ਪਰਮੇਸ਼ਵਰ ਹਮੇਸ਼ਾ ਆਪਸ ਚ ਪਿਆਰ ਕਰਨਾ ਸਿਖਾਉਂਦਾ ਹੈ ਪਾਸਟਰ ਦਿਓਲ

ਕਪੂਰਥਲਾ, (ਦ ਸਟੈਲਰ ਨਿਊਜ਼), ਗੌਰਵ ਮੜੀਆ : ਪਰਮੇਸ਼ਵਰ ਆਪਸ ਵਿਚ ਪਿਆਰ ਮੁਹੱਬਤ ਕਰਨਾ ਸਿਖਾਉਂਦਾ ਹੈ ਝੂਠ,ਫਰੇਬ,ਦੁਸ਼ਮਣੀ,ਧੋਖਾ,ਫਸਾਦ ਇਹ ਸਬ ਸ਼ੈਤਾਨ ਦੇ ਕੰਮ ਹਨ ਸ਼ੈਤਾਨੀ ਸੋਚ ਵਾਲੇ ਭਟਕੇ ਇਨਸਾਨ ਹੀ ਇਹਨਾਂ ਕੁਰੀਤੀਆਂ ਵੱਲ ਚਲਦੇ ਹਨ । ਪਰਮਪਿਤਾ ਪਰਮੇਸ਼ਵਰ ਯਿਸ਼ੂ ਮਸੀਹ ਦਾ ਹੱਥ ਫੜਕੇ ਚਲਣ ਵਾਲੇ ਇਨਸਾਨ ਪਿਆਰ ਮਹੁੱਬਤ ਨਾਲ ਰਹਿਣ ਵਾਲੇ ਤੇ ਭਲੇ ਇਨਸਾਨ ਹੁੰਦੇ ਹਨ ਉਕਤ ਸ਼ਬਦ ਦ ਓਪਨ ਡੋਰ ਚਰਚ ਦੇ ਮੁੱਖ ਪਾਸਟਰ ਹਰਪ੍ਰੀਤ ਦਿਓਲ ਨੇ ਕਹੇ । ਸੰਗਤ ਨੂੰ ਉਪਦੇਸ਼ ਦਿੰਦਿਆਂ ਪਾਸਟਰ ਦਿਓਲ ਨੇ ਕਿਹਾ ਕਿ ਪ੍ਰਮੇਸ਼ਵਰ ਨੂੰ ਮਨੰਣ ਵਾਲੇ ਲੋਕ ਆਸ਼ਾਵਾਦੀ ਹੁੰਦੇ ਹਨ ਕਿਉਂਕਿ ਓਹਨਾ ਨੂੰ ਇਕ ਵਿਸ਼ਵਾਸ ਹੁੰਦਾ ਹੈ ਕਿ ਪ੍ਰਮੇਸ਼ਵਰ ਓਹਨਾ ਦੇ ਨਾਲ ਖੜਾ ਹੈ ਤੇ ਓਹਨਾ ਨਾਲ ਜੋ ਵੀ ਹੋਵੇਗਾ ਚੰਗਾ ਹੀ ਹੋਵੇਗਾ ਕਿਉਂਕਿ ਪਰਮੇਸ਼ਵਰ ਓਹਨਾ ਨਾਲ ਮਾੜਾ ਨਹੀਂ ਹੋਣ ਦੇਵੇਗਾ ।

Advertisements

ਦੂਜੇ ਪਾਸੇ ਪ੍ਰਮੇਸ਼ਵਰ ਤੋਂ ਦੂਰ ਹੋਏ ਲੋਕ ਨਿਰਾਸ਼ਾਵਾਦੀ ਹੁੰਦੇ ਹਨ ਓਹਨਾ ਨੂੰ ਜ਼ਿੰਦਗੀ ਚ ਹਨੇਰਾ ਤੇ ਹਨੇਰਾ ਹੀ ਦਿਖਦਾ ਹੈ ਉਹ ਇਸ ਲਈ ਕਿਉਂਕਿ ਓਹਨਾ ਨੇ ਪਰਮਪਿਤਾ ਪ੍ਰਮੇਸ਼ਵਰ ਦੀ ਬਾਂਹ ਨਹੀਂ ਫੜੀ ਹੁੰਦੀ ਜਿਸ ਦਿਨ ਪਰਮਪਿਤਾ ਦਾ ਉਹ ਹੱਥ ਫੜ ਲਿੰਦੇ ਹਨ ਉਸ ਦਿਨ ਤੋਂ ਓਹਨਾ ਦੀ ਜ਼ਿੰਦਗੀ ਵੀ ਆਸ਼ਾਵਾਦੀ ਹੋ ਜਾਂਦੀ ਹੈ ਤੇ ਜ਼ਿੰਦਗੀ ਵਿਚ ਹਨੇਰਾ ਖਤਮ ਹੋ ਜਾਂਦਾ ਹੈ ਤੇ ਰੋਸ਼ਨੀ ਹੀ ਰੋਸ਼ਨੀ ਹੋ ਜਾਂਦੀ ਹੈ ਇਸ ਕਰਕੇ ਪਰਮਪਿਤਾ ਯਿਸ਼ੂ ਮਸੀਹ ਦਾ ਹੱਥ ਫੜਕੇ ਆਪਣਾ ਜੀਵਨ ਸਫਲ ਕਰੀਏ।

LEAVE A REPLY

Please enter your comment!
Please enter your name here