ਸੰਤੁਲਿਤ ਖੁਰਾਕ ਹੈ ਸਿਹਤ ਦਾ ਆਧਾਰ: ਸਿਵਲ ਸਰਜਨ

ਫਿਰੋਜ਼ਪੁਰ (ਦ ਸਟੈਲਰ ਨਿਊਜ਼)। ਸਿਹਤ ਵਿਭਾਗ ਫਿਰੋਜ਼ਪੁਰ ਵੱਲੋਂ ਸਿਵਲ ਸਰਜਨ ਡਾ:ਰਾਜਿੰਦਰ ਅਰੋੜਾ ਦੀ ਅਗਵਾਈ ਵਿੱਚ ਵੱਖ ਵੱਖ ਸਿਹਤ ਗਤੀਵਿਧੀਆਂ ਲਗਾਤਾਰ ਜਾਰੀ ਹਨ ਇਸੇ ਸਿਲਸਿਲੇ ਵਿੱਚ ਰਾਸ਼ਟਰੀ ਨਿਊਟਰੇਸ਼ਨ ਸਪਤਾਹ ਸਬੰਧੀ ਗਤੀਵਧੀਆਂ ਦੀ ਸ਼ੁਰੂਆਤ ਕਰਦੇ ਹੋਏ ਸਿਵਲ ਸਰਜਨ ਡਾ:ਅਰੋੜਾ ਨੇ ਕਿਹਾ ਕਿ ਸੰਤੁਲਿਤ ਖੁਰਾਕ ਹੀ ਸਿਹਤ ਦਾ ਆਧਾਰ ਹੈ ਜਿਸ ਨਾਲ ਸ਼ਰੀਰ ਦੀ ਬੀਮਾਰੀਆਂ ਨਾਲ ਲੜਨ ਦੀ ਸ਼ਕਤੀ/ਇਮਊਨਿਟੀ ਵਧਦੀ ਹੈ।ਉਹਨਾਂ ਇਹ ਵੀ ਦੱਸਿਆ ਕਿ ਹਰ ਵਿਅਕਤੀ ਨੁੰ ਉਮਰ ਦੇ ਹਿਸਾਬ ਨਾਲ ਆਪਣੀ ਖੁਰਾਕ ਵਿੱਚ ਢੁਕਵੀਂ ਮਾਤਰਾ ਵਿੱਚ ਪ੍ਰੋਟੀਨ,ਕਾਰਬੋਹਾਈਦਰੇਟਸ,ਫੈਟਸ,ਵਿਟਾਮਿਨ ਅਤੇ ਖਣਿਜ ਸ਼ਾਮਿਲ ਕਰਨੇ ਚਾਹੀਦੇ ਹਨ।ਉਹਨਾਂ ਕਿਹਾ ਕਿ ਬੇਸ਼ਕ ਹਰ ਵਰਗ ਦੇ ਵਿਅਕਤੀਆਂ ਲਈ ਸੰਤੁਲਿਤ ਖੁਰਾਕ ਜਰੂਰੀ ਹੈ ਪਰੰਤੂ ਗਰਭਵਤੀ ਔਰਤਾਂ,ਛੋਟੇ ਬੱਚਿਆ ਅਤੇ ਕਿਸ਼ੋਰ ਅਵੱਸਥਾ ਵਾਲੇ ਲੜਕੇ ਲੜਕੀਆ ਲਈ ਉਚਿਤ ਖੁਰਾਕ ਬਹੁਤ ਮਹੱਤਵਪੂਰਨ ਹੈ।ਸਿਵਲ ਸਰਜਨ ਨੇ ਇਸ ਮੌਕੇ ਗਾਰਭਵਤੀਆਂ ਦੀ ਖੁਰਾਕ ਸਬੰਧੀ ਚਰਚਾ ਕਰਦਿਆਂ ਕਿਹਾ ਕਿ ਇੱਕ ਗਰਭਵਤੀ ਔਰਤ ਨੂੰ ਆਪਣੀ ਰੋਜ਼ਾਨਾ ਦੀ ਖੁਰਾਕ ਵਿੱਚ ਵਾਧਾ ਕਰਨ ਤੋਂ ਇਲਾਵਾ ਇੱਕ ਹਰੀ ਪੱਤੇਦਾਰ ਸਬਜ਼ੀ ਅਤੇ ਇੱਕ ਮੌਸਮੀ ਫਲ ਆਪਣੀ ਖੁਰਾਕ ਵਿੱਚ ਜਰੂਰ ਸ਼ਾਮਿਲ ਕਰਨਾ ਚਾਹੀਦਾ ਹੈ। ਦੁੱਧ, ਦਹੀਂ, ਲੱਸੀ, ਅੰਡਾ ਅਤੇ ਰਲੀਆਂ ਮਿਲੀਆਂ ਦਾਲਾਂ ਇਸ ਅਵੱਸਥਾ ਵਿੱਚ ਬਹੁਤ ਲਾਹੇਵੰਦ ਹਨ।ਵਿਭਾਗ ਵੱਲੋਂ ਸਰਕਾਰੀ ਸਿਹਤ ਸੰਸ਼ਥਾਵਾਂ ਵਿਖੇ ਮੁਫਤ ਉਪਲੱਬਧ ਕਰਵਾਈਆਂ ਜਾਂਦੀਆਂ ਆਇਰਨ ਫੌਲਿਕ ਐਸਿਡ ਦੀਆਂ ਘੋੱਟੋ ਘੱਟ 100 ਗੋਲੀਆਂ ਜਰੂਰ ਖਾਣੀਆਂ ਚਾਹੀਦੀਆਂ ਹਨ।

Advertisements

ਬੱਚਿਆਂ ਦੀ ਖੁਰਾਕ ਬਾਰੇ ਗੱਲ ਕਰਦਿਆਂ ਉਹਨਾਂ ਕਿਹਾ ਕਿ ਮਾਂ ਦਾ ਦੁਧ ਬੱਚੇ ਲਈ ਕੁਦਰਤੀ ਖੁਰਾਕ ਹੈ ਅਤੇ ਅਤੇ ਜਨਮ ਦੇ ਪਹਿਲੇ ਅੱਧੇ ਘੰਟੇ ਅੰਦਰ ਇਹ ਸ਼ੁਰੂ ਕਰ ਦੇਣਾ ਚਾਹੀਦਾ ਹੈ।ਪਹਿਲੇ ਛੇ ਮਹੀਨੇ ਤੱਕ ਬੱਚੇ ਲਈ ਕੇਵਲ ਮਾਂ ਦਾ ਦੁੱਧ ਹੀ ਕਾਫੀ ਹੁੰਦਾ ਹੈ ਅਤੇ ਇਸ ਉਪਰੰਤ ਹੀ ਅਰਧ ਠੋਸ ਆਹਾਰ ਸ਼ੁਰੂ ਕਰਨਾ ਚਾਹੀਦਾ ਹੈ।।ਕਿਸ਼ੋਰਾਂ ਲਈ ਢੁਕਵੀਂ ਖੁਰਕ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ: ਰਜਿੰਦਰ ਅਰੋੜਾ ਨੇ ਦੱਸਿਆ ਕਿ ਕਿਸ਼ੋਰ ਕੁੜੀਆਂ  ਵਿਟਾਮਿਨ ਅਤੇ ਆਇਰਨ ਭਰਪੂਰ ਵੱਖ ਵੱਖ ਤਰਾਂ ਦੀ ਖੁਰਾਕ ਲੈਣ,ਇਸ ਨਾਲ ਮਾਹਵਾਰੀ ਦੌਰਾਨ ਹੋਈ ਆਇਰਨ ਦੀ ਕਮੀ ਦੀ ਭਰਪਾਈ ਹੋਵੇਗੀ ਉਹਨਾਂ ਨੂੰ ਆਪਣੀ ਪੂਰੀ ਸਮਰੱਥਾ ਹਾਸਿਲ ਹੋਵੇਗੀ ।ਪੌਸ਼ਟਿਕਤਾ ਭਰਪੂਰ ਦੁੱਧ,ਤੇਲ ਅਤੇ ਆਇਓਡੀਨ ਯੁਕਤ ਨਮਕ ਕਿਸ਼ੋਰਾਂ ਲਈ ਲਾਹੇਵੰਦ  ਹੁੰਦਾ ਹੈ।ਹਫਤੇ ਵਿੱਚ ਇੱਕ ਵਾਰੀ ਆਇਰਨ ਦੀ ਗੋਲੀ ਅਤੇ ਪੇਟ ਦੇ ਕੀੜਿਆਂ ਤੋਂ ਬਚਾਅ ਲਈ ਛੇ ਮਹੀਨੇ ਪਿੱਛੋਂ ਅਲਬੈਡਾਂਜੋਲ ਦੀ ਇੱਕ ਗੋਲੀ ਵੀ ਕਿਸ਼ੋਰਾਂ ਲਈ ਜਰੂਰੀ ਹੈ।ਇਸ ਅਵਸਰ ਜ਼ਿਲਾ ਐਪੀਡੀਮਾਲੋਜਿਸਟ ਡਾ: ਦੀਪਤੀ ਅਰੋੜਾ,ਮਾਸ ਮੀਡੀਆ ਅਫਸਰ ਰੰਜੀਵ ਸ਼ਰਮਾਂ,ਸਟੈਨੋ ਵਿਕਾਸ ਕਾਲੜਾ,ਵਿਪਿਨ ਸ਼ਰਮਾਂ,ਕਿਸ਼ਨ ਕੁਮਾਰ ਅਤੇ ਜ਼ਿਲਾ ਬੀ.ਸੀ.ਕੋਆਰਡੀਨੇਟਰ ਰਜਨੀਕ ਕੌਰ ਵੀ ਹਾਜ਼ਿਰ ਸਨ।

LEAVE A REPLY

Please enter your comment!
Please enter your name here