ਨਾਜਾਇਜ਼ ਉਸਾਰੀਆਂ ਦੀ ਭਰਮਾਰ, ਜੋਰਾਂ ਤੇ,ਨਾਜਾਇਜ਼ ਉਸਾਰੀਆਂ ਕਰਕੇ ਟ੍ਰੈਫ਼ਿਕ ਜਾਮ ਦੀ ਸੱਮਸਿਆ ਧਾਰਨ ਕਰ ਚੁੱਕੀ ਵਿਕਰਾਲ ਰੂਪ

ਕਪੂਰਥਲਾ(ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਕਪੂਰਥਲਾ ਦੇ ਬਾਜ਼ਾਰਾਂ ਵਿੱਚ ਜ਼ਿਆਦਾਤਰ ਦੁਕਾਨਦਾਰਾਂ ਵਲੋਂ ਨਾਜਾਇਜ਼ ਉਸਾਰੀਆਂ ਕਰਨ ਕਰਕੇ ਟ੍ਰੈਫ਼ਿਕ ਜਾਮ ਦੀ ਸੱਮਸਿਆ ਵਿਕਰਾਲ ਰੂਪ ਧਾਰਨ ਕਰ ਚੁੱਕੀ ਹੈ ਸ਼੍ਰੀ ਸਤਿ ਨਾਰਾਇਣ ਚੋਂਕ ਵਿੱਚ ਨਾਜਾਇਜ਼ ਉਸਾਰੀਆਂ ਕਰਕੇ ਇਸ ਚੋਂਕ ਤੋਂ ਟ੍ਰੈਫ਼ਿਕ ਬਹੁਤ ਮੁਸ਼ਕਿਲ ਗੁਜਰਦਾ ਹੈ ਐਥੇ ਇੱਕ ਹਲਵਾਈ ਵਲੋਂ ਨਾਜਾਇਜ਼ ਸ਼ੈਡ ਪਾਕੇ ਸਾਰੀ ਦੁਕਾਨ ਹੀ ਸੜਕ ਤੇ ਲਿਆਂਦੀ ਹੋਈ ਹੈ ਬਾਕੀ ਐਸ ਜਗਾਹ ਤੇ ਨਾਜਾਇਜ਼ ਪੱਕੀ ਉਸਾਰੀਆਂ ਹੀ ਹੋਈਆਂ ਹਨ ਬੱਸ ਸਟੈਂਡ ਤੋਂ ਡੀ ਸੀ ਚੋਂਕ ਨੂੰ ਜਾਂਦੇ ਚੋਰਾਹੇ ਵਿੱਚ ਇੱਕ ਮਸ਼ਹੂਰ ਹਲਵਾਈ ਤੇ ਪਕੌੜਿਆਂ ਦੀ ਦੁਕਾਨਾਂ ਵਲੋਂ ਨਾਜਾਇਜ਼ ਸ਼ੈਡ ਪਾਕੇ ਸੜਕ ਤੱਕ ਦੁਕਾਨ ਲਿਆਂਦੀ ਹੋਈ ਹੈ। ਜਿਸ ਕਰਕੇ ਸਾਰਾ ਦਿਨ ਗ੍ਰਾਹਕਾਂ ਦਾ ਹਜ਼ੂਮ ਆਪਣੇ ਚਾਰ ਪਹੀਆ ਤੇ ਦੋ ਪਹੀਆ ਵਾਹਨ ਸੜਕ ਤੇ ਹੀ ਲਗਾਕੇ ਖਰੀਦਦਾਰੀ ਕਰਨ ਦੁਕਾਨ ਦੇ ਅੰਦਰ ਚੱਲ ਜਾਂਦੇ ਹਨ। ਪਿੱਛੋਂ ਸੜਕ ਤੇ ਵੱਡਾ ਜਾਮ ਲਗ ਜਾਂਦਾ ਹੈ। ਇਸ ਦੁਕਾਨਦਾਰਾਂ ਕਰਕੇ ਇਸ ਸੜਕ ਤੇ ਟ੍ਰੈਫਿਕ ਦੀ ਸੱਮਸਿਆ ਗੰਭੀਰ ਬਣ ਚੁੱਕੀ ਹੈ, ਪ੍ਰੰਤੂ ਨਗਰ ਨਿਗਮ ਦਾ ਇਸ ਵੱਲ ਧਿਆਨ ਨਹੀਂ ਹੈ ਇਸੇ ਤਰਾਹ ਰੈਡ ਕ੍ਰਾਸ ਮਾਰਕੀਟ ਮਾਲ ਰੋਡ ਤੇ ਵੀ ਦੁਕਾਨ ਦਾਰਾਂ ਵਲੋਂ ਪੈਦਲ ਚਲਣ ਵਾਲੀ ਪਟਰੀ ਤੇ ਰੱਜਕੇ ਕਬਜ਼ਾ ਕੀਤਾ ਹੋਇਆ ਹੈ।

Advertisements

ਜਿਸ ਕਰਕੇ ਇਸ ਜਗ੍ਹਾ ਤੇ ਪੈਦਲ ਚਲਣਾ ਮੁਸ਼ਕਿਲ ਹੋਇਆ ਪਿਆ ਹੈ। ਇਸੇ ਤਰਾ ਜਲੰਧਰ ਰੋਡ ਤੇ ਬਾਈਪਾਸ ਨੇੜੇ ਝੌਟੇ ਸ਼ਾਹ ਦੇ ਨੇੜੇ ਕੁਝ ਦੁਕਾਨਦਾਰਾਂ ਵਲੋਂ ਸ਼ੈਡ ਪਾਕੇ ਨਿਗਮ ਦੀ ਜਗਾਹ ਤੇ ਕਬਜ਼ਾ ਕਰਕੇ ਨਾਜਾਇਜ਼ ਉਸਾਰੀ ਕੀਤੀ ਹੋਈ ਹੈ ਪੁਰਾਣੀ ਸਬਜ਼ੀ ਮੰਡੀ,ਸਦਰ ਬਾਜ਼ਾਰ,ਮੱਛੀ ਚੋਂਕ,ਸਰਾਫ਼ਾਂ ਬਾਜ਼ਾਰ,ਘੰਟਾ ਘਰ ਚੋਂਕ,ਭਾਂਡਿਆਂ ਬਾਜ਼ਾਰ,ਸੁਭਾਸ਼ ਚੋਂਕ,ਸ਼ਾਸ਼ਤਰੀ ਮਾਰਕੀਟ,ਕਸਾਬਾਂ ਬਾਜ਼ਾਰ,ਸਿਵਲ ਹਸਪਤਾਲ ਦੇ ਬਾਹਰ,ਸੁਖਜੀਤ ਨਗਰ,ਬਾਣੀਆਂ ਬਾਜ਼ਾਰ,ਅੰਮ੍ਰਿਤ ਬਾਜ਼ਾਰ,ਸਤਿ ਨਾਰਾਇਣ ਬਾਜ਼ਾਰ,ਪੰਚਮੁਖੀ ਸ਼ਿਵ ਮੰਦਿਰ ਦੇ ਨਾਲ, ਸ਼ਾਮ ਨੂੰ ਮਾਲ ਰੋਡ ਦੀ ਫੁਟਪਾਥਾਂ ਤੇ ਨਾਜਾਇਜ਼ ਕੱਚੇ ਕਬਜ਼ੇ ਕਰਕੇ ਰੇਹੜੀਆਂ,ਫੜੀਆਂ ਲਗਾਕੇ ਸੜਕਾਂ ਤਕ ਵੇਚਣ ਵਾਲਾ ਸਮਾਨ ਲਗਾ ਹੁੰਦਾ ਹੈ। ਜਿਸ ਕਰਕੇ ਸ਼ਹਿਰ ਵਿਚ ਟ੍ਰੈਫ਼ਿਕ ਸਮਸਿਆਂ ਇੱਕ ਵਿਕਰਾਲ ਰੂਪ ਧਾਰਨ ਕਰ ਚੁੱਕੀ ਹੈ। ਇਸ ਸੰਬੰਧੀ ਨਗਰ ਨਿਗਮ ਕਮਿਸ਼ਨਰ ਅਨੁਪਮ ਕਲੇਰ ਨਾਲ ਗੱਲ ਕੀਤੀ ਤੇ ਓਹਨਾ ਨੇ ਕਿਹਾ ਕਿ ਇਹ ਮਾਮਲਾ ਓਹਨਾ ਦੇ ਧਿਆਨ ਵਿੱਚ ਹੈ। ਬਹੁਤ ਜਲਦ ਸਾਡੇ ਵਲੋਂ ਜੰਗੀਪੱਧਰ ਤੇ ਨਾਜਾਇਜ਼ ਉਸਾਰੀਆਂ ਕਰਨ ਵਾਲੇ ਲੋਕਾਂ ਤੇ ਵਿਭਾਗੀ ਕਾਰਵਾਈ ਕੀਤੀ ਜਾਵੇਗੀ ਅਤੇ ਜਿਹਨਾਂ ਨੇ ਦੁਕਾਨਾਂ ਅੱਗੇ ਕਈ-ਕਈ ਫੁੱਟ ਸ਼ੈਡ ਪਾਕੇ ਨਾਜਾਇਜ਼ ਉਸਾਰੀ ਕੀਤੀ ਹੈ ਉਹ ਜਲਦ ਹਟਵਾ ਦਿੱਤੇ ਜਾਣਗੇ ।

LEAVE A REPLY

Please enter your comment!
Please enter your name here