ਸ਼ਹਿਰ ਨੂੰ ਸੁੰਦਰੀਕਰਨ ਕਰਨ ਤਹਿਤ ਨਗਰ ਨਿਗਮ ਦੇ ਕਮਿਸ਼ਨਰ ਅਨੁਪਮ ਕਲੇਰ ਨੇ ਸ਼ੁਰੂ ਕੀਤੇ ਉਪਰਾਲੇ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ: ਸਵੱਛ ਭਾਰਤ ਮਿਸ਼ਨ ਅਰਬਨ ਅਧੀਨ, ਸ਼ਹਿਰੀ ਸੁੰਦਰੀਕਰਨ ਦੇ ਤਹਿਤ ਨਗਰ ਨਿਗਮ ਦੇ ਕਮਿਸ਼ਨਰ, ਅਨੁਪਮ ਕਲੇਰ, ਦੇ ਦਿਸ਼ਾ ਨਿਰਦੇਸ਼ਾਂ ਤੇ ਐਮ. ਜੀ. ਐਨ. ਪਬਲਿਕ ਸਕੂਲ ਦੀ ਦੀਵਾਰ ਤੇ ਸੁੰਦਰਤਾ ਨੂੰ ਵਧਾਉਂਦੇ ਹੋਏ ਸੁੰਦਰ ਫੁੱਲਾਂ, ਬੱਚਿਆਂ ਅਤੇ ਪੰਛੀਆਂ ਦੀਆਂ ਰੰਗੀਨ ਤਸਵੀਰਾਂ ਤਿਆਰ ਕੀਤੀਆਂ ਤੇ ਲੋਕਾਂ ਨੂੰ ਸਵੱਛ ਭਾਰਤ ਮਿਸ਼ਨ ਨਾਲ ਜੁੜਣ ਲਈ ਜਾਗਰੂਕ ਕੀਤਾ ਗਿਆ!

Advertisements

ਇਸ ਦੌਰਾਨ ਨਗਰ ਨਿਗਮ ਦੇ ਸਕੱਤਰ ਸੁਸ਼ਾਂਤ ਭਾਟੀਆ ਨੇ ਮਿਸ਼ਨ ਸਬੰਧੀ ਵਿਸਤਾਰਪੂਰਵਕ ਜਾਣਕਾਰੀ ਦਿੱਤੀ ਤੇ ਵਿਦਿਆਰਥੀਆਂ ਨੂੰ ਕਿਹਾ ਕਿ ਵੱਧ ਤੋਂ ਵੱਧ ਮਿਸ਼ਨ ਦਾ ਪ੍ਰਚਾਰ ਕੀਤਾ ਜਾਵੇ ਤਾਂ ਕਿ ਵਿਰਾਸਤੀ ਸ਼ਹਿਰ ਕਪੂਰਥਲਾ ਸੁੰਦਰ ਤੇ ਸਾਫ ਸੁਥਰਾ ਬਣ ਸਕੇ! ਇਸ ਮੌਕੇ ਤੇ ਨਗਰ ਨਿਗਮ ਦੀ ਸੈਨਿਟਰੀ ਸ਼ਾਖਾ ਦੇ ਅਧਿਕਾਰੀ ਅਤੇ ਕਰਮਚਾਰੀ ਸ਼ਾਮਿਲ ਸਨ!

LEAVE A REPLY

Please enter your comment!
Please enter your name here