ਹਲੇੜ੍ਹ ਪੰਚਾਇਤ ਵੱਲੋਂ ਗ੍ਰਾਮ ਸਭਾ ਇਜਲਾਸ ਦਾ ਆਯੋਜਨ

ਤਲਵਾੜਾ(ਦ ਸਟੈਲਰ ਨਿਊਜ਼),ਰਿਪੋਰਟ- ਪ੍ਰਵੀਨ ਸੋਹਲ।ਇਥੇ ਗ੍ਰਾਮ ਪੰਚਾਇਤ ਹਲੇੜ੍ਹ ਵਲੋਂ ਸਾਉਣੀ ਦਾ ਆਮ ਇਜਲਾਸ ਕਰਵਾਇਆ ਗਿਆ । ਇਜਲਾਸ ਦੀ ਪ੍ਰਧਾਨਗੀ ਸਰਪੰਚ ਦੀਪਕ ਠਾਕੁਰ ਨੇ ਕੀਤੀ। ਜਦਕਿ ਇਜਲਾਸ ਦੀ ਕਾਰਵਾਈ ਪੰਚਾਇਤ ਸਕੱਤਰ ਮਦਨ ਲਾਲ ਨੇ ਲਿਖੀ। ਇਜਲਾਸ ਵਿੱਚ ਬੀਡੀਪੀਓ ਤਲਵਾੜਾ ਸੁਖਪ੍ਰੀਤ ਸਿੰਘ ਵਿਸ਼ੇਸ਼ ਤੌਰਤੇ ਹਾਜਰ ਹੋਏ।ਸਰਪੰਚ ਦੀਪਕ ਠਾਕੁਰ ਨੇ ਆਪਣੇ ਕਾਰਜਕਾਲ ਵਿਚ ਪਿੰਡ ਵਿੱਚ ਕਰਵਾਏ ਵੱਖ ਵੱਖ ਵਿਕਾਸ ਕਾਰਜਾਂ , ਖਰਚ ਅਤੇ ਆਈ ਗ੍ਰਾਂਟਾਂ ਦੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ, ਉਨ੍ਹਾਂ ਦੱਸਿਆ ਕਿ ਪਿੰਡ ਵਿੱਚ ਕੂੜਾ ਪ੍ਰਬੰਧਨ ਲਈ solid waste mangement ਪਲਾਨ ਤਹਿਤ ਪ੍ਰਾਜੈਕਟ ਪਾਸ ਹੋ ਚੁੱਕਾ ਹੈ, ਇਹ ਕੰਮ ਰਾਊਂਡ ਗਲਾਸ ਫਾਉਂਡੇਸ਼ਨ ਦੇ ਸਹਿਯੋਗ ਨਾਲ ਜਲਦ ਹੀ ਸ਼ੁਰੂ ਕੀਤਾ ਜਾ ਰਿਹਾ ਹੈ। ਸਾਲ 2023-24 ਵਿਚ ਕਰਵਾਏ ਜਾਣ ਵਾਲੇ ਵਿਕਾਸ ਕਾਰਜਾਂ ਜਿਸ ਵਿਚ ਵਾਲੀਵਾਲ ਗਰਾਊਂਡ ਅਤੇ ਸਿਹਤ ਕੇਂਦਰ ਦੀ ਉਸਾਰੀ,ਪਿੰਡ ਦੇ ਸੁੰਦਰੀਕਰਨ, ਰਹਿੰਦੀਆਂ ਗਲੀਆਂ ਨਾਲੀਆਂ, ਵਾਟਰ ਅਤੇ ਸੈਨੀਟੇਸ਼ਨ ਆਦਿ ਦੇ ਕਰੀਬ 60 ਲੱਖ ਰੁਪਏ ਦੇ ਨਵੇਂ ਕੰਮਾਂ ਦੀ ਯੋਜਨਾ ਗ੍ਰਾਮ ਸਭਾ ਦੇ ਹਾਜਰ ਮੈਬਰਾਂ ਦੀ ਸਹਿਮਤੀ ਨਾਲ ਉਲੀਕੀ ਗਈ।

Advertisements

ਇਸ ਮੌਕੇ ਸਿਹਤ ਵਿਭਾਗ ਤੋਂ ਡਾਕਟਰ ਪੁਨੀਤਾ, ਜੰਗਲਾਤ ਵਿਭਾਗ ਤੋਂ ਸੁਸ਼ੀਲ ਕੁਮਾਰ, ਲੋਕ ਨਿਰਮਾਣ ਵਿਭਾਗ ਤੋਂ ਕਮਲਜੀਤ ਸਿੰਘ, ਸਰਕਾਰੀ ਆਈਟੀਆਈ ਤੋਂ ਬਿਕਰਮ ਸਿੰਘ ਆਦਿ ਨੇ ਸਰਕਾਰ ਵਲੋਂ ਚਲਾਈਆਂ ਵੱਖ ਵੱਖ ਲੋਕ ਭਲਾਈ ਯੋਜਨਾਵਾਂ ਬਾਰੇ ਚਾਨਣਾ ਪਾਇਆ। ਇਜਲਾਸ ਵਿਚ ਸਰਕਾਰੀ ਮਿਡਲ ਸਕੂਲ ਦੇ ਹੈਡਮਾਸਟਰ ਕੇਸ਼ਵ ਕੁਮਾਰ ਅਤੇ ਪ੍ਰਾਇਮਰੀ ਇੰਚਾਰਜ ਅਰਜੁਨ ਸਿੰਘ, ਵਾਟਰ ਐਂਡ ਸੈਨੀਟੇਸ਼ਨ ਵਿਭਾਗ ਤੋਂ ਬੀਆਰਸੀ ਰਵਿੰਦਰ ਕੁਮਾਰ, ਬਲਾਕ ਸਮਿਤੀ ਤਲਵਾੜਾ ਦੇ ਵਾਈਸ ਚੇਅਰਪਰਸਨ ਸੁਨੀਤਾ ਦੇਵੀ, ਸਾਬਕਾ ਫ਼ੌਜੀ ਰਿਸ਼ੀਕੇਸ਼, ਪੱਤੀ ਜਰਿਆਲ ਸਭਾ, ਤਲਵਾੜਾ ਦੇ ਪ੍ਰਧਾਨ ਰਨਬੀਰ ਸਿੰਘ, ਗ੍ਰਾਮ ਸੁਧਾਰ ਤੇ ਦੰਗਲ ਕਮੇਟੀ ਦੇ ਪ੍ਰਧਾਨ ਓਂਕਾਰ ਸਿੰਘ, ਪ੍ਰਾਚੀਨ ਸ਼ਿਵ ਮੰਦਰ ਕਮੇਟੀ ਹਲੇੜ੍ਹ ਦੇ ਪ੍ਰਧਾਨ ਨਰਿੰਦਰ ਸਿੰਘ, ਮਹਿਲਾ ਮੰਡਲ, ਮਗਨਰੇਗਾ ਵਰਕਰ ਅਤੇ ਪਿੰਡ ਵਾਸੀ ਹਾਜਰ ਸਨ। ਮੰਚ ਸੰਚਾਲਨ ਲੈਕਚਰਾਰ ਸੰਦੀਪ ਜਰਿਆਲ ਨੇ ਕੀਤਾ। ਪਿੰਡ ਦੇ ਹੋਣਹਾਰ ਹਰਸ਼ਿਤ ਸੰਧੂ ਅਤੇ ਓਨਮ ਨੇ ਸਭਿਆਚਾਰਕ ਗੀਤ ਪੇਸ਼ ਕਰਕੇ ਰੰਗ ਬੰਨਿਆ।

LEAVE A REPLY

Please enter your comment!
Please enter your name here