ਬੇਸਹਾਰਾ ਜਾਨਵਰਾਂ ਨੂੰ ਕੈਟਲ ਪੌਂਡ ਭੇਜਣ ਦੀ ਪ੍ਰਕ੍ਰਿਆ ਜਾਰੀ

ਫਾਜਿ਼ਲਕਾ(ਦ ਸਟੈਲਰ ਨਿਊਜ਼)। ਬੇਸਹਾਰਾ ਜਾਨਵਰਾਂ ਨੂੰ ਕੈਟਲ ਪੌਂਡ (ਸਰਕਾਰੀ ਗਊਸਾਲਾ) ਭੇਜਣ ਦਾ ਕੰਮ ਤੀਜੇ ਦਿਨ ਵਿਚ ਜਾਰੀ ਰਿਹਾ। ਡਿਪਟੀ ਕਮਿ਼ਸਨਰ ਡਾ: ਸੇਨੂ ਦੁੱਗਲ ਦੇ ਨਿਰਦੇਸ਼ਾਂ ਅਨੁਸਾਰ ਇਹ ਅਭਿਆਨ ਆਰੰਭ ਕੀਤਾ ਗਿਆ ਹੈ ਤਾਂ ਜ਼ੋ ਇੰਨ੍ਹਾਂ ਜਾਨਵਾਰਾਂ ਨੂੰ ਕੈਟਲ ਪੌਂਡ ਵਿਚ ਭੇਜ ਕੇ ਇੰਨ੍ਹਾਂ ਨੂੰ ਠੰਡ ਤੋਂ ਬਚਾਇਆ ਜਾ ਸਕੇ ਅਤੇ ਇੰਨ੍ਹਾਂ ਕਾਰਨ ਹੋਣ ਵਾਲੇ ਹਾਦਸਿਆਂ ਨੂੰ ਵੀ ਰੋਕਿਆ ਜਾ ਸਕੇ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਕੈਟਲ ਪੌਂਡ ਦੇ ਕੇਅਰ ਟੇਕਰ ਸੋਨੂ ਵਰਮਾ ਨੇ ਦੱਸਿਆ ਕਿ ਡੀਸੀ ਦਫ਼ਤਰ ਨੇੜਿਓ, ਸਿਵਲ ਲਾਇਨ, ਬਾਧਾ ਨਹਿਰ, ਨਵਾਂ ਸਲੇਮਸ਼ਾਹ ਰੋਡ, ਨਵੀਂ ਆਬਾਦੀ ਆਦਿ ਖੇਤਰਾਂ ਵਿਚ ਬੇਸਹਾਰਾ ਜਾਨਵਰਾਂ ਨੂੰ ਇੱਕਠਾ ਕਰਕੇ ਗਉ਼ਸਾਲਾ ਭੇਜਿਆ ਗਿਆ।

Advertisements

ਉਨ੍ਹਾਂ ਕਿਹਾ ਕਿ ਤੀਜੇ ਦਿਨ ਕੁੱਲ 25 ਜਾਨਵਰ ਗਊਸ਼ਾਲਾ ਭੇਜ਼ੇ ਗਏ। ਗਊਸ਼ਾਲਾ ਵਿਚ ਜਾ ਰਹੇ ਜਾਨਵਰਾਂ ਦੀ ਪਸ਼ੁ ਪਾਲਣ ਵਿਭਗਾ ਦੇ ਡਾਕਟਰ ਸਾਹਿਲ ਸੇਤੀਆ, ਭਜਨ ਸਿੰਘ, ਲਾਲ ਚੰਗ ਅਤੇ ਬਲਵਿੰਦਰ ਸਿੰਘ ਵੱਲੋਂ ਟੈਗਿੰਗ ਕੀਤੀ ਜਾ ਰਹੀ ਹੈ ਤਾਂ ਜ਼ੋ ਇੰਨ੍ਹਾਂ ਜਾਨਵਾਰਾਂ ਦੀ ਭਵਿੱਖ ਲਈ ਪਹਿਚਾਣ ਕਾਇਮ ਰਹਿ ਸਕੇ। ਇਸ ਅਭਿਆਨ ਨੂੰ ਸਫਲ ਕਰਨ ਵਿਚ ਕੈਟਲ ਪੌਂਡ ਟੀਮ, ਪਸ਼ੂ ਪਾਲਣ ਵਿਭਾਗ, ਨਗਰ ਕੌਂਸਲ, ਸਮਾਜ ਸੇਵੀ ਦਿਨੇਸ਼ ਕੁਮਾਰ ਮੋਦੀ, ਮਹਿੰਦਰ ਪ੍ਰਤਾਪ, ਪਰਿਵਰਤਨ ਆਰਗੇਨਾਈਜੇਸਨ ਤੋਂ ਸੁਨੀਲ ਸੈਨ, ਜਨਕ ਰਾਜ, ਸਰਵਨ ਕੁਮਾਰ, ਨੀਤਿਨ ਸ਼ਰਮਾ, ਟਾਰਜਨ ਆਦਿ ਵੱਲੋਂ ਸ਼ਹਿਯੋਗ ਕੀਤਾ ਜਾ ਰਿਹਾ ਹੈ।

LEAVE A REPLY

Please enter your comment!
Please enter your name here