ਅੱਤਵਾਦ ਨੂੰ ਖਤਮ ਕਰਨ ਲਈ ਸਰਕਾਰ ਨੂੰ ਚੁੱਕਣੇ ਹੋਣਗੇ ਠੋਸ ਕਦਮ:ਓਮਕਾਰ ਕਾਲੀਆ

ਕਪੂਰਥਲਾ(ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਜੰਮੂ-ਕਸ਼ਮੀਰ ਦੇ ਰਾਜੌਰੀ ਚ ਹੋਏ ਅੱਤਵਾਦੀ ਹਮਲੇ ਅਤੇ ਕਸ਼ਮੀਰੀ ਹਿੰਦੂਆਂ ਦੇ ਕਤਲ ਦੀ ਸ਼ਿਵ ਸੈਨਾ ਬਾਲ ਠਾਕਰੇ ਨੇ ਸਖਤ ਨਿੰਦਾ ਕੀਤੀ ਹੈ। ਸ਼ਿਵ ਸੈਨਾ ਬਾਲ ਠਾਕਰੇ ਦੇ ਸੂਬਾ ਬੁਲਾਰੇ ਓਮਕਾਰ ਕਾਲੀਆ ਨੇ ਕਿਹਾ ਕਿ ਕੇਂਦਰ ਸਰਕਾਰ ਅੱਤਵਾਦ ਨੂੰ ਖਤਮ ਨਹੀਂ ਕਰ ਸਕੀ ਹੈ।ਉਨ੍ਹਾਂ ਕਿਹਾ ਕਿ ਉਹ ਜੰਮੂ-ਕਸ਼ਮੀਰ ਦੇ ਰਾਜੌਰੀ ਵਿੱਚ ਦੋ ਥਾਵਾਂ ਤੇ ਹੋਏ ਅੱਤਵਾਦੀ ਹਮਲਿਆਂ ਤੋਂ ਬਹੁਤ ਦੁਖੀ ਹਾਂ,ਜਿਸ ਵਿੱਚ ਦੋ ਬੱਚਿਆਂ ਸਮੇਤ 6 ਲੋਕਾਂ ਦੀ ਜਾਨ ਚਲੀ ਗਈ ਅਤੇ 15 ਜ਼ਖਮੀ ਹੋ ਗਏ।ਸ਼ਿਵ ਸੈਨਾ ਜੰਮੂ-ਕਸ਼ਮੀਰ ਵਿੱਚ ਅੱਤਵਾਦ ਅਤੇ ਖਾਸ ਕਰਕੇ ਕਸ਼ਮੀਰੀ ਪੰਡਤਾਂ ਦੇ ਖਿਲਾਫ ਇਹਨਾਂ ਘਿਨਾਉਣੇ ਅੱਤਵਾਦੀ ਹਮਲਿਆਂ ਦੀ ਨਿੰਦਾ ਕਰਦੀ ਹੈ।

Advertisements

ਉਨ੍ਹਾਂ ਕਿਹਾ ਕਿ ਇੱਕ ਸੱਭਿਅਕ ਸਮਾਜ ਵਿੱਚ ਅੱਤਵਾਦ ਦੀ ਕੋਈ ਥਾਂ ਨਹੀਂ ਹੈ।ਅਸੀਂ ਇਸ ਮੁੱਦੇ ਤੇ ਇੱਕਜੁੱਟ ਹਾਂ। ਅਸੀਂ ਆਪਣੇ ਸੁਰੱਖਿਆ ਬਲਾਂ ਦੇ ਨਾਲ ਖੜੇ ਹਾਂ, ਜੋ ਰੋਜ਼ਾਨਾ ਜੰਮੂ-ਕਸ਼ਮੀਰ ਵਿੱਚ ਅੱਤਵਾਦ ਦਾ ਬਹਾਦਰੀ ਨਾਲ ਮੁਕਾਬਲਾ ਕਰ ਰਹੇ ਹਨ। ਇਨ੍ਹਾਂ ਅੱਤਵਾਦੀ ਹਮਲਿਆਂ ਵਿੱਚ ਆਪਣੇ ਅਜ਼ੀਜ਼ਾਂ ਨੂੰ ਗੁਆਉਣ ਵਾਲੇ ਪੀੜਤਾਂ ਦੇ ਪਰਿਵਾਰਾਂ ਨਾਲ ਦਿਲੀ ਹਮਦਰਦੀ ਪ੍ਰਗਟ ਕਰਦਾ ਹਾਂ। ਕਾਲੀਆ ਨੇ ਕਿਹਾ ਕਿ ਜਦੋਂ ਤੱਕ ਸਰਕਾਰ ਠੋਸ ਕਦਮ ਨਹੀਂ ਚੁੱਕਦੀ,ਜੰਮੂ-ਕਸ਼ਮੀਰ ਵਿੱਚ ਅੱਤਵਾਦੀਆਂ ਵੱਲੋਂ ਅਜਿਹੇ ਹਮਲੇ ਹੁੰਦੇ ਰਹਿਣਗੇ। ਪਿਛਲੇ ਸਮੇਂ ਵਿੱਚ ਜੋ ਟਾਰਗੇਟ ਕਿਲਿੰਗਾਂ ਹੋਈਆਂ ਤੋਂ ਬਾਅਦ ਵੀ ਸਰਕਾਰ ਨੇ ਕੁਝ ਨਹੀਂ ਸਿੱਖਿਆ ਹੈ।ਕਾਲੀਆ ਨੇ ਕਿਹਾ ਕਿ ਜਿੱਥੇ-ਜਿੱਥੇ ਘਾਟੀ ਵਿੱਚ ਹਿੰਦੂ ਰਹਿ ਰਹੇ ਹਨ, ਉੱਥੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਪੁੱਖਤਾ ਕੀਤੇ ਜਾਣ। ਸਰਕਾਰ ਬਸ ਪੀਐੱਮਪੈਕੇਜ ਤੇ ਲੱਗੇ ਕਸ਼ਮੀਰੀ ਹਿੰਦੂਆਂ ਤੇ ਡੰਡਾ ਲੈਕੇ ਲੱਗੀ ਹੋਈ ਹੈ ਕਿ ਘਾਟੀ ਚ ਵਾਪਸ ਆਓ।ਪਰ ਸਰਕਾਰ ਨੂੰ ਆਪਣੀ ਕਮਜ਼ੋਰੀ ਨਜ਼ਰ ਨਹੀਂ ਆ ਰਹੀ। ਆਖ਼ਰ ਉੱਥੇ ਇਨ੍ਹਾਂ ਹਿੰਦੂਆਂ ਦੀ ਸੁਰੱਖਿਆ ਦੇ ਕੀ ਪ੍ਰਬੰਧ ਹਨ।ਇਸ ਲਈ ਜਦੋਂ ਤੱਕ ਅਸੀਂ ਠੋਸ ਕਦਮ ਨਹੀਂ ਚੁੱਕਦੇ,ਉਦੋਂ ਤੱਕ ਜੰਮੂ-ਕਸ਼ਮੀਰ ਤੋਂ ਅੱਤਵਾਦ ਕਿਵੇਂ ਖਤਮ ਹੋਵੇਗਾ।

ਕਾਲੀਆ ਦਾ ਕਹਿਣਾ ਹੈ ਕਿ ਘਾਟੀ ਦੇ ਹਾਲਾਤ ਬਹੁਤ ਖਰਾਬ ਹਨ।ਉੱਥੇ ਕਸ਼ਮੀਰੀ ਹਿੰਦੂ ਲੋਕਾਂ ਦੀ ਜਾਨ-ਮਾਲ ਸੁਰੱਖਿਅਤ ਨਹੀਂ ਹੈ।ਜਿਸ ਕਾਰਨ ਹਿੰਦੂਆਂ ਨੂੰ ਉੱਥੋਂ ਉਜੜਨਾ ਪਿਆ ਸੀ।ਪਰ ਅੱਜ ਵੀ ਦੇਸ਼ ਵਿਰੋਧੀ ਤਾਕਤਾਂ ਘਾਟੀ ਵਿਚ ਹਾਲਾਤ ਖਰਾਬ ਕਰ ਰਹੀਆਂ ਹਨ ਤਾਂ ਜੋ ਕਸ਼ਮੀਰੀ ਹਿੰਦੂਆਂ ਦੀ ਵਾਪਸੀ ਦੀ ਕੋਈ ਯੋਜਨਾ ਬਣ ਹੀ ਨਾ ਸਕੇ। ਉਨ੍ਹਾਂ ਕਿਹਾ ਕਿ ਘਾਟੀ ਵਿਚ ਜੋ ਕੁਝ ਵੀ ਹੋ ਰਿਹਾ ਹੈ, ਉਸ ਦੇ ਪਿੱਛੇ ਪਾਕਿਸਤਾਨ ਦਾ ਹੱਥ ਹੈ।ਜੇਕਰ ਕੇਂਦਰ ਸਰਕਾਰ ਇਸ ਗੱਲ ਨੂੰ ਸਮਝਦੀ ਹੈ ਤਾਂ ਉਹ ਇਨ੍ਹਾਂ ਅੱਤਵਾਦੀਆਂ ਨੂੰ ਖਤਮ ਕਿਉਂ ਨਹੀਂ ਕਰਦੀ।ਰੋਜ਼-ਰੋਜ਼ ਦੀ ਖੇਡ ਖਤਮ ਹੋਣੀ ਚਾਹੀਦੀ ਹੈ।ਕੇਂਦਰ ਸਰਕਾਰ ਨੂੰ ਤਹਿ ਤੱਕ ਜਾਣਾ ਚਾਹੀਦਾ ਹੈ ਕਿ ਘਾਟੀ ਵਿੱਚ ਇਹ ਸਭ ਕਿਵੇਂ ਹੋ ਰਿਹਾ ਹੈ।

LEAVE A REPLY

Please enter your comment!
Please enter your name here