ਉਮੇਸ਼ ਸ਼ਾਰਦਾ ਨੇ ਵਿਜੇ ਰੂਪਾਨੀ ਨਾਲ ਕੀਤੀ ਮੁਲਾਕਾਤ, ਪੰਜਾਬ ਦੇ ਸਿਆਸੀ ਹਾਲਾਤ ਅਤੇ ਆਉਣ ਵਾਲੀਆਂ ਨਗਰ ਕੌਂਸ਼ਲ ਚੋਣਾਂ ਬਾਰੇ ਕੀਤੀ ਚਰਚਾ 

ਕਪੂਰਥਲਾ (ਸਟੈਲਰ ਨਿਊਜ਼), ਗੌਰਵ  ਮੜੀਆ: ਪੰਜਾਬ ਵਿੱਚ ਹੋਣ ਜਾ ਰਹੀਆਂ ਨਗਰ ਕੌਂਸ਼ਲ ਚੋਣਾਂ ਦੀ ਜੰਗ ਵਿੱਚ ਉਤਰਨ ਲਈ ਭਾਰਤੀ ਜਨਤਾ ਪਾਰਟੀ ਕਮਰ ਕੱਸ ਚੁੱਕੀ ਹੈ।ਚੋਣਾਂ ਦੀਆਂ ਤਿਆਰੀਆਂ ਦੇ ਮੱਦੇਨਜ਼ਰ ਭਾਜਪਾ ਦੀ ਸੂਬਾ ਕਾਰਜਕਾਰਨੀ ਦੀ ਚੰਡੀਗੜ੍ਹ ਵਿੱਚ ਹੋਈ ਮੀਟਿੰਗ ਵਿੱਚ ਭਾਜਪਾ ਦੇ ਸਾਬਕਾ ਸੂਬਾ ਸਕੱਤਰ ਅਤੇ ਸੂਬਾ ਕਾਰਜਕਾਰਨੀ ਮੈਂਬਰ ਉਮੇਸ਼ ਸ਼ਾਰਦਾ ਨੇ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਪੰਜਾਬ ਦੇ ਇੰਚਾਰਜ ਵਿਜੇ ਰੂਪਾਨੀ ਨਾਲ ਮੁਲਾਕਾਤ ਕੀਤੀ।ਇਸ ਦੌਰਾਨ ਦੋਨਾਂ ਆਗੂਆਂ ਵਿੱਚ ਪੰਜਾਬ ਦੇ ਸਿਆਸੀ ਹਾਲਾਤ ਅਤੇ ਆਉਣ ਵਾਲੀਆਂ ਨਗਰ ਕੌਂਸ਼ਲ ਚੋਣਾਂ ਦੇ ਲਈ ਭਾਜਪਾ ਦੀਆਂ ਤਿਆਰੀਆਂ ਸਬੰਧੀ ਚਰਚਾ ਹੋਈ।ਇਸ ਦੌਰਾਨ ਉਮੇਸ਼ ਸ਼ਾਰਦਾ ਨੇ ਵਿਜੇ ਰੂਪਾਨੀ ਨਾਲ ਹੋਈ ਮੁਲਾਕਾਤ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਜੇ ਰੂਪਾਨੀ ਨੇ ਉਨ੍ਹਾਂ ਤੋਂ ਪੰਜਾਬ ਦੀ ਮੌਜੂਦਾ ਸਿਆਸੀ ਸਥਿਤੀ ਬਾਰੇ ਚਰਚਾ ਕੀਤੀ ਅਤੇ ਜਾਣਕਾਰੀ ਹਾਸਲ ਕੀਤੀ।

Advertisements

ਉਮੇਸ਼ ਸ਼ਾਰਦਾ ਨੇ ਕਿਹਾ ਕਿ ਉਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਦੇ ਬਾਅਦ ਤੋਂ ਲੈ ਕੇ ਪੰਜਾਬ ਦੀ ਖਰਾਬ ਹੁੰਦੀ ਕਾਨੂੰਨ ਵਿਵਸਥਾ,ਗੈਂਗਸਟਰ ਰਾਜ ਅਤੇ ਕੇਂਦਰ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਲੋਕ ਭਲਾਈ ਸਕੀਮਾਂ ਵਿੱਚ ਕੀਤੇ ਜਾ ਰਹੇ ਭ੍ਰਿਸ਼ਟਾਚਾਰ ਅਤੇ ਘੁਟਾਲਿਆਂ ਬਾਰੇ ਜਾਣਕਾਰੀ ਦਿੱਤੀ।ਪੰਜਾਬ ਵਿੱਚ ਅੱਜ ਸਾਰੀਆਂ ਸਰਕਾਰੀ ਤੇ ਗੈਰ-ਸਰਕਾਰੀ ਜਥੇਬੰਦੀਆਂ ਵੱਲੋਂ ਉਨ੍ਹਾਂ ਨਾਲ ਕੀਤੇ ਗਏ ਧੋਖੇ ਦੇ ਚਲਦਿਆਂ ਪੰਜਾਬ ਸਰਕਾਰ ਖਿਲਾਫ ਧਰਨਾ-ਪ੍ਰਦਰਸ਼ਨ ਕੀਤੇ ਜਾ ਰਹੇ ਹਨ।ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾ ਕੇ ਸੂਬੇ ਦੀ ਸੱਤਾ ਹਾਸਲ ਕਰਨ ਵਾਲੀ ਆਮ ਆਦਮੀ ਪਾਰਟੀ ਵੱਲੋਂ ਸੂਬੇ ਦੇ ਲੋਕਾਂ ਤੇ ਅੱਤਿਆਚਾਰਾਂ ਢਾਏ ਜਾ ਰਹੇ ਹਨ ਦੀ ਸਾਰੀ ਜਾਣਕਾਰੀ ਸੂਬਾ ਇੰਚਾਰਜ ਨੂੰ ਦਿੱਤੀ ਗਈ ਹੈ।ਇਸ ਦੌਰਾਨ ਸ਼ਾਰਦਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੇਕਰ ਭਾਜਪਾ ਪੂਰਨ ਬਹੁਮਤ ਨਾਲ ਦੋ ਵਾਰ ਸਰਕਾਰ ਬਣਾਉਣ ਵਿਚ ਕਾਮਯਾਬ ਹੋਈ ਹੈ ਤਾਂ ਇਸ ਦਾ ਕਾਰਨ ਇਹ ਹੈ ਕਿ ਸਾਡੇ ਮੰਡਲ ਅਤੇ ਬੂਥ ਮਜ਼ਬੂਤ ​​ਹਨ।ਭਾਰਤੀ ਜਨਤਾ ਪਾਰਟੀ ਦੀ ਤਾਕਤ ਇਸ ਦੇ ਵਰਕਰ ਹਨ ਅਤੇ ਮੰਡਲ ਪ੍ਰਧਾਨ ਭਾਜਪਾ ਦਾ ਅਹਿਮ ਹਿੱਸਾ ਹਨ।

ਮੰਡਲ ਤੋਂ ਲੈ ਕੇ ਬੂਥ ਪੱਧਰ ਤੱਕ ਸੰਗਠਨ ਮਜ਼ਬੂਤ ​​ਹੋਵੇ ਇਹ ਜ਼ਿੰਮੇਵਾਰੀ ਮੰਡਲ ਪ੍ਰਧਾਨ ਦੀ ਹੈ।ਜੇਕਰ ਸਾਡਾ ਮੰਡਲ ਅਤੇ ਬੂਥ ਮਜਬੂਤ ਹੋਵੇਗਾ ਤਾਂ ਜ਼ਿਲ੍ਹਾ ਅਤੇ ਪਾਰਟੀ ਮਜਬੂਤ ਹੋਵੇਗੀ।ਉਨ੍ਹਾਂ ਮੰਡਲ ਪ੍ਰਧਾਨਾਂ ਨੂੰ ਕਿਹਾ ਕਿ ਜੇਕਰ ਤੁਸੀਂ ਕੰਮ ਦੀ ਵੰਡ ਕਰੋਗੇ ਤਾਂ ਤੁਹਾਡੀ ਤਾਕਤ ਵਧੇਗੀ।ਉਨ੍ਹਾਂ ਬੂਥ ਵਿਸਥਾਰਕ ਨੂੰ ਅਪੀਲ ਕਰਦਿਆਂ ਕਿਹਾ ਕਿ ਸੰਪੂਰਨ ਸੰਕਲਪ ਸ਼ਕਤੀ ਦੇ ਨਾਲ ਇਕਜੁੱਟ ਹੋਕੇ ਇਸ ਕਾਰਜ ਯੋਜਨਾ ਨੂੰ ਚਲਾਓ ਇਸ ਦੇ ਨਾਲ ਹੀ ਹਰ ਬੂਥ ਕਮੇਟੀ ਵਿੱਚ ਸਾਡੇ ਸਾਰੇ ਸਮਾਜਿਕ ਵਰਗਾਂ ਨੂੰ ਸ਼ਾਮਲ ਕਰਨਾ ਹੈ ਤਾਂ ਜੋ ਸਾਡੀ ਸੰਸਥਾ ਸਰਵ ਵਿਆਪਕ ਅਤੇ ਸਰਵ-ਸ਼ਪਰਸ਼ੀ ਬਣ ਸਕੇ।ਉਨ੍ਹਾਂ ਨੇ ਕਿਹਾ ਕਿ ਸਮਾਜ ਦੇ ਹਰ ਵਰਗ ਦੀ ਨੁਮਾਇੰਦਗੀ ਸ਼ਕਤੀ ਕੇਂਦਰ ਬੂਥ ਪੱਧਰ ਤੇ ਹੋਣੀ ਚਾਹੀਦੀ ਹੈ।ਸਮਾਜ ਦੇ ਪ੍ਰਭਾਵਸ਼ਾਲੀ ਲੋਕ,ਹਰ ਉਮਰ ਵਰਗ ਦੇ ਲੋਕ,ਜੋ ਵੋਟਰਾਂ ਦੇ ਰੂਪ ਵਿੱਚ ਪਾਰਟੀ ਦੇ ਹੱਕ ਵਿੱਚ ਵੋਟਾਂ ਪਾਉਂਦੇ ਹਨ ਅਤੇ ਸਹਿਯੋਗ ਦਿੰਦੇ ਹਨ ਅਤੇ ਅਜਿਹੇ ਵਰਕਰ ਜੋ ਵਿਸਤਾਕਰ ਹਨ ਅਤੇ ਜਿੰਨ੍ਹਾਂ ਨੇ ਸੰਗਠਨ ਨੂੰ ਆਪਣੇ ਵਿਚਾਰਾਂ ਨਾਲ ਜਾਣਿਆ ਹੈ,ਅੱਜ ਉਹ ਸਾਰੇ ਵਰਕਰ ਮੰਡਲ ਵਿਸਤਾਰ ਕਾਰਜ ਯੋਜਨਾ ਦੇ ਅਧੀਨ ਹਨ।ਹਰ ਕਿਸੇ ਨੂੰ ਇੱਕ ਘੰਟੇ ਲਈ ਸਮਰਪਿਤ ਹੋ ਕੇ ਕੰਮ ਕਰਨਾ ਹੋਵੇਗਾ।ਸ਼ਾਰਦਾ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਜੇਕਰ ਕਾਂਗਰਸ ਅਤੇ ਆਮ ਆਦਮੀ ਪਾਰਟੀ ਨਾਲੋਂ ਵੱਖਰੀ ਹੈ ਤਾਂ ਇਸ ਦਾ ਮੁੱਖ ਕਾਰਨ ਸਾਡੇ ਵਰਕਰ ਦੇ ਅੰਦਰ ਭਾਵਨਾ ਹੈ,ਜੋ ਹਮੇਸ਼ਾ ਮੌਜੂਦ ਰਹਿੰਦੀ ਹੈ।ਉਨ੍ਹਾਂ ਕਿਹਾ ਕਿ ਭਾਜਪਾ ਦੀ ਆਪਣੀ ਕਾਰਜਪ੍ਰਣਾਲੀ ਹੈ ਅਤੇ ਉਸ ਦੇ ਅਧਾਰ ਹੈ ਤੇ ਸਾਡਾ ਕੰਮ ਤਹਿ ਤੱਕ ਪਹੁੰਚਦਾ ਹੈ।

ਉਨ੍ਹਾਂ ਨੇ ਕਿਹਾ ਕਿ ਵਰਕਰਾਂ ਦੇ ਤਿਆਗ,ਕੁਰਬਾਨੀ ਅਤੇ ਸੰਗਠਨ ਨਾਲ ਸਰਕਾਰ ਬਣਦੀ ਹੈ।ਉਨ੍ਹਾਂ ਕਿਹਾ ਕਿ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਅਸੀਂ ਸੂਬੇ ਦੀਆਂ ਸਾਰੀਆਂ 13 ਸੀਟਾਂ ਉੱਤੇ ਵਿਜੇਸ਼੍ਰੀ ਦਾ ਝੰਡਾ ਲਹਿਰਾਵਾਂਗੇ ਤਾਂ ਬੂਥ ਅਤੇ ਮੰਡਲ ਪੱਧਰ ਤੇ ਉਨ੍ਹਾਂ ਵਰਕਰਾਂ ਦੀ ਬਦੋਲਤ ਹੀ ਹੋਵੇਗਾ ਜਿਨ੍ਹਾਂ ਨੇ ਆਪਣੇ ਆਪ ਨੂੰ ਪਾਰਟੀ ਲਈ ਸਮਰਪਿਤ ਕੀਤਾ ਹੈ।ਜੇਕਰ ਦੇਸ਼ ਦੇ ਜ਼ਿਆਦਾਤਰ ਸੂਬਿਆਂ ਚ ਸਾਡੀ ਸਰਕਾਰ ਬਣੀ ਹੈ ਤਾਂ ਇਹ ਵਰਕਰਾਂ ਦੀ ਮਿਹਨਤ ਅਤੇ ਸੰਗਠਨ ਦੀ ਮਜ਼ਬੂਤੀ ਕਾਰਨ ਹੀ ਸੰਭਵ ਹੋਇਆ ਹੈ।ਸ਼ਾਰਦਾ ਨੇ ਕਿਹਾ ਕਿ ਸਾਡਾ ਮੰਡਲ ਸਰਵਆਪੀ ਅਤੇ ਨੂੰ ਸਰਵ-ਵਿਆਪਕ ਅਤੇ ਬਣਾਉਣ ਲਈ ਜ਼ਰੂਰੀ ਹੈ ਕਿ ਇਸ ਵਿੱਚ ਸਾਰਿਆਂ ਨੂੰ ਸ਼ਾਮਲ ਕੀਤਾ ਜਾਵੇ।ਉਨ੍ਹਾਂ ਕਿਹਾ ਕਿ ਭਾਜਪਾ ਦੇ ਵਰਕਰ ਸੰਘਰਸ਼ ਅਤੇ ਕੁਰਬਾਨੀ ਦੀ ਬਦੌਲਤ ਹੀ ਅੱਜ ਭਾਰਤ ਹੀ ਨਹੀਂ ਵਿਸ਼ਵ ਦੀ ਸਬ ਤੋਂ ਵੱਡੀ ਪਾਰਟੀ ਭਾਰਤੀ ਜਨਤਾ ਪਾਰਟੀ ਭਾਰਤ ਬਣ ਚੁੱਕੀ ਹੈ।ਉਨ੍ਹਾਂ ਕਿਹਾ ਕਿ ਭਾਜਪਾ ਦੇ ਵਰਕਰ ਜਨਸੰਘ ਦੇ ਸ਼ਮੇ ਤੋਂ ਹੀ ਪੂਰੀ ਤਨਦੇਹੀ ਨਾਲ ਪਾਰਟੀ ਦੀ ਸੇਵਾ ਵਿਚ ਲੱਗੇ ਹੋਏ ਹਨ।ਉਨ੍ਹਾਂ ਨੇ ਕਿਹਾ ਕਿ ਭਾਜਪਾ ਅੱਜ ਦੁਨੀਆ ਦੀ ਸਭ ਤੋਂ ਵੱਡੀ ਸਿਆਸੀ ਪਾਰਟੀ ਬਾਣੀ ਹੈ ਤਾਂ ਇਹ ਬਹੁਤ ਸਾਰੇ ਵਰਕਰਾਂ ਦੀ ਕੁਰਬਾਨੀ ਅਤੇ ਤਪੱਸਿਆ ਦਾ ਨਤੀਜਾ ਹੈ।

LEAVE A REPLY

Please enter your comment!
Please enter your name here