿਯੋਗੀਆਂ ਆਦਿ ਦਾ ਧਨਵਾਦ ਕੀਤਾ। ਇਸ ਮੌਕੇ ਦੀਪਕ ਕੁਮਾਰ, ਸੁਨੀਲ ਦੱਤ, ਸੁਨੀਲ ਸੋਨੀ, ਸਰਬਜੀਤ ਸਿੰਘ, ਵਿਵੇਕ ਰਾਣਾ, ਅਨਿਲ ਸ਼ਰਮਾ ਆਦਿ ਕਮੇਟੀ ਮੈਂਬਰਾਂ ਤੋਂ ਇਲਾਵਾ ਹੋਰ ਪਤਵੰਤੇ ਹਾਜ਼ਰ ਸਨ।

LEAVE A REPLY

Please enter your comment!
Please enter your name here