ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਫਾਜ਼ਿਲਕਾ ਵੱਲੋਂ ਅਲੱਗ-ਅਲੱਗ ਥਾਵਾਂ ਤੇ ਕੀਤੀ ਗਈ ਚਾਇਲਡ ਬੈਗਿੰਗ ਚੈਕਿੰਗ

ਫਾਜ਼ਿਲਕਾ, (ਦ ਸਟੈਲਰ ਨਿਊਜ਼): ਡਿਪਟੀ ਕਮਿਸ਼ਨਰ ਡਾ. ਸੋਨੂ ਦੁੱਗਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੁਸ਼ਾਸਨ ਸਪਤਾਹ ਦੌਰਾਨ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਫਾਜ਼ਿਲਕਾ ਵੱਲੋਂ ਅਲੱਗ-ਅਲੱਗ ਥਾਵਾਂ ਤੇ ਚਾਇਲਡ ਬੈਗਿੰਗ ਚੈਕਿੰਗ ਕੀਤੀ ਗਈ।

Advertisements

ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਰੀਤੂ ਬਾਲਾ ਨੇ ਦੱਸਿਆ ਕਿ ਜੇਕਰ ਕੋਈ ਵਿਅਕਤੀ ਜਬਰਦਸਤੀ ਬੱਚਿਆਂ ਤੋਂ ਭੀਖ ਮੰਗਵਾਉਂਦਾ ਹੋਇਆ ਫੜਿਆ ਗਿਆ ਜਾ ਕੋਈ ਮਾਤਾ-ਪਿਤਾ ਬੱਚਿਆ ਤੋਂ ਭੀਖ ਮੰਗਵਾਉਂਦੇ ਹਨ ਤਾਂ ਉਹਨਾਂ ਉੱਪਰ ਜੇ.ਜੇ.ਐਕਟ 2015 ਦੀ ਧਾਰਾ 76 ਤਹਿਤ ਉਹਨਾਂ ਖਿਲਾਫ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨ੍ਹਾਂ ਦੱਸਿਆ ਕਿ ਲਗਾਤਾਰ ਜ਼ਿਲ੍ਹੇ ਦੇ ਹਰ ਬਲਾਕ ਵਿੱਚ ਚੈਕਿੰਗ ਕੀਤੀਆਂ ਜਾਣਗੀਆਂ। ਇਸ ਮੌਕੇ ਬਾਲ ਸੁਰੱਖਿਆ ਅਫ਼ਸਰ ਕੌਸ਼ਲ, ਸੋਸ਼ਲ ਵਰਕਰ ਜਸਵਿੰਦਰ ਕੌਰ, ਸਿੱਖਿਆ ਵਿਭਾਗ ਤੇ ਸੋਨਲ, ਪੁਲਿਸ ਵਿਭਾਗ ਦੇ ਨੁੰਮਾਇੰਦੇ ਹਾਜ਼ਰ ਸਨ।

LEAVE A REPLY

Please enter your comment!
Please enter your name here