ਸਿਹਤ ਹੀ ਮਨੁੱਖ ਦਾ ਸੱਭ ਤੋਂ ਵੱਡਾ ਧੰਨ ਹੈ: ਪ੍ਰੋਫੈਸਰ ਸੁਨੇਤ  

ਹੁਸ਼ਿਆਰਪੁਰ , (ਦ ਸਟੈਲਰ ਨਿਊਜ਼): ਗਰੀਬੀ ਰੇਖਾ ਤੋਂ ਹੇਠਾਂ ਝੁੱਗੀਆਂ ਝੌਂਪੜੀਆਂ ਵਿੱਚ ਰਹਿ ਰਹੇ ਲੋਕਾਂ ਦੇ ਜੀਵਨ ਪੱਧਰ ਉੱਚਾ ਚੁੱਕਣ ਲਈ ਯਤਨਸ਼ੀਲ ਉਘੀ ਸਮਾਜ ਸੇਵੀ ਸੰਸਥਾ ਗੁਰੂ ਨਾਨਕ ਇੰਟਰਨੈਸ਼ਨਲ ਐਜ਼ੂਕੇਸ਼ਨਲ ਟਰਸਟ ਵੱਲੋਂ ਜ਼ਿਲ੍ਹਾ ਸਿਹਤ ਅਤੇ ਜ਼ਿਲ੍ਹਾ ਨਸ਼ਾ ਮੁਕਤੀ ਮੁੜਵਸੇਬਾ ਸੁਸਾਇਟੀ ਹੁਸ਼ਿਆਰਪੁਰ ਦੇ ਸਹਿਯੋਗ   ਨਾਲ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਪ੍ਰੀਤ ਨਗਰ ਪਿੰਡ ਅੱਜੋਵਾਲ ਵਿਖੇ ਸਿਹਤ ਜਾਗਰੂਕਤਾ ਅਤੇ ਨਸ਼ਿਆਂ ਦੀ ਰੋਕਥਾਮ ਸਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ।  ਇਸ ਮੌਕੇ ਤੇ ਬੋਲਦਿਆਂ ਪ੍ਰੋਫੈਸਰ ਬਹਾਦਰ ਸਿੰਘ ਸੁਨੇਤ  ਪ੍ਰਧਾਨ ਗੁਰ ਨਾਨਕ ਇੰਟਰਨੈਸ਼ਨਲ ਐਜ਼ੂਕੇਸ਼ਨਲ ਟਰਸਟ ਵੱਲੋਂ ਇਲਾਕੇ ਦੇ ਲੋਕਾਂ ਨੂੰ ਅਪੀਲ  ਕਿ ਸਮਾਜ ਵਿੱਚ ਦਿਨੋਂ ਦਿਨ ਵਧ ਰਹੀ ਨਸ਼ਿਆਂ ਦੀ ਅਲਾਮਤ ਨਾਲ ਕਈ ਤਰ੍ਹਾਂ ਦੀਆਂ ਸ਼ਰੀਰਕ ਅਤੇ ਮਾਨਸਿਕ , ਆਰਥਿਕ ਅਤੇ ਸਮਾਜਿਕ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ ਜਿਸ ਦਾ ਅਸਰ ਆਉਣਾ ਵਾਲੀਆਂ ਪੀੜ੍ਹੀਆਂ ਭੁਗਤਣਾ ਪੈ ਸਕਦਾ ਹੈ।

Advertisements

ਉਨ੍ਹਾਂ ਕਿਹਾ ਕਿ ਚੰਗੀ ਸਿਹਤ ਹੀ ਮਨੁੱਖ ਦਾ ਸੱਭ ਤੋਂ ਵੱਡਾ ਧੰਨ ਹੈ ਅਤੇ ਤੰਦਰੁਸਤ ਸਮਾਜ ਦੀ ਸਿਰਜਣਾ ਲਈ ਸਾਨੂੰ ਸਾਰਿਆਂ ਨੂੰ ਮਿਲਕੇ  ਖਾਸ ਕਰਕੇ ਹੀ  ਨੋਜਵਾਨਾ ਵਰਗ ਨਾਲ ਲੈਕੇ ਸਰਕਾਰ ਦੇ ਸਹਿਯੋਗ ਨਾਲ ਵਿਸ਼ੇਸ਼ ਅਭਿਆਨ ਚਲਾਉਣ ਲਈ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਨੇ  ਵੱਲੋਂ ਜ਼ਿਲ੍ਹਾ ਸਿਹਤ ਵਿਭਾਗ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ । ਇਸ ਮੌਕੇ ਤੇ ਜ਼ਿਲ੍ਹਾ ਨਸ਼ਾ ਮੁਕਤੀ ਕੇਂਦਰ ਦੇ  ਡਾਕਟਰ ਸਿਮਰਨਜੋਤ ਸਿੰਘ , ਚੰਦਨ ਅਤੇ ਨਿਸ਼ਾ ਰਾਣੀ ਵੱਲੋਂ ਸਮਾਜ ਵਿੱਚ ਪ੍ਰਚੱਲਤ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਚਾਨਣਾ ਪਾਇਆ ਅਤੇ ਕਿਹਾ ਕਿ ਨਸ਼ਿਆਂ ਦੀ ਆਦਤ ਪਾਉਣੀ ਮਨੁੱਖ ਦੀ ਬਰਬਾਦੀ ਅਤੇ ਮੋਤ ਨੂੰ ਸੱਦਾ ਦੇਣ ਦੇ ਬਰਾਬਰ ਹੈ। ਇਸ ਮੌਕੇ ਤੇ ਉਨ੍ਹਾਂ ਨੇ  ਨਸ਼ਿਆਂ ਦੀ ਰੋਕਥਾਮ ਲਈ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਸਹੂਲਤਾਂ ਅਤੇ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਤੰਦਰੁਸਤ ਪੰਜਾਬ  ਸਬੰਧੀ ਸਿਹਤ ਵਿਭਾਗ ਵੱਲੋਂ ਤਿਆਰ ਕੀਤਾ ਗਿਆ ਲਿਟਰੇਚਰ ਵੀ ਵੰਡਿਆ ਗਿਆ।

ਇਸ ਮੌਕੇ ਤੇ  ਟਰਸਟ ਦੇ ਮੈਂਬਰਾਂ ਗੁਰਪ੍ਰੀਤ ਸਿੰਘ, ਜਤਿੰਦਰ ਕੌਰ, ਐਡਵੋਕੇਟ ਜਸਪਾਲ ਸਿੰਘ, ਸੰਤੋਸ਼ ਸੈਣੀ, ਮਨਦੀਪ ਕੌਰ, ਡਾਕਟਰ ਸਰਬਜੀਤ ਸਿੰਘ ਮਾਣਕੂ, ਪ੍ਰਿਸੀਪਲ ਅਵਨਿੰਦਰ ਕੌਰ ,  ਇੰਦਰਜੀਤ ਕੌਰ, ਮਤੀ ਸ਼ੀਤਲ ਕੁਮਾਰੀ, ਓਮੀ ਰਾਣੀ, ਪੰਚ ਗਿਆਨ ਸਿੰਘ , ਜਰਨੈਲ ਸਿੰਘ ਅਤੇ ਸਕੂਲ ਦੇ ਅਧਿਆਪਕ ਅਤੇ ਵਿਦਿਆਰਥੀ ਅਤੇ ਵਿਦਿਆਰਥੀਆਂ ਦੇ ਮਾਤਾ ਪਿਤਾ ਨੇ ਵੀ ਵਿਸ਼ੇਸ਼ ਤੌਰ ਤੇ ਭਾਗ ਲਿਆ ਅਤੇ ਪ੍ਰਣ ਕੀਤਾ ਕਿ ਉਹ ਨਰੋਏ ਅਤੇ ਤੰਦਰੁਸਤ ਪੰਜਾਬ ਦੀ ਸਿਰਜਣਾ ਲਈ ਆਪਣਾ ਯੋਗਦਾਨ ਪਾਉਣਗੇ। ਇਸ ਮੌਕੇ ਤੇ ਸਿਹਤ ਵਿਭਾਗ ਵੱਲੋਂ ਤਿਆਰ ਕੀਤੇ ਗਏ ਲਿਟਰੇਚਰ ਨੂੰ ਘਰ ਘਰ ਪਹੁੰਚਾਉਣ ਲਈ ਵਿਸ਼ੇਸ਼ ਅਭਿਆਨ ਵੀ ਸ਼ੁਰੂ ਕੀਤਾ ਗਿਆ।

LEAVE A REPLY

Please enter your comment!
Please enter your name here