ਕਮਿਸ਼ਨਰ ਅਨੁਪਮ ਕਲੇਰ ਵੱਲੋਂ ਨਗਰ ਨਿਗਮ ਦੇ ਨਾਈਟ ਸ਼ੈਲਟਰ ਦੀ ਚੈਕਿੰਗ ਕੀਤੀ ਗਈ

ਕਪੂਰਥਲਾ (ਦ ਸਟੈਲਰ ਨਿਊਜ਼): ਗੌਰਵ ਮੜੀਆ । ਮਾਨਯੋਗ ਕਮਿਸ਼ਨਰ ਅਨੁਪਮ ਕਲੇਰ ਪੀ. ਸੀ. ਐੱਸ ਨਗਰ ਨਿਗਮ ਕਪੂਰਥਲਾ ਵੱਲੋਂ ਮਿਤੀ 17.11.2022 ਨੂੰ ਨਗਰ ਨਿਗਮ ਦੇ ਨਾਈਟ ਸ਼ੈਲਟਰ ਦੀ ਚੈਕਿੰਗ ਕੀਤੀ ਗਈ! ਜਿਸ ਦੌਰਾਨ ਮਾਨਯੋਗ ਕਮਿਸ਼ਨਰ ਵੱਲੋਂ ਨਾਈਟ ਸ਼ੈਲਟਰ ਦੀ ਸਾਂਭ ਸੰਭਾਲ ਦਾ ਸਾਰਾ ਜਾਇਜਾ ਲਿਆ ਗਿਆ ਅਤੇ ਨਾਈਟ ਸ਼ੈਲਟਰ ਦੇ ਰਜਿਸਟਰ ਵੀ ਚੈੱਕ ਕੀਤੇ ਗਏ! ਇਸ ਚੈਕਿੰਗ ਦੌਰਾਨ ਮਾਨਯੋਗ ਕਮਿਸ਼ਨਰ ਨੇ ਸੁਸ਼ਾਂਤ ਭਾਟੀਆ ਸਕੱਤਰ, ਰਾਹੁਲ ਗਗਨੇਜਾ ਐਸ. ਸੀ ਅਤੇ ਤਰਨਪ੍ਰੀਤ ਸਿੰਘ ਐਸ. ਡੀ. ਓ ਨਾਲ ਸਾਰੇ ਨਾਈਟ ਸ਼ੈਲਟਰ ਦਾ ਦੌਰਾ ਕਰਦੇ ਹੋਏ ਨਾਈਟ ਸ਼ੈਲਟਰ ਵਿੱਚ ਤੈਨਾਤ ਕੇਅਰ ਟੇਕਰਾਂ ਨੂੰ ਨਾਈਟ ਸ਼ੈਲਟਰਾ ਨੂੰ ਸਾਫ ਸੁਥਰਾ ਅਤੇ ਸਹੀ ਢੰਗ ਨਾਲ ਮੈਂਟੇਨ ਰੱਖਣ ਸਬੰਧੀ ਦਿਸ਼ਾ ਨਿਰਦੇਸ਼ ਦਿੱਤੇ ਗਏ

Advertisements

ਇਸਦੇ ਨਾਲ ਹੀ ਨਾਈਟ ਸ਼ੈਲਟਰਾਂ ਸਬੰਧੀ ਜਿਸ ਵਿੱਚ ਮਰਦਾਂ ਲਈ 25 ਬੈਡ ਅਤੇ ਔਰਤਾਂ ਲਈ 25 ਬੈਡ ਮੌਜੂਦ ਹਨ ਬਾਰੇ ਬੱਸ ਸਟੈਂਡ ਅਤੇ ਰੇਲਵੇ ਸਟੇਸ਼ਨ ਤੈ ਬੋਰਡ ਲਗਾਉਣ ਲਈ ਕਿਹਾ ਤਾਂ ਜੋ ਕੋਈ ਵੀ ਬੇਸਹਾਰਾ ਰਾਤ ਸੜਕ ਤੇ ਨਾ ਗੁਜ਼ਾਰੇ! ਇੱਥੇ ਮਾਨਯੋਗ ਕਮਿਸ਼ਨ ਨਗਰ ਨਿਗਮ ਵਲੋਂ ਸਮੂਹ ਸ਼ਹਿਰ ਵਾਸੀਆਂ ਨੂੰ ਵੀ ਇਹ ਅਪੀਲ ਕੀਤੀ ਗਈ ਕਿ ਜੇਕਰ ਕੋਈ ਵੀ ਬੇਸਹਾਰਾ ਵਿਅਕਤੀ ਰਾਤ ਬਾਹਰ ਗੁਜਰਦਾ ਨਜ਼ਰ ਆਉਂਦਾ ਹੈ ਤਾਂ ਉਸਨੂੰ ਨਗਰ ਨਿਗਮ ਵੱਲੋਂ ਬਣਾਏ ਗਏ ਸ਼ਾਲੀਮਾਰ ਬਾਗ਼ ਦੀ ਬੈਕ ਸਾਈਡ ਦੇ ਨਾਈਟ ਸ਼ੈਲਟਰ ਵਿੱਚ ਭੇਜਣ ਦੀ ਖੇਕਲ ਕੀਤੀ ਜਾਵੇ!

LEAVE A REPLY

Please enter your comment!
Please enter your name here