ਸ਼ਿਵ ਸੈਨਾ ਬਾਲ ਠਾਕਰੇ ਦੇ ਆਗੂਆਂ ਨੇ ਐਸਐਸਪੀ ਕਪੂਰਥਲਾ ਨਾਲ ਸੂਬੇ ਦੇ ਮਜੂਦਾ ਹਲਾਤਾਂ ਨੂੰ ਲੈ ਕੇ ਕੀਤੀ ਮੁਲਾਕਾਤ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ : ਸ਼ਿਵ ਸੈਨਾ ਬਾਲ ਠਾਕਰੇ ਦੇ ਸੂਬਾ ਪ੍ਰਧਾਨ ਯੋਗਰਾਜ ਸ਼ਰਮਾ ਦੇ ਦਿਸ਼ਾ ਨਿਰਦੇਸ਼ ਤਹਿਤ ਸ਼ਿਵ ਸੈਨਾ ਬਾਲ ਠਾਕਰੇ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਰਜਿੰਦਰ ਬਿੱਲਾ ਕਪੂਰਥਲਾ ਪਹੁੰਚੇ। ਇਸ ਦੌਰਾਨ ਪੰਜਾਬ ਦੇ ਹਲਾਤਾਂ ਅਤੇ ਹਿੰਦੂ ਨੇਤਾਵਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਮੰਗ  ਨੂੰ ਲੈ ਕੇ ਰਜਿੰਦਰ ਬਿੱਲਾ ਅਤੇ ਸ਼ਿਵ ਸੈਨਾ ਬਾਲ ਠਾਕਰੇ ਦੇ ਸੂਬਾ ਬੁਲਾਰੇ ਓਮਕਾਰ ਕਾਲੀਆ ਨੇ ਐਸਐਸਪੀ ਕਪੂਰਥਲਾ ਨਵਨੀਤ ਸਿੰਘ ਬੈਂਸ ਨਾਲ ਮੁਲਾਕਾਤ ਕਰਕੇ ਹਿੰਦੂ ਆਗੂਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਮੰਗ ਕੀਤੀ। ਇਸ ਮੌਕੇ ਸ਼ਿਵ ਸੈਨਾ ਆਗੂਆਂ ਵਲੋਂ ਐਸਐਸਪੀ ਕਪੂਰਥਲਾ ਨੂੰ ਗੁਲਦਸਤਾ ਭੇਟ ਕੀਤਾ ਗਿਆ।ਇਸ ਮੁਲਾਕਤ ਤੋਂ ਬਾਅਦ ਸ਼ਿਵ ਬਾਲ ਠਾਕਰੇ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਰਜਿੰਦਰ ਬਿੱਲਾ ਅਤੇ ਸੂਬਾ ਬੁਲਾਰੇ ਓਮਕਾਰ ਕਾਲੀਆ,ਜ਼ਿਲ੍ਹਾ ਪ੍ਰਧਾਨ ਦੀਪਕ ਮਦਾਨ,ਯੂਥ ਵਿੰਗ ਦੇ ਸ਼ਹਿਰੀ ਪ੍ਰਧਾਨ ਯੋਗੇਸ਼ ਸੋਨੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਐਸਐਸਪੀ ਕਪੂਰਥਲਾ ਨਵਨੀਤ ਸਿੰਘ ਬੈਂਸ ਦੇ ਕਾਰਜਕਾਲ ਦੌਰਾਨ ਕਪੂਰਥਲਾ ਵਿੱਚ ਗੁੰਡਾਗਰਦੀ ਅਤੇ ਨਸ਼ਾ ਤਸਕਰਾਂ ਤੇ ਸ਼ਿਕੰਜਾ ਕੱਸਿਆ ਗਿਆ ਹੈ।

Advertisements

ਸ਼ਹਿਰ ਵਾਸੀ ਪੁਲਿਸ ਪ੍ਰਸ਼ਾਸਨ ਦੀ ਕਾਰਜਸ਼ੈਲੀ ਤੋਂ ਬਹੁਤ ਖੁਸ਼ ਹਨ।ਇਸ ਲਈ ਸ਼ਿਵ ਸੈਨਾ ਬਾਲ ਠਾਕਰੇ ਨੇ ਐਸਐਸਪੀ ਗੁਲਦਸਤਾ ਭੇਂਟ ਕਰਕੇ ਸਨਮਾਨਿਤ ਕੀਤਾ ਹੈ।ਸ਼ਿਵ ਸੈਨਾ ਦੇ ਆਗੂਆਂ ਨੇ ਐਸਐਸਪੀ ਨੂੰ ਭਰੋਸਾ ਦਿਵਾਇਆ ਕਿ ਸ਼ਿਵ ਸੈਨਾ ਬਾਲ ਠਾਕਰੇ ਪੁਲਿਸ ਪ੍ਰਸ਼ਾਸਨ ਵੱਲੋਂ ਸ਼ਹਿਰ ਵਿੱਚ ਅਮਨ-ਕਾਨੂੰਨ ਬਣਾਈ ਰੱਖਣ ਲਈ ਕੀਤੇ ਜਾ ਰਹੇ ਹਰ ਕੰਮ ਵਿੱਚ ਹਰ ਸੰਭਵ ਸਹਿਯੋਗ ਕਰੇਗੀ।

ਓਮਕਾਰ ਕਾਲੀਆ ਨੇ ਕਿਹਾ ਕਿ ਐਸਐਸਪੀ ਨਵਨੀਤ ਸਿੰਘ ਬੈਂਸ ਨੇ ਸਮਾਜ ਨੂੰ ਅਪਰਾਧ ਮੁਕਤ ਬਣਾਉਣ ਲਈ ਹਮੇਸ਼ਾ ਪੂਰੀ ਇਮਾਨਦਾਰੀ ਨਾਲ ਆਪਣੀ ਸੇਵਾ ਨਿਭਾਈ ਹੈ।ਸ਼ਿਵ ਸੈਨਾ ਬਾਲ ਠਾਕਰੇ ਉਨ੍ਹਾਂ ਦੀਆਂ ਸੇਵਾਵਾਂ ਦੀ ਸ਼ਲਾਘਾ ਕਰਦੀ ਹੈ।ਉਨ੍ਹਾਂ ਸਮੂਹ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸਮਾਜ ਨੂੰ ਅਪਰਾਧ ਮੁਕਤ ਬਣਾਉਣ ਲਈ ਪੁਲਿਸ ਨੂੰ ਪੂਰਨ ਸਹਿਯੋਗ ਦੇਣ।ਕਾਲੀਆ ਨੇ ਦੱਸਿਆ ਕਿ ਸੂਬੇ ਚ ਗੋਲੀਬਾਰੀ ਚ ਹਿੰਦੂ ਨੇਤਾਵਾਂ ਦੇ ਮਾਰੇ ਜਾਣ ਦੀਆਂ ਘਟਨਾਵਾਂ ਅੱਤਵਾਦ ਦੀ ਨਿਸ਼ਾਨੀ ਹਨ।ਉਪਰੋਕਤ ਆਗੂਆਂ ਨੇ ਕਿਹਾ ਕਿ ਆਪ  ਅੱਤਵਾਦ ਨੂੰ ਸ਼ੁਰਵਾਤੀ ਦੌਰ ਤੇ ਲੋਹੇ ਦੇ ਹੱਥਾਂ ਨਾਲ ਕੁਚਲਣ ਦੀ ਰਣਨੀਤੀ ਨਾ ਉਲੀਕੀ ਤਾਂ ਸੂਬੇ ਦੀ ਅਮਨ-ਸ਼ਾਂਤੀ ਨੂੰ ਇੱਕ ਵਾਰ ਫਿਰ ਲੀਹੋਂ ਲੱਥ ਜਾਵੇਗੀ।ਉਨ੍ਹਾਂ ਕਿਹਾ ਕਿ ਪਿਛਲੇ ਦਿਨੀ ਹਿੰਦੂ ਆਗੂ ਦੇ ਕਤਲ ਦੇ ਨਾਲ-ਨਾਲ ਨਕੋਦਰ ਚ ਵਪਾਰੀ ਅਤੇ ਉਸਦੇ ਗੰਨਮੈਨ ਦੀ ਹੱਤਿਆ  ਅਖੀਰ ਪੰਜਾਬ ਚ ਇਹ ਕੀ ਹੋ ਰਿਹਾ ਹੈ।

ਉਨ੍ਹਾਂ ਨੇ ਹਿੰਦੂ ਆਗੂਆਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਕਰਦਿਆਂ ਕਿਹਾ ਕਿ ਪੁਲਿਸ ਨੂੰ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਨੀ ਚਾਹੀਦੀ ਹੈ।ਹਿੰਦੂ ਨੇਤਾਵਾਂ ਤੇ ਹੋ ਰਹੇ ਹਮਲਿਆਂ ਤੇ ਸੂਬਾ ਸਰਕਾਰ ਨੂੰ ਠੋਸ ਕਦਮ ਚੁੱਕਣ ਅਤੇ ਉਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਕੀਤੀ।ਸ਼ਿਵ ਸੈਨਾ ਆਗੂਆਂ ਨੇ ਕਿਹਾ ਕਿ ਆਪ ਸਰਕਾਰ ਦੇ ਹੱਥਾਂ ਚ ਪੰਜਾਬ ਦੀ ਵਾਗਡੋਰ ਸੁਰੱਖਿਅਤ ਨਹੀਂ ਰਹੀ ਹੈ।ਸੂਬੇ ਚ ਅਮਨ-ਸ਼ਾਂਤੀ ਦਾ ਮਾਹੌਲ ਖਤਮ ਹੁੰਦਾ ਜਾ ਰਿਹਾ ਹੈ।ਇਸ ਲਈ ਆਏ ਦਿਨ ਲੋਕ ਸੜਕਾਂ ਤੇ ਉਤਰ ਕੇ ਰੋਸ ਪ੍ਰਦਰਸ਼ਨ ਕਰ ਰਹੇ ਹਨ।ਸ਼ਿਵ ਸੈਨਾ ਆਗੂਆਂ ਨੇ ਕਿਹਾ ਕਿ ਸੂਬੇ ਚ ਹਰ ਪਾਸੇ ਅਰਾਜਕਤਾ ਦਾ ਮਾਹੌਲ ਹੈ,ਪੰਜਾਬ ਵਿੱਚ ਨਸ਼ਾਖੋਰੀ,ਗੁੰਡਾਗਰਦੀ,ਧੱਕੇਸ਼ਾਹੀ ਅਤੇ ਬੇਰੁਜ਼ਗਾਰੀ ਦਾ ਬੋਲਬਾਲਾ ਹੈ।

LEAVE A REPLY

Please enter your comment!
Please enter your name here