ਜੀ.ਟੀ.ਯੂ ਨੇ ਪੁਰਾਣੀ ਪੈਨਸ਼ਨ ਬਹਾਲੀ ਦੇ ਫੈਂਸਲੇ ਦਾ ਕੀਤਾ ਸਵਾਗਤ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼): ਪੰਜਾਬ ਸਰਕਾਰ ਵੱਲੋਂ ਸਾਲ 2004 ਤੋਂ ਬਾਅਦ ਭਰਤੀ ਪੰਜਾਬ ਦੇ ਸਮੂਹ ਮੁਲਾਜ਼ਮਾਂ ਤੇ ਲਾਗੂ ਨਵੀਂ ਪੈਨਸ਼ਨ ਸਕੀਮ ਬੰਦ ਕਰਕੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਦੇ ਫੈਂਸਲੇ ਦਾ ਜੀ ਟੀ ਯੂ ਨੇ ਸਵਾਗਤ ਕੀਤਾ ਹੈ l ਇਸ ਮੌਕੇ ਸੰਬੋਧਨ ਕਰਦਿਆਂ ਜੀ ਟੀ ਯੂ ਪੰਜਾਬ ਜ਼ਿਲ੍ਹਾ ਹੁਸ਼ਿਆਰਪੁਰ ਦੇ ਜ਼ਿਲ੍ਹਾ ਪ੍ਰਧਾਨ ਪ੍ਰਿੰਸੀਪਲ ਅਮਨਦੀਪ ਸ਼ਰਮਾ ਅਤੇ ਜ਼ਿਲ੍ਹਾ ਜਨਰਲ ਸਕੱਤਰ ਜਸਵੀਰ ਤਲਵਾੜਾ ਨੇ ਕਿਹਾ ਕਿ ਐਨ ਪੀ ਐੱਸ ਅਧੀਨ ਕੰਮ ਕਰਦੇ ਮੁਲਾਜ਼ਮਾਂ ਦਾ ਇਸ ਸਕੀਮ ਅਧੀਨ ਭਵਿੱਖ ਸੁਰੱਖਿਅਤ ਨਹੀਂ ਸੀ ਅਤੇ ਜਿਸ ਦੇ ਮਾੜੇ ਨਤੀਜੇ ਵੀ ਸਾਹਮਣੇ ਆ ਰਹੇ ਸਨ, ਪਰ ਪੰਜਾਬ ਦੀ ਆਮ ਆਦਮੀ ਸਰਕਾਰ ਨੇ ਪੰਜਾਬ ਦੇ 1 ਲੱਖ 75 ਹਜ਼ਾਰ ਮੁਲਾਜ਼ਮਾਂ ਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਕੇ ਇਹਨਾਂ ਮੁਲਾਜ਼ਮਾਂ ਦਾ ਭਵਿੱਖ ਆਰਥਿਕ ਪੱਖੋਂ ਸੁਰੱਖਿਅਤ ਕਰ ਦਿੱਤਾ ਹੈ l

Advertisements

ਉਹਨਾਂ ਸਰਕਾਰ ਤੋਂ ਮੰਗ ਵੀ ਕੀਤੀ ਕਿ ਪੰਜਾਬ ਸਰਕਾਰ 2004 ਤੋਂ ਬਾਅਦ ਭਰਤੀ ਮੁਲਾਜ਼ਮਾਂ ਤੇ ਸਰਵਿਸ ਰੂਲ 1972 ਅਧੀਨ ਵਾਲੀ ਹੀ ਪੈਨਸ਼ਨ ਲਾਗੂ ਕਰੇ, ਇਸ ਤੋਂ ਘੱਟ ਇਹਨਾਂ ਮੁਲਾਜ਼ਮਾਂ ਨੂੰ ਕੁੱਝ ਨਹੀਂ ਮੰਜੂਰ ਹੋਵੇਗਾ l ਇਸ ਮੌਕੇ ਬੋਲਦਿਆਂ ਸੀਨੀਅਰ ਮੀਤ ਪ੍ਰਧਾਨ ਲੈਕਚਰਾਰ ਅਮਰ ਸਿੰਘ ਅਤੇ ਪ੍ਰਿਤਪਾਲ ਸਿੰਘ ਚੌਟਾਲਾ ਨੇ ਕਿਹਾ ਕਿ ਸਰਕਾਰ ਨੂੰ ਅਧਿਆਪਕ ਵਰਗ ਦੇ ਹੋਰ ਰਹਿੰਦੇ ਮਸਲਿਆਂ ਜਿਨ੍ਹਾਂ ਵਿੱਚ ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਮਰਜ਼ ਕਰਨਾ, ਰਮਸਾ ਤੇ ਐੱਸ ਐੱਸ ਏ ਅਧੀਨ ਸਿੱਖਿਆ ਵਿਭਾਗ ਵਿੱਚ ਲਿਆਂਦੇ ਅਧਿਆਪਕਾਂ ਨੂੰ ਉਹਨਾਂ ਦੀ ਪਿੱਛਲੀ ਸਰਵਿਸ ਦੇ ਸਾਰੇ ਲਾਭ ਦੇਣਾ, ਸਿੱਖਿਆ ਵਿਭਾਗ ਵਿੱਚ ਕੰਮ ਕਰਦੇ ਵੱਖ -ਵੱਖ ਕੱਚੇ ਅਧਿਆਪਕਾਂ ਨੂੰ ਜਲਦ ਪੱਕੇ ਕਰਨਾ, ਜ਼ਿਲ੍ਹਾ ਪ੍ਰੀਸ਼ਦ ਵਿੱਚੋਂ ਸਿੱਖਿਆ ਵਿਭਾਗ ਵਿੱਚ ਆਏ ਅਧਿਆਪਕਾਂ ਦੀ ਪੇ -ਕਮਿਸ਼ਨ ਅਨੁਸਾਰ ਬਣਦੀ ਪੇ -ਅਨਾਮਲੀ ਨੂੰ ਦੂਰ ਕਰਨਾ, ਪ੍ਰਾਇਮਰੀ ਕੇਡਰ ਦੀਆਂ ਮਾਸਟਰ ਕੇਡਰ ਵਿੱਚ ਤਰੱਕੀ ਦੇ ਨਾਲ ਵੱਖ -ਵੱਖ ਕੇਡਰ ਦੀਆਂ ਰਹਿੰਦੀਆਂ ਤਰੱਕੀਆਂ ਜਲਦ ਕਰਨ, ਕੱਟੇ ਗਏ ਪੇਂਡੂ ਭੱਤੇ ਦੇ ਨਾਲ -ਨਾਲ ਸਾਰੇ ਭੱਤੇ ਲਾਗੂ ਕਰਨ, ਏ ਸੀ ਪੀ ਮੁੜ ਬਹਾਲ ਕਰਨ ਆਦਿ ਮੰਗਾਂ ਦਾ ਹੱਲ ਵੀ ਜਲਦ ਕਰਨਾ ਚਾਹੀਦਾ ਹੈ l ਇਸ ਮੌਕੇ ਹਾਜ਼ਰ ਮੈਂਬਰਾਂ ਵੱਲੋਂ ਪੁਰਾਣੀ ਪੈਨਸ਼ਨ ਦੀ ਮੰਗ ਤੇ ਪਹਿਰਾ ਦੇਣ ਅਤੇ ਇਸ ਲਈ ਕੀਤੇ ਲਾ -ਮਿਸਾਲ ਸੰਘਰਸ਼ ਲਈ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਨੂੰ ਮੁਬਾਰਕਬਾਦ ਦਿੱਤੀ l

ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਕਾਸ ਸ਼ਰਮਾ, ਹਰਵਿੰਦਰ ਸਿੰਘ, ਅਰਵਿੰਦਰ ਸਿੰਘ ਮਾਹਿਲਪੁਰ,ਪ੍ਰਿੰਸੀਪਲ ਹਰਜੀਤ ਸਿੰਘ ,ਹੈੱਡਮਾਸਟਰ ਸੰਦੀਪ ਸਿੰਘ ,ਬਲਜੀਤ ਕੌਸ਼ਲ,ਨਰੇਸ਼ ਕੁਮਾਰ ਗੜ੍ਹਸ਼ੰਕਰ, ਸੁਨੀਲ ਕੁਮਾਰ ਸ਼ਰਮਾ,ਸੰਜੀਵ ਧੂਤ,ਗੁਰਨਾਮ ਸਿੰਘ,ਸਚਿਨ ਕੁਮਾਰ,ਸ਼ਾਮ ਸੁੰਦਰ ਕਪੂਰ, ਨਰਿੰਦਰ ਅਜਨੋਹਾ,ਕੇਸ਼ਵ ਦਾਸ ਖੇਪੜ,ਸਤਵਿੰਦਰ ਮਾਹਿਲਪੁਰ, ਰਾਜ ਕੁਮਾਰ, ਸੰਦੀਪ ਸ਼ਰਮਾ ਬਾਗਪੁਰ, ਰਣਵੀਰ ਸਿੰਘ ,ਅਨੁਪਮ ਰਤਨ, ਸਰਬਜੀਤ ਟਾਂਡਾ, ਨਰਿੰਦਰ ਮੰਗਲ, ਰਾਜੇਸ਼ ਅਰੋਡ਼ਾ,ਮਨਜੀਤ ਸਿੰਘ ਮੁਕੇਰੀਆਂ, ਪ੍ਰਿੰਸੀਪਲ ਬਲਵੀਰ ਸਿੰਘ, ਸ਼ਸ਼ੀਕਾਂਤ ਤਲਵਾੜਾ, ਕਮਲਦੀਪ ਸਿੰਘ ਭੂੰਗਾ, ਲੈਕਚਰਾਰ ਸੰਜੀਵ ਕੁਮਾਰ,ਬਲਜੀਤ ਕੋੌਸ਼ਲ, ਪਵਨ ਗੋਇਲ, ਅਸ਼ੋਕ ਕੁਮਾਰ ਬੁਲੋਵਾਲ, ਮਨੋਜ ਰਤਨ, ਜਸਵਿੰਦਰ ਬੁਲੋਵਾਲ, ਜਰਨੈਲ ਸਿੰਘ , ਮਨਵੀਰ ਸਿੰਘ , ਅਮਨਦੀਪ ਸਿੰਘ , ਲੈਕਚਰਾਰ ਹਰਜੀਤ ਸਿੰਘ , ਲੈਕਚਰਾਰ ਸਵਰਨ ਸਿੰਘ ,ਜਸਵੰਤ ਮੁਕੇਰੀਆਂ, ਪਰਸਰਾਮ, ਨਰੇਸ਼ ਕੁਮਾਰ ਮੇਧਾ ,ਅਮਰਜੀਤ ਹਾਜੀਪੁਰ,ਵਿਕਾਸ ਅਰੋੜਾ, ਗੁਰਵਿੰਦਰ ਸਿੰਘ, ਗੁਰਵਿੰਦਰ ਜੱਜ ਤੇ ਸੁਰਿੰਦਰ ਕੁਮਾਰ ਕਮਾਹੀ ਦੇਵੀ, ਧਰੁਵ ਰਾਜ, ਨਰੇਸ਼ ਕੁਮਾਰ ਆਦਿ ਸਾਮਿਲ ਹੋਏ ।

LEAVE A REPLY

Please enter your comment!
Please enter your name here