ਜ਼ਿਲ੍ਹਾ ਮੈਜਿਸਟਰੇਟ ਨੇ ਸੂਰ ਪਾਲਣ ਸਬੰਧੀ ਲਗਾਈਆਂ ਪਾਬੰਧੀਆਂ ਵਾਪਸ ਲਈਆਂ

ਗੁਰਦਾਸਪੁਰ (ਦ ਸਟੈਲਰ ਨਿਊਜ਼)। ਡਾ. ਹਿਮਾਂਸ਼ੂ ਅਗਰਵਾਲ, ਆਈ.ਐੱਸ.ਏ,ਜ਼ਿਲ੍ਹਾ ਮੈਜਿਸਟਰੇਟ ਗੁਰਦਾਸਪੁਰ ਨੇ ਸੀ.ਆਰ.ਪੀ.ਸੀ ਦੀ ਧਾਰਾ 144 ਤਹਿਤ ਦਿੱਤੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ‘ਦਾ ਪ੍ਰੀਵੈਨਸ਼ਨ ਐਂਡ ਕੰਟਰੋਲ ਆਫ ਇੰਨਫੈਕਸ਼ਨ ਐਂਡ ਕੋਨਟੀਜੀਅਸ ਡੀਜ਼ੀਸਸ ਇਨ ਐਨੀਮਲ ਐਕਟ-2009 ਦੇ ਚੈਪਟਰ 111 ਦੇ ਸੈਕਸ਼ਨ 06 ਤਹਿਤ ਪਸ਼ੂ ਪਾਲਣ ਵਿਭਾਗ ਦੇ

Advertisements

ਜ਼ਿਲ੍ਹਾ ਵੈਟਨਰੀ ਅਥਾਰਟੀ (ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਗੁਰਦਾਸਪੁਰ) ਦੇ ਪੱਤਰ ਨੰਬਰ 3086, ਮਿਤੀ 6 ਸਤੰਬਰ 2023 ਦੀ ਰੌਸ਼ਨੀ ਵਿੱਚ ਸੂਰ ਪਾਲਣ, ਸੂਰਾਂ ਦੀ ਮੂਵਮੈਂਟ, ਸੂਰਾਂ ਤੋਂ ਬਣੇ ਪਦਾਰਥ, ਸੂਰਾਂ ਦੀ ਫੀਡ, ਸੂਰ ਫਾਰਮ ਦੀ ਮਸ਼ੀਨਰੀ ਆਦਿ ਸਬੰਧੀ ਲਗਾਈਆਂ ਸਮੂਹ ਪਾਬੰਦੀਆਂ ਨੂੰ ਵਾਪਸ ਲੈ ਲਿਆ ਹੈ। ਇਹ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੇ।

LEAVE A REPLY

Please enter your comment!
Please enter your name here