ਪਟਿਆਲਾ ਹੈਰੀਟੇਜ ਫੈਸਟੀਵਲ ਦੇ ਅਗਲੇ ਸਮਾਗਮਾਂ ਦੀਆਂ ਤਿਆਰੀਆਂ ਜੋਰਾਂ ‘ਤੇ ਸ਼ੁਰੂ

ਪਟਿਆਲਾ, (ਦ ਸਟੈਲਰ ਨਿਊਜ਼): ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕਿਹਾ ਹੈ ਕਿ ਪਟਿਆਲਾ ਹੈਰੀਟੇਜ ਫੈਸਟੀਵਲ ਵਿਰਾਸਤੀ ਸ਼ਹਿਰ ਪਟਿਆਲਾ ਨੂੰ ਟੂਰਿਜ਼ਮ ਦੇ ਕੇਂਦਰ ਵਜੋਂ ਉਭਾਰਨ ਵਿੱਚ ਸਹਾਈ ਹੋਵੇਗਾ। ਉਹ ਪਟਿਆਲਾ ਹੈਰੀਟੇਜ ਫੈਸਟੀਵਲ ਦੇ ਜਨਵਰੀ ਤੇ ਫਰਵਰੀ ਮਹੀਨੇ ਦੌਰਾਨ ਹੋਣ ਵਾਲੇ ਸਮਾਗਮਾਂ ਦੇ ਸਾਰੇ ਨੋਡਲ ਅਧਿਕਾਰੀਆਂ ਨਾਲ ਇੱਕ ਅਹਿਮ ਮੀਟਿੰਗ ਕਰਕੇ ਕੀਤੀਆਂ ਜਾ ਰਹੀਆਂ ਤਿਆਰੀਆਂ ਦਾ ਜਾਇਜ਼ਾ ਲੈ ਰਹੇ ਸਨ। ਡਿਪਟੀ ਕਮਿਸ਼ਨਰ ਨੇ ਸਾਰੇ ਨੋਡਲ ਅਧਿਕਾਰੀਆਂ ਨੂੰ ਕਿਹਾ ਕਿ ਉਹ ਪਟਿਆਲਾ ਹੈਰੀਟੇਜ ਫੈਸਟੀਵਲ ਦੀ ਬਰੀਕੀ ਨਾਲ ਯੋਜਨਾਬੰਦੀ ਕਰਨ ਤਾਂ ਕਿ ਸਮੁੱਚੇ ਪ੍ਰਬੰਧ ਬਾਖੂਬੀ ਤੌਰ ‘ਤੇ ਸਮੇਂ ਸਿਰ ਨੇਪਰੇ ਚੜ੍ਹ ਸਕਣ ਅਤੇ ਇਹ ਫੈਸਟੀਵਲ ਸਫ਼ਲਤਾ ਪੂਰਵਕ ਸੰਪੰਨ ਕਰਵਾਇਆ ਜਾ ਸਕੇ।

Advertisements

ਸਾਕਸ਼ੀ ਸਾਹਨੀ ਨੇ ਦੱਸਿਆ ਕਿ ਪਟਿਆਲਾ ਨੂੰ ਟੂਰਿਜ਼ਮ ਦੇ ਕੇਂਦਰ ਵਜੋਂ ਉਭਾਰਨ ਲਈ ਪੰਜਾਬ ਸਰਕਾਰ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਹ ਉਪਰਾਲਾ ਕੀਤਾ ਜਾ ਰਿਹਾ ਹੈ। ਇਹ ਫੈਸਟੀਵਲ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਆਪਣੀ ਵਡਮੁੱਲੀ ਵਿਰਾਸਤ, ਸੱਭਿਆਚਾਰ ਅਤੇ ਅਮੀਰ ਵਿਰਸੇ ਬਾਰੇ ਜਾਣਕਾਰੀ ਦੇਣ ਲਈ ਅਹਿਮ ਭੂਮਿਕਾ ਨਿਭਾਏਗਾ ਅਤੇ ਪਟਿਆਲਾ ਨੂੰ ਸੈਰ-ਸਪਾਟੇ ਦੇ ਸਥਾਨ ਵਜੋਂ ਵਿਕਸਤ ਕਰਨ ਲਈ ਵੀ ਸਹਾਈ ਹੋਵੇਗਾ। ਸਾਕਸ਼ੀ ਸਾਹਨੀ ਨੇ ਦੱਸਿਆ ਕਿ ਫੂਡ ਫੈਸਟੀਵਲ, ਯੋਗਾ, ਜਿਮਨਾਸਟਿਕ ਅਤੇ ਜੂੰਬਾ ਤੇ ਫਲੋਟਸ ਸਮੇਤ ਪਤੰਗਬਾਜ਼ੀ ਤੇ ਏਅਰ ਬੈਲੂਨ ਸ਼ੋਅ, ਫੁਲਕਾਰੀ ਸ਼ੋਅ, ਬੱਚਿਆਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਪ੍ਰੋਗਰਾਮ, ਸਟੈਂਡ ਅੱਪ ਕਮੇਡੀ, ਲਿਟਰੇਚਰ ਫੈਸਟੀਵਲ ਅਤੇ ਕਲਾ ਪ੍ਰਦਰਸ਼ਨੀ ਅਤੇ ਫੋਟੋਗ੍ਰਾਫ਼ੀ ਅਵਾਰਡ, ਪੋਲੋ ਮੈਚ ਅਤੇ ਸਾਇਕਲ ਪੋਲੋ ਤੇ ਸਾਇਕਲ ਰੈਲੀ, ਮੈਰਾਥਨ, ਕੁਇਜ ਮੁਕਾਬਲੇ, ਵਰਚੂਅਲ ਰਿਐਲਟੀ, ਐਡਵੈਂਚਰ ਟੂਰਿਜ਼ਮ, ਏਅਰੋ ਮਾਡਲਿੰਗ ਸ਼ੋਅ, ਡਾਇਨਾਸੋਰ ਸ਼ੋਅ, ਹੈਰੀਟੇਜ ਵਾਕ, ਪਲੋਟਸ ਅਤੇ ਓਪਨ ਏਅਰ ਥੀਏਟਰ, ਡਾਗ ਸ਼ੋਅ, ਆਰਮੀ ਟੈਂਕ ਸ਼ੋਅ, ਆਰਮੀ ਬੈਂਡ ਡਿਸਪਲੇ, ਮੈਡਲ ਗੈਲਰੀ, ਫੋਟੋਗ੍ਰਾਫ਼ੀ ਅਤੇ ਪੇਟਿੰਗ ਮੁਕਾਬਲੇ, ਸੱਭਿਆਚਾਰਕ ਤੇ ਡਰਾਮੈਟਿਕ ਪ੍ਰੋਗਰਾਮ, ਪਟਿਆਲਾ ਘਰਾਣਾ ਦੀਆਂ ਗਾਇਨ ਸ਼ੈਲੀਆਂ, ਕਲਾਸੀਕਲ ਗਾਇਨ, ਨਾਟਕ, ਰੰਗੋਲੀ, ਫਲੈਸ਼ ਮੋਬ, ਵਿੰਟੇਜ਼ ਕਾਰ ਰੈਲੀ ਅਤੇ ਕਰਾਫ਼ਟ ਮੇਲਾ ਇਸ ਵੱਡੇ ਪ੍ਰੋਗਰਾਮ ਦਾ ਹਿੱਸਾ ਹੋਣਗੇ।  

ਇਸ ਮੌਕੇ ਏ.ਡੀ.ਸੀਜ਼ ਗੌਤਮ ਜੈਨ ਤੇ ਗੁਰਪ੍ਰੀਤ ਸਿੰਘ ਥਿੰਦ, ਨਗਰ ਨਿਗਮ ਕਮਿਸ਼ਨਰ ਅਦਿੱਤਿਆ ਉਪਲ, ਸਹਾਇਕ ਕਮਿਸ਼ਨਰ (ਸਿਖਲਾਈ ਅਧੀਨ) ਡਾ. ਅਕਸ਼ਿਤ ਗੁਪਤਾ, ਐਸ.ਡੀ.ਐਮਜ਼ ਡਾ. ਇਸਮਤ ਵਿਜੇ ਸਿੰਘ, ਚਰਨਜੀਤ ਸਿੰਘ, ਡਾ. ਸੰਜੀਵ ਕੁਮਾਰ, ਨਵਦੀਪ ਕੁਮਾਰ, ਕਿਰਪਾਲਵੀਰ ਸਿੰਘ, ਦਮਨਦੀਪ ਕੌਰ, ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਨਮਨ ਮੜਕਨ, ਆਰ.ਟੀ.ਏ. ਬਬਨਦੀਪ ਸਿੰਘ ਵਾਲੀਆ ਵੀ ਮੌਜੂਦ ਸਨ।

LEAVE A REPLY

Please enter your comment!
Please enter your name here