
ਕਪੂਰਥਲਾ(ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਧਾਰਮਿਕ ਸਮਾਗਮ ਅੱਜ ਦੇ ਸਮੇਂ ਦੀ ਲੋੜ ਹੈ।ਸਮੇਂ-ਸਮੇਂ ਤੇ ਅਜਿਹੇ ਸਮਾਗਮ ਕਰਵਾਏ ਜਾਣੇ ਚਾਹੀਦੇ ਹਨ।ਧਾਰਮਿਕ ਸਮਾਗਮਾਂ ਨਾਲ ਆਪਸੀ ਭਾਈਚਾਰਾ ਵਧਦਾ ਹੈ ਅਤੇ ਅਨੰਤ ਸ਼ਾਂਤੀ ਵੀ ਮਿਲਦੀ ਹੈ। ਇਹ ਸ਼ਬਦ ਭਾਜਪਾ ਦੇ ਹਲਕਾ ਇੰਚਾਰਜ ਰਣਜੀਤ ਸਿੰਘ ਖੋਜੇਵਾਲ ਨੇ ਭਾਜਪਾ ਆਗੂਆਂ ਸਮੇਤ ਸ਼੍ਰੀ ਰਾਮ ਭਗਤ ਬਾਲਾ ਜੀ ਸੇਵਾ ਸੰਘ ਵਲੋਂ ਮਸਜਿਦ ਚੌਂਕ ਵਿਖੇ ਕਾਰਵਾਈ ਗਈ ਸ਼੍ਰੀ ਖਾਟੂ ਸ਼ਿਆਮ ਬਾਬਾ ਜੀ ਦੀ ਦੂਜੇ ਚੋਂਕੀ ਵਿੱਚ ਮੱਥਾ ਟੇਕਣ ਸਮੇਂ ਹਾਜ਼ਰ ਹਜ਼ਾਰਾਂ ਸੰਗਤਾਂ ਨੂੰ ਕਹੇ। ਇਸ ਮੌਕੇ ਸ਼੍ਰੀ ਰਾਮ ਭਗਤ ਬਾਲਾ ਜੀ ਸੇਵਾ ਸੰਘ ਦੇ ਵਿੱਕੀ ਗੁਜਰਾਲ,ਦਿਨੇਸ਼ ਆਨੰਦ,ਬਲਰਾਮ ਗੁਪਤਾ,ਅਵਿਨਾਸ਼ ਸ਼ਰਮਾ,ਚੇਤਨ ਮੱਲਣ ਵੱਲੋਂ ਭਾਜਪਾ ਆਗੂਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਧਾਰਮਿਕ ਸਮਾਗਮਾਂ ਨਾਲ ਆਪਸੀ ਭਾਈਚਾਰਕ ਸਾਂਝ ਵਧਦੀ ਹੈ ਅਤੇ ਬੱਚਿਆਂ ਵਿੱਚ ਚੰਗੀਆਂ ਕਦਰਾਂ-ਕੀਮਤਾਂ ਅਤੇ ਸ਼ਰਧਾ ਦੀ ਭਾਵਨਾ ਪੈਦਾ ਹੁੰਦੀ ਹੈ। ਖੋਜੇਵਾਲ ਨੇ ਕਿਹਾ ਕਿ ਇਸ ਤਰ੍ਹਾਂ ਦੇ ਸਮਾਗਮਾਂ ਨਾਲ ਮਾਹੌਲ ਵੀ ਬਿਹਤਰ ਹੁੰਦਾ ਹੈ ਅਤੇ ਬੱਚਿਆਂ ਨੂੰ ਵੀ ਸੰਸਕਾਰ ਮਿਲਦੇ ਹਨ। ਉਨ੍ਹਾਂ ਕਿਹਾ ਕਿ ਕਪੂਰਥਲਾ ਜ਼ਿਲ੍ਹੇ ਵਿੱਚ ਹਿੰਦੂ-ਸਿੱਖ ਭਾਈਚਾਰਾ ਇੱਕ ਮਿਸਾਲ ਹੈ, ਜਿੱਥੇ ਹਰ ਧਾਰਮਿਕ ਪ੍ਰੋਗਰਾਮ ਵਿੱਚ ਹਰ ਵਰਗ ਦੇ ਲੋਕ ਮਿਲਕੇ ਪਿਆਰ ਨਾਲ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਸੂਬੇ ਵਿਚ ਧਰਮ ਦੇ ਨਾਮ ਤੇ ਕੁੱਝ ਲੋਕ ਵੰਡਣ ਦਾ ਕੰਮ ਕਰ ਰਹੇ ਹਨ। ਪਾਰ ਸੂਬੇ ਦੇ ਲੋਕ ਇਨ੍ਹਾਂ ਦੇ ਮਨਸੂਬਿਆਂ ਨੂੰ ਕਦੇ ਕਾਮਯਾਬ ਨਹੀਂ ਹੋਣ ਦੇਣਗੇ।ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਾਜੇਸ਼ ਪਾਸੀ ਅਤੇ ਜ਼ਿਲ੍ਹਾ ਉਪ ਪ੍ਰਧਾਨ ਐਡਵੋਕੇਟ ਪਿਯੂਸ਼ ਮਨਚੰਦਾ ਨੇ ਕਿਹਾ ਕਿ ਸਾਨੂੰ ਧਾਰਮਿਕ ਅਤੇ ਸਮਾਜਿਕ ਕੰਮਾਂ ਵਿੱਚ ਸਰਗਰਮੀ ਨਾਲ ਹਿੱਸਾ ਲੈਣਾ ਚਾਹੀਦਾ ਹੈ।

ਅਜਿਹੇ ਪ੍ਰੋਗਰਾਮਾਂ ਨਾਲ ਜਿੱਥੇ ਸਮਾਜ ਵਿੱਚ ਆਪਸੀ ਭਾਈਚਾਰਕ ਸਾਂਝ ਦੀ ਭਾਵਨਾ ਵਧਦੀ ਹੈ,ਉੱਥੇ ਸਦਭਾਵਨਾ ਵੀ ਬਣੀ ਰਹਿੰਦੀ ਹੈ।ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਾਜੇਸ਼ ਪਾਸੀ, ਉੱਪ ਪ੍ਰਧਾਨ ਐਡਵੋਕੇਟ ਪਿਊਸ਼ ਮਨਚੰਦਾ, ਮੈਡੀਕਲ ਸੈੱਲ ਦੇ ਸੂਬਾ ਪ੍ਰਧਾਨ ਡਾ. ਰਣਵੀਰ ਕੌਸ਼ਲ,ਜ਼ਿਲ੍ਹਾ ਜਨਰਲ ਸਕੱਤਰ ਜਗਦੀਸ਼ ਸ਼ਰਮਾ,ਸੂਬਾ ਕਾਰਜਕਾਰਨੀ ਮੈਂਬਰ ਸ਼ਾਮ ਸੁੰਦਰ ਅਗਰਵਾਲ,ਕੌਂਸਲਰ ਪ੍ਰਦੀਪ ਲਵੀ,ਯੁਵਾ ਮੋਰਚਾ ਦੇ ਜ਼ਿਲ੍ਹਾ ਜਨਰਲ ਸਕੱਤਰ ਵਿਵੇਕ ਸਿੰਘ ਸੰਨੀ ਬੈਂਸ,ਭਾਜਪਾ ਮਹਿਲਾ ਮੋਰਚਾ ਦੀ ਮੰਡਲ ਪ੍ਰਧਾਨ ਈਸ਼ਾ ਮਹਾਜਨ,ਭਾਜਪਾ ਮੰਡਲ ਸਕੱਤਰ ਕੁਮਾਰ ਗੌਰਵ ਮਹਾਜਨ,ਭਾਜਪਾ ਮੈਡੀਕਲ ਸੈੱਲ ਦੇ ਮੰਡਲ ਪ੍ਰਧਾਨ ਕਪਿਲ ਧੀਰ,ਸ਼ਾਹੀਲ ਸ਼ਰਮਾ,ਨਿਖਿਲ ਪੂਰੀ ਪੁਰੀ ਆਦਿ ਹਾਜ਼ਰ ਸਨ।












