ਕੋਵਿਡ ਦੇ ਮੁੜ ਵੱਧ ਰਹੇ ਖਤਰੇ ਦੇ ਮੱਦੇਨਜਰ ਲੋਕ ਰੱਖਣ ਸਾਵਧਾਨੀਆਂ: ਸਿਵਲ ਸਰਜਨ

ਫਾਜਿ਼ਲਕਾ, (ਦ ਸਟੈਲਰ ਨਿਊਜ਼): ਦੁਨੀਆਂ ਵਿਚ ਕੋਵਿਡ ਬਿਮਾਰੀ ਦੇ ਮੁੜ ਵੱਧ ਰਹੇ ਖਤਰੇ ਦੇ ਮੱਦੇਨਜਰ ਸਿਵਲ ਸਰਜਨ ਡਾ: ਸਤੀਸ਼ ਗੋਇਲ ਨੇ ਜਿ਼ਲ੍ਹਾ ਵਾਸੀਆਂ ਨੂੰ ਸਾਵਧਾਨੀਆਂ ਰੱਖਣ ਅਤੇ ਕੋਵਿਡ ਦੇ ਫੈਲਾਅ ਨੂੰ ਰੋਕਣ ਲਈ ਉਚਿਤ ਵਿਹਾਰ ਯਕੀਨੀ ਬਣਾਉਣ ਦੀ ਅਪੀਲ ਕੀਤੀ ਹੈ। ਸਿਵਲ ਸਰਜਨ ਨੇ ਦੱਸਿਆ ਕਿ ਕਈ ਦੇਸ਼ਾਂ ਵਿਚ ਕੋਵਿਡ ਮੁੜ ਵੱਧਣ ਲੱਗਿਆ ਹੈ ਜਦ ਕਿ ਇਸ ਦੇ ਵਾਇਰਸ ਦੇ ਨਵੇਂ ਨਵੇਂ ਰੂਪ ਆ ਰਹੇ ਹਨ। ਇਸ ਲਈ ਜਰੂਰੀ ਹੈ ਕਿ ਅਸੀਂ ਸਾਵਧਾਨੀਆਂ ਘੱਟ ਨਾ ਕਰੀਏ। ਉਨ੍ਹਾਂ ਨੇ ਕਿਹਾ ਕਿ ਜ਼ੇਕਰ ਕਿਸੇ ਨੂੰ ਖਾਸੀ, ਜ਼ੁਕਾਮ ਵਰਗੇ ਲੱਛਣ ਵਿਖਾਈ ਦੇਣ ਤਾਂ ਨੇੜੇ ਦੇ ਸਰਕਾਰੀ ਹਸਪਤਾਲ ਤੋਂ ਕੋਵਿਡ ਦਾ ਟੈਸਟ ਜਰੂਰ ਕਰਵਾਇਆ ਜਾਵੇ। ਇਹ ਟੈਸਟ ਬਿਲਕੁਲ ਮੁਫ਼ਤ ਹੁੰਦਾ ਹੈ। ਇਸਤੋਂ ਬਿਨ੍ਹਾਂ ਜਿ਼ਨ੍ਹਾਂ ਨੇ ਵੈਕਸੀਨ ਨਹੀਂ ਲਗਵਾਈ ਹੈ ਉਹ ਆਪਣੀ ਵੈਕਸੀਨ ਜਰੂਰ ਲਗਵਾ ਲੈਣ।ਸਰਕਾਰੀ ਹਸਪਤਾਲ ਵਿਚ ਇਹ ਵੀ ਬਿਲਕੁਲ ਮੁਫ਼ਤ ਲਗਾਈ ਜਾਂਦੀ ਹੈ।

Advertisements

ਸਿਵਲ ਸਰਜਨ ਨੇ ਦੱਸਿਆ ਕਿ ਇਹ ਇਕ ਛੂਤ ਦੀ ਬਿਮਾਰੀ ਹੈ। ਇਸ ਲਈ ਭੀੜਭਾੜ ਵਾਲੀਆਂ ਥਾਂਵਾਂ ਤੇ ਜਾਣ ਤੋਂ ਗੁਰੇਜ਼ ਕੀਤਾ ਜਾਵੇ। ਭੀੜ ਵਾਲੀ ਥਾਂ ਤੇ ਜਾਣ ਸਮੇਂ ਮਾਸਕ ਦੀ ਵਰਤੋਂ ਕੀਤੀ ਜਾਵੇ। ਆਪਣੇ ਹੱਥ ਵਾਰ ਵਾਰ ਸਾਬਣ ਨਾਲ ਜਾਂ ਸੈਨੀਟਾਇਜਰ ਨਾਲ ਸਾਫ ਕੀਤੇ ਜਾਣ। ਆਪਸੀ ਦੂਰੀ ਦੇ ਨਿਯਮ ਦਾ ਖਿਆਲ ਰੱਖਿਆ ਜਾਵੇ। ਉਨ੍ਹਾਂ ਨੇ ਕਿਹਾ ਕਿ ਸਹੀ ਸਮਾਜਿਕ ਵਿਹਾਰ ਨਾਲ ਅਸੀਂ ਮੁੜ ਤੋਂ ਇਸ ਖਤਰਨਾਕ ਬਿਮਾਰੀ ਨੂੰ ਸਿਰ ਚੁੱਕਣ ਤੋਂ ਰੋਕ ਸਕਦੇ ਹਾਂ। ਇਸ ਲਈ ਉਨ੍ਹਾਂ ਨੇ ਸਮੂਹ ਜਿ਼ਲ੍ਹਾ ਵਾਸੀਆਂ ਨੂੰ ਸਹਿਯੋਗ ਦੀ ਅਪੀਲ ਕੀਤੀ ਹੈ।

LEAVE A REPLY

Please enter your comment!
Please enter your name here