ਦਿਲਬਾਗ ਦੀ ਬਰਫੀ ਖਾ ਰਹੇ ਹੋ ਤਾਂ ਹੋ ਜਾਓ ਸਾਵਧਾਨ: ਰਸੋਈ ਵਿੱਚ ਬਣੀ ਟਾਇਲਟ, ਡੀਐਚਓ ਨੇ ਮਾਰਿਆ ਛਾਪਾ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਆਮ ਕਰਕੇ ਬੜੀ ਮਸਹੂਰ ਕਹਾਵਤ ਹੈ ,ਉਚੀ ਦੁਕਾਨ ਫੀਕਾ ਪਕਵਾਨ,  ਹੁਸ਼ਿਆਰਪੁਰ ਸ਼ਹਿਰ ਦੀ ਮਸ਼ਹੂਰ ਦੁਕਾਨ ਦਿਲਬਾਗ ਦੀ ਬਰਫੀ ਜੋ ਦੇਸ਼ਾ ਵਿਦੇਸ਼ਾ ਵਿਚ ਵੀ ਸਪਲਾਈ ਹੁੰਦੀ ਹੈ ਤੋ ਲੋਕ ਬੜੇ ਚਾਅ ਕਿ ਖਾਦੇ ਹਨ , ਪਰ ਜਦੋ  ਜਿਲਾ ਸਿਹਤ ਅਫਸਰ ਡਾ ਲਖਵੀਰ ਸਿੰਘ ਜੀ ਵੱਲੋ ਦੁਕਾਨ ਦੀ ਚੈਕਿੰਗ ਕੀਤੀ ਤਾ ਸਾਰੀ ਫੂਡ ਟੀਮ ਦੇਖ ਕਿ ਹੈਰਾਨ ਰਹਿ ਗਈ । ਕਿਉਕਿ ਕਿ ਰਸੋਈ ਦੇ ਵਿੱਚ ਹੀ ਟਾਉਲੈਟ ਬਣੀ ਹੋਈ ਸੀ ਜੋ ਗੰਦ ਨਾਲ ਭਰੀ ਹੋਈ ਸੀ ਤੇ ਵਿੱਚ ਹੀ ਨਹਾਉਂਣ ਵਾਲਾ ਗੁਲਖਾਨਾ ਜਿਸ ਨੂੰ ਦੇਖ ਜਿਲਾ ਸਿਹਤ ਅਫਸਰ ਵੱਲੋ ਬਰਫੀ ਦੇ ਦੋ ਸੈਪਲ ਲਏ ਤੇ ਅਨ ਹਾਈ ਜੀਨ ਦਾ ਚਲਾਣ ਵੀ ਕੱਟਿਆ ਤੇ 7 ਦਿਨ ਟਾਇਮ ਦਿੱਤਾ ਜੇਕਰ ਟਾਉਲੈਟ ਨਾ ਹਟਾਈ ਤੇ ਸਾਫ ਸਫਾਈ ਨਹੀ ਕੀਤੀ ਤੇ ਦੁਕਾਨ ਹੋਵੇਗੀ ਸੀਲ ਤੇ ਮਾਲਕ ਵੱਲੋ ਮਿੰਨਤਾ ਤਰਲੇ ਕਰਕੇ ਜਾਨ ਛਡਾਈ । ਇਸ ਮੋਕੋ  ਫੂਡ ਸੇਫਟੀ ਅਫਸਰ  ਸਿਮਰਤ ਤੇ ਵਿਵੇਕ ਕੁਮਾਰ  ਅਤੇ ਰਾਮ ਲਭਾਈਆ, ਅਸ਼ੋਕ ਕੁਮਾਰ  ਅਤੇ ਮੀਡੀਆ ਵਿੰਗ ਵੱਲੋ ਗੁਰਵਿੰਦਰ ਸ਼ਾਨੇ ਵੀ ਹਾਜਰ ਸੀ।

Advertisements

 ਇਸ ਮੋਕੇ ਜਿਲਾ ਸਿਹਤ ਅਫਸਰ ਡਾ ਲਖਵੀਰ ਸਿੰਘ ਨੇ ਦੱਸਿਆ ਕਿ ਮਾਨਯੋਗ ਫੂਡ ਕਮਿਸ਼ਨਰ ਜੀ ਵੱਲੋ ਅੱਜ ਖੋਆ ਅਤੇ ਖੋਏ ਤੋ ਬਣਨਵਾਲੀ ਮਿਠਾਈਆ ਦੇ ਸੈਪਲ ਲੈਣ ਦੇ ਅਦੇਸ਼ ਦਿੱਤੇ ਗਏ ਸਨ ਇਸ ਦੇ ਚਲਾਦਿਆ ਅੱਜ ਸਿਵਲ ਹਸਪਤਾਲ ਰੋਡ ਤੇ ਜਦੋ ਦਿਲਬਾਗ ਬਰਫੀ ਵਾਲੇ ਦੀ ਦੁਕਾਨ ਦੀ ਚੈਕਿੰਗ ਕੀਤੀ ਤੇ ਦੇਖ ਕਿ ਹੈਰਾਨ ਰਹਿ ਗਏ ਕਿ ਇਹਨੀ ਮਸ਼ਹੂਰ ਦੁਕਾਨ ਤੇ  ਰਸੋਈ ਇਹਨੀ ਗੰਦੀ ਜਿਥੇ ਜਾਲੇ ਲੱਗੇ ਹੋਏ ਸਨ ਤੇ ਵਿੱਚ ਹੀ ਨਹਾਕੇ ਕੱਛੇ ਬਨੈਣਾ ਟੇੰਗੀਆ ਹੋਈਆ ਸਨ ਤੇ ਰਸੋਈ ਦੇ ਵਿੱਚ ਹੀ ਟਾਉਲੈਟ ਬਣਾਈ ਗਈ ਸੀ ਤੇ ਸਾਰਾ ਕੰਮ ਕਰਨ ਵਾਲੇ ਹਲਵਾਈ ਉਥੇ ਹੀ ਪੈਸਾਬ ਕਰਦੇ ਹਨ ਤੇ ਉਥੇ ਹੀ ਟਾਉਲੈਟ ਕਰਦੇ ਹਨ ਤੇ ਕਿਸੇ ਵੀ ਹਲਵਾਈ ਦੇ ਸਿਰ ਤੇ ਟੋਪੀ ਨਹੀ ਸੀ । ਇਸ ਦੇ ਦੁਕਾਨ ਦੇ ਮਾਲਿਕ ਨੂੰ ਉਹਨਾਂ ਤਾੜਾਨ ਦਿੰਦੇ ਹੋਏ ਕਿਹਾ ਕਿ ਇਸ ਟਾਉਲੈਟ ਨੂੰ 7 ਦਿਨ ਦੇ ਵਿੱਚ ਚੱਕੋ ਨਹੀ ਤੇ ਦੁਕਾਨ ਸੀਲ ਕਰ ਦਿੱਤੀ ਜਾਵੇਗੀ । ਇਸ ਮੋਕੇ ਡਾ ਲਖਵੀਰ ਨੇ ਇਹ ਵੀ ਦੱਸਿਆ ਕਿ ਇਹਨਾਂ ਨੂੰ ਦੋ ਸਾਲ ਪਹਿਲਾ ਵੀ ਕਿਹਾ ਸੀ ਕਿ ਕਿ ਤੁਸੀ ਦੁਕਾਨ ਦੀ ਸਾਫ ਸਫਾਈ ਰੱਖਿਆ ਕਰੋ ਜਦੋ ਅੱਜ ਦੋ ਸਾਲ ਬਾਦ ਆਏ ਤਾ ਪਹਿਲਾ ਨਾਲੋ ਵੀ ਮਾੜਾ ਹਾਲ ਹੈ ਇਸ ਮੋਕੇ ਉਹਨਾਂ ਬਾਕੀ ਦੁਕਾਨਦਾਰਾ ਨੂੰ ਵੀ ਤੜਾਨਾ ਦਿੰਦੇ ਹੋਏ ਕਿਹਾ ਕਿ ਸਾਫ ਸਫਾਈ ਬਹੁਤ ਜਰੂਰੀ ਹੈ । ਜਦੋ ਅਸੀ ਗ੍ਰਾਹਕ ਕੋਲੋ ਅਸੀ ਮਿਠਆਈ ਦੇ ਪੂਰੇ ਪੈਸੇ ਲੈਦੇ ਹਾ ਤਾ ਸਾਡਾ ਫਰਜ ਬਣਾਦਾ ਹੈ ਅਸੀ ਉਹਨਾਂ ਨੂੰ ਵਧੀਆ ਤੇ ਹਾਈ ਜੀਨਕ ਚੀਜ ਦਿਣੀ ਚਾਹੀਦੀ ਹੈ   । ਕਿਉਕਿ ਕਿ ਤਿਉਹਾਰੀ ਸੀਜਨ ਵਿੱਚ ਮਿਠਾਈਆ ਬਲਕ ਵਿੱਚ ਬਣਦੀਆ ਹਨ ਤੇ ਇਸ ਲਈ ਸਾਫ ਸਫਾਈ ਦਾ ਹੋਰ ਜਿਆਦਾ ਧਿਆਨ ਦੇਣਾ ਚਾਹੀਦਾ ਹੈ ।

ਉਹਨਾ  ਫੂਡ ਵਿਕਰੇਤਾ ਉਪਰੇਟਰਾਂ ਨੂੰ ਫੂਡ ਸੇਫਟੀ ਐਡ ਸਟੈਡਰਡ ਐਕਟ ਤਹਿਤ ਜਰੂਰੀ ਲੈਈਸੈਸ ਅਤੇ ਰਜਿਸਟ੍ਰੇਸ਼ਨ ਲੈਣੀ ਅਤਿ ਜਰੂਰੀ ਹੈ ਉਹਨਾਂ ਵੱਲੋ ਕਈ ਦੁਕਾਨਦਾਰਾ ਕੋਲ ਫੂਡ ਲਾਈਸੈਸ ਦੀ ਤਰੀਖ ਲੰਘ ਚੂਕੀ ਜਾ ਬਣਾਵਏ ਹੀ ਨਹੀ ਸਨ । ਉਹਨਾਂ ਐਫ. ਬੀ. ਉ. ਨੂੰ ਅਦੇਸ਼ ਦਿੱਤੇ ਕਿ ਇਹ ਲਾਈਸੈਸ ਬਹੁਤ ਜਰੂਰੀ ਹਨ,   ਜੇਕਰ ਇਹ ਲਾਈਸੈਸ ਨਹੀ ਤਾ ਵਿਭਾਗ ਵੱਲੋ ਜੁਰਾਮਨਾ ਵੀ ਕੀਤਾ ਜਾਵੇਗਾ ਜਾ ਦੁਕਾਨ ਨੂੰ ਸੀਲ ਵੀ ਕੀਤਾ ਜਾ ਸਕਦਾ ਹੈ । ਉਹਨਾਂ ਇਸ ਮੋਕੇ ਉਹਨਾਂ ਇਹ ਵੀ ਦੱਸਿਆ ਕਿ ਮੈਡੀਕਲ ਸਟੋਰਾੰ ਵਾਲਿਆ ਨੂੰ ਵੀ ਇਹ ਲਾਈਸੈਸ ਬਣਾਉਣਏ ਪੈਣਗੇ ਉਹ ਵੀ ਕਈ ਤਰਾਂ ਦੇ ਫੂਡ ਪ੍ਰਡੱਕਟ ਵੇਚਦੇ ਹਨ । ਉਹਨਾਂ ਦੱਸਿਆ ਕਿ 12 ਲੱਖ ਤੋ ਵੱਧ ਸੈਲ ਵਾਲੇ ਦੁਕਾਦਾਰਾ ਨੂੰ ਲਾਈਸੈਸ ਲੈਣਾ ਪਵੇਗਾ ਜਿਸ ਦੀ ਫੀਸ ਇਕ ਸਾਲ ਦੀ 2000 ਹਜਾਰ ਰੁਪਏ ਹੋਵੇਗੀ ਅਤੇ ਘੱਟ ਵਾਲੇ  ਨੂੰ ਰਜਿਸਟ੍ਰੇਸ਼ਨ ਕਰਵਾਉਣੀ ਪਵੇਗੀ ਇਕ ਸਾਲ ਦੀ 100 ਰੁਪਏ ਅਤੇ ਪੰਜ ਸਾਲ ਲਈ 500 ਰੁਪਏ ਸਰਕਾਰੀ ਫੀਸ ਦੇਣੀ ਪਵੇਗੀ । ਪੰਜਾਬ ਸਰਕਾਰ ਵੱਲੋ ਚਲਾਏ ਗਏ ਮਿਸ਼ਨ ਤੰਦਰੁਸਤ  ਨੂੰ ਲਾਗੂ ਕੀਤਾ ਜਾਵੇਗਾ ਤਾ ਜੋ ਲੋਕਾਂ ਨੂੰ ਵਧੀਆ ਤੇ ਸਾਫ ਸੁਥਾਰਾ ਪਾਦ ਪਦਾਰਥ ਮੁਹਾਈਆ ਕਰਵਾਏ ਜਾਣ ।

LEAVE A REPLY

Please enter your comment!
Please enter your name here