Saturday, October 17, 2026
Home Latest ਜ਼ਿਲ੍ਹਾ ਮੈਜਿਸਟਰੇਟ ਵੱਲੋਂ ਅਲ ਮੁਜੀਬ ਟਰੈਵਲਜ ਦਾ ਟਰੈਵਲ ਏਜੰਟ ਦਾ ਲਾਇਸੰਸ ਰੱਦ

ਜ਼ਿਲ੍ਹਾ ਮੈਜਿਸਟਰੇਟ ਵੱਲੋਂ ਅਲ ਮੁਜੀਬ ਟਰੈਵਲਜ ਦਾ ਟਰੈਵਲ ਏਜੰਟ ਦਾ ਲਾਇਸੰਸ ਰੱਦ

ਮਾਲੇਰਕੋਟਲਾ (ਦ ਸਟੈਲਰ ਨਿਊਜ਼)। ਜ਼ਿਲ੍ਹਾ ਮੈਜਿਸਟਰੇਟ ਮਾਲੇਰਕੋਟਲਾ ਡਾ ਪੱਲਵੀ ਵੱਲੋਂ ਅਲ ਮੁਜੀਬ ਟਰੈਵਲਜ,ਗਰੇਵਾਲ ਚੌਂਕ, ਨਾਭਾ ਰੋਡ, ਮਾਲੇਰਕੋਟਲਾ ਦਾ ਲਾਇਸੈਂਸ ਨੰਬਰ 53/ਡੀ.ਸੀ/ਐਮ.ਏ./ਐਸ.ਜੀ.ਆਰ/2018 ਮਿਤੀ 14 ਦਸੰਬਰ 2018 ਰਾਹੀਂ ਟਰੈਵਲ ਏਜੰਸੀ ਦਾ ਲਾਇਸੰਸ ਮੁਹੰਮਦ ਮੁਸਤਾਕ ਪੁੱਤਰ ਮੁਹੰਮਦ ਯਾਸੀਨ ਵਾਸੀ ਮੁਹੱਲਾ ਘਾਗਰਿਆਂ ਵਾਲਾ, ਕਿਲ੍ਹਾ ਰਹਿਮਤਗੜ੍ਹ, ਮਾਲੇਰਕੋਟਲਾ ਨੂੰ ਜਾਰੀ ਕੀਤਾ ਗਿਆ ਸੀ। ਜਿਸ ਦੀ ਮਿਆਦ ਮਿਤੀ 13 ਦਸੰਬਰ 2023 ਤੱਕ ਸੀ।

Advertisements

ਜ਼ਿਲ੍ਹਾ ਮੈਜਿਸਟਰੇਟ ਮਾਲੇਰਕੋਟਲਾ ਕਮ ਡਿਪਟੀ ਕਮਿਸ਼ਨਰ ਡਾ. ਪੱਲਵੀ ਨੇ ਪਾਰਥੀ ਦੀ ਦਰਖਾਸਤ ਦੇ ਆਧਾਰ ਤੇ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਉਪਬੰਧਾ ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆ ਅਲ ਮੁਜੀਬ ਟਰੈਵਲਜ ਗਰੇਵਾਲ ਚੌਂਕ, ਨਾਭਾ ਰੋਡ, ਮਾਲੇਰਕੋਟਲਾ ਨੂੰ ਪਹਿਲਾਂ ਜਾਰੀ ਟਰੈਵਲ ਏਜੰਟ ਲਾਇਸੰਸ ਤੁਰੰਤ ਪ੍ਰਭਾਵ ਤੋਂ ਕੈਂਸਲ ਕਰਨ ਦੇ ਹੁਕਮ ਜਾਰੀ ਕੀਤੇ ਹਨ। ਇਨ੍ਹਾਂ ਹੁਕਮਾਂ ਤਹਿਤ ਐਕਟ/ਰੂਲਜ ਮੁਤਾਬਕ ਕਿਸੇ ਵੀ ਕਿਸਮ ਦੀ ਸਿਕਾਇਤ ਆਦਿ ਸਬੰਧੀ ਉਕਤ ਲਾਇਸੰਸੀ ਹਰ ਪੱਖੋ ਜਿੰਮੇਵਾਰ ਹੋਵੇਗਾ।

LEAVE A REPLY

Please enter your comment!
Please enter your name here