ਚੋਣ ਲੜਣ ਵਾਲੇ ਹਰੇਕ ਉਮੀਦਵਾਰ ਲਈ ਖ਼ਰਚਾ ਰਜਿਸਟਰ ਲਗਾਉਣ ਲਾਜ਼ਮੀ-ਖਰਚਾ ਨਿਗਰਾਨ ਸੈੱਲ ਜਿੰਦਲ

ਫਿਰੋਜ਼ਪੁਰ (ਦ ਸਟੈਲਰ ਨਿਊਜ਼): ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਤੇ ਜ਼ਿਲਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਦਵਿੰਦਰ ਸਿੰਘ ਦੀਆਂ ਹਦਾਇਤਾਂ ਅਨੁਸਾਰ ਵਿਧਾਨ ਸਭਾ ਚੋਣਾਂ 2022 ਦੇ ਮੱਦੇਨਜ਼ਰ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਅਤੇ ਪਿ੍ਟਿੰਗ ਪ੍ਰੈਸ ਦੇ ਮਾਲਕਾਂ ਲਈ ਆਦਰਸ਼ ਚੋਣ ਜ਼ਾਬਤੇ ਸਬੰਧੀ ਵੱਖ ਵੱਖ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ। ਖਰਚਾ ਨਿਗਰਾਨ ਸੈਲ ਨੋਡਲ ਅਫ਼ਸਰ ਅਲੋਕ ਜਿੰਦਲ ਦੀ ਪ੍ਰਧਾਨਗੀ ਹੇਠ ਬਣਾਇਆ ਗਿਆ ਹੈ। ਇਸ ਖਰਚਾ ਨਿਗਰਾਨ ਸੈੱਲ ਵੱਲੋਂ ਜਿੱਥੇ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਵੱਲੋਂ ਵਿਧਾਨ ਸਭਾ ਚੋਣਾਂ ਦੌਰਾਨ ਉਮੀਦਵਾਰਾਂ ਵੱਲੋਂ ਕੀਤੇ ਜਾਣ ਵਾਲੇ ਚੋਣ ਖਰਚੇ ਸਬੰਧੀ ਵੇਰਵਾ ਰੱਖਿਆ ਜਾਵੇਗਾ, ਉੱਥੇ ਹੀ ਵੱਖ-ਵੱਖ ਪਿ੍ਟਿੰਗ ਪ੍ਰੈਸ ਮਾਲਕਾਂ ਨੂੰ ਵੀ ਆਦਰਸ਼ ਚੋਣ ਜਾਬਤੇ ਦੀ ਪਾਲਣਾ ਯਕੀਨੀ ਬਣਾਉਣੀ ਹੋਵੇਗੀ। ਖਰਚਾ ਨਿਗਰਾਨ ਸੈਲ ਦੇ ਨੋਡਲ ਅਫ਼ਸਰ ਅਲੋਕ ਜਿੰਦਲ ਨੇ ਚੋਣਾਂ ਦੌਰਾਨ ਉਮੀਦਵਾਰਾਂ ਵੱਲੋਂ ਕੀਤੇ ਜਾਣ ਵਾਲੇ ਖ਼ਰਚੇ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਚੋਣ ਲੜਣ ਵਾਲੇ ਹਰੇਕ ਉਮੀਦਵਾਰ ਲਈ ਖ਼ਰਚਾ ਰਜਿਸਟਰ ਲਗਾਉਣ ਲਾਜ਼ਮੀ ਹੋਵੇਗਾ। ਇਸ ਤੋਂ ਇਲਾਵਾ ਉਮੀਦਵਾਰ ਲਈ ਚੋਣਾਂ ਸਬੰਧੀ ਹਿਸਾਬ ਕਿਤਾਬ ਰੱਖਣ ਵਾਸਤੇ ਇੱਕ ਨਵਾਂ ਤੇ ਵੱਖਰਾ ਬੈਂਕ ਅਕਾਊਂਟ ਖੁਲਾਉਣਾ ਵੀ ਜ਼ਰੂਰੀ ਹੋਵੇਗਾ ਅਤੇ ਇਹ ਅਕਾਊਂਟ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਇੱਕ ਦਿਨ ਪਹਿਲਾਂ ਖੁਲਵਾਉਣਾ ਲਾਜ਼ਮੀ ਹੋਵੇਗਾ।

Advertisements

ਉਨਾਂ ਅੱਗੇ ਇਹ ਵੀ ਦੱਸਿਆ ਕਿ ਉਮੀਦਵਾਰ ਵੱਲੋਂ ਖੁਲਵਾਏ ਗਏ ਖਾਤੇ ਦੀ ਜਾਣਕਾਰੀ ਸਬੰਧਿਤ ਆਰ.ਓ. ਨੂੰ ਦੇਣੀ ਲਾਜ਼ਮੀ ਹੋਵੇਗੀ। ਉਮੀਦਵਾਰ ਜਿਸ ਦਿਨ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰੇਗਾ, ਓਸ ਦਿਨ ਤੋਂ ਹੀ ਉਸ ਵੱਲੋਂ ਕੀਤੇ ਜਾਣ ਵਾਲਾ ਖ਼ਰਚਾ ਉਸਦੇ ਚੋਣ ਖ਼ਰਚੇ ਵਿੱਚ ਜੁੜਣਾ ਸ਼ੁਰੂ ਹੋ ਜਾਵੇਗਾ। ਉਮੀਦਵਾਰ ਲਈ ਇਹ ਵੀ ਲਾਜ਼ਮੀ ਹੋਵੇਗਾ ਕਿ ਉਸ ਵੱਲੋਂ ਜੋ ਵੀ ਚੋਣਾਂ ਦੌਰਾਨ ਲੈਣ-ਦੇਣ ਕੀਤਾ ਜਾਣਾ ਹੈ, ਉਹ ਇਸ ਸਪੈਸ਼ਲ ਅਕਾਊਂਟ ਰਾਹੀਂ ਹੀ ਕੀਤਾ ਜਾਵੇ। ਉਨਾਂ ਇਹ ਵੀ ਸਪੱਸ਼ਟ ਕੀਤਾ ਕਿ ਉਮੀਦਵਾਰ ਵੱਲੋਂ ਪੂਰੇ ਇਲੈਕਸ਼ਨ ਦੌਰਾਨ ਸਿਰਫ਼ 10 ਹਜ਼ਾਰ ਰੁਪਏ ਤੱਕ ਦਾ ਹੀ ਨਗਦ ਜਾਂ ਕੈਸ਼ ਦਾ ਲੈਣ-ਦੇਣ ਕੀਤਾ ਜਾ ਸਕਦਾ ਹੈ।  ਇਸ ਤੋਂ ਵਧੇਰੇ ਲੈਣ-ਦੇਣ ਲਈ ਉਸਨੂੰ ਚੈੱਕ ਰਾਹੀਂ ਹੀ ਕਰਨਾ ਲਾਜ਼ਮੀ ਹੋਵੇਗਾ। ਉਨਾਂ ਇਹ ਵੀ ਦੱਸਿਆ ਕਿ ਆਰ.ਓ ਵੱਲੋਂ ਉਮੀਦਵਾਰ ਨੂੰ ਇੱਕ ਰਜਿਸਟਰ ਦਿੱਤਾ ਜਾਵੇਗਾ ਜਿਸ ਦੇ ਤਿੰਨ ਹਿੱਸੇ ਹੋਣਗੇ ਤੇ ਇਹ ਰਜਿਸਟਰ ਖ਼ਰਚਾ ਅਬਜਰਵਰ ਕੋਲ ਚੈਕ ਕਰਾਉਣਾ ਲਾਜ਼ਮੀ ਹੋਵੇਗਾ। ਉਨ੍ਹਾਂ ਨੇ ਦੱਸਿਆ ਕਿ ਪਹਿਲਾ ਭਾਗ (ਸਫੇਦ ਰਜਿਸਟਰ) ਦੇ ਰਜਿਸਟਰ ਵਿੱਚ ਚੋਣ ਐਕਸਪੈਂਡੀਚਰ ਦਾ ਸਾਰਾ ਖਰਚਾ, ਦੂਸਰਾ (ਪਿੰਕ ਰਜਿਸਟਰ) ਵਿੱਚ ਕੈਸ਼ ਨਾਲ ਸਬੰਧਿਤ ਵੇਰਵਾ ਅਤੇ ਤੀਸਰਾ (ਯੈਲੋ ਰਜਿਸਟਰ) ਵਿੱਚ ਬੈਂਕ ਰਾਹੀਂ ਕੀਤੇ ਗਏ ਲੈਣ-ਦੇਣ ਦਾ ਰਿਕਾਰਡ ਹੋਵੇਗਾ।

ਉਨ੍ਹਾਂ ਦੱਸਿਆ ਕਿ ਇਨ੍ਹਾਂ ਰਜਿਸਟਰਾਂ ਵਿੱਚ ਨੌਮੀਨੇਸ਼ਨ ਦੀ ਮਿਤੀ ਤੋਂ ਲੈ ਕੇ ਚੋਣਾਂ ਦੇ ਰਿਜਲਟ ਤੱਕ ਦਾ ਸਾਰਾ ਰਿਕਾਰਡ ਮੇਨਟੇਨ ਕੀਤਾ ਜਾਵੇਗਾ। ਉਮੀਦਵਾਰ ਲਈ ਪੂਰੇ ਇਲੈਕਸ਼ਨ ਦੌਰਾਨ ਤਿੰਨ ਵਾਰ ਖ਼ਰਚਾ ਅਬਜਰਵਰ ਕੋਲੋਂ ਖਰਚਾ ਰਜਿਸਟਰ ਦੀ ਜਾਂਚ ਪੜਤਾਲ ਵੀ ਕਰਾਉਣੀ ਲਾਜ਼ਮੀ ਹੋਵੇਗੀ। ਇਸ ਤੋਂ ਇਲਾਵਾ ਨਤੀਜਾ ਘੋਸ਼ਿਤ ਹੋਣ ਤੋਂ ਬਾਅਦ 30 ਦਿਨਾਂ ਦੇ ਵਿੱਚ-ਵਿੱਚ ਚੋਣ ਖਰਚਿਆਂ ਦਾ ਰਿਕਾਰਡ, ਜੋ ਉਮੀਦਵਾਰ ਵੱਲੋਂ ਮੇਨਟੇਨ ਕੀਤਾ ਗਿਆ ਹੈ, ਉਹ ਜਮਾਂ ਕਰਵਾਉਣਾ ਲਾਜ਼ਮੀ ਹੋਵੇਗਾ। ਉਮੀਦਵਾਰ ਆਪਣੇ ਚੋਣ ਖ਼ਰਚੇ ਦਾ ਹਿਸਾਬ ਕਿਤਾਬ ਅਤੇ ਖ਼ਰਚਾ ਰਜਿਸਟਰ ਮੇਨਟੇਨ ਰੱਖਣ ਲਈ ਐਡੀਸ਼ਨਲ ਏਜੰਟ ਵੀ ਲਗਾ ਸਕਦਾ ਹੈ। ਉਮੀਦਵਾਰ ਲਈ ਡੇਅ-ਟੂ-ਡੇਅ ਰਜਿਸਟਰ ਮੇਨਟੇਨ ਕਰਨਾ ਲਾਜ਼ਮੀ ਹੋਵੇਗਾ। ਉਨਾਂ ਇਹ ਵੀ ਕਿਹਾ ਕਿ ਰਜਿਸਟਰ ਨੀਟ ਐਂਡ ਕਲੀਨ ਹੋਵੇ, ਜਿਸ ਵਿੱਚ ਕਟਿੰਗ ਨਾ ਕੀਤੀ ਜਾਵੇ। ਇਸ ਤੋਂ ਇਲਾਵਾ ਪਿ੍ਰਟਿੰਗ ਪ੍ਰੈਸ ਮਾਲਕਾਂ ਲਈ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੱਸਿਆ ਕਿ ਚੋਣਾਂ ਸਬੰਧੀ ਪ੍ਰਕਾਸ਼ਿਤ ਕੀਤੇ ਜਾਣ ਵਾਲੇ ਪੋਸਟਰਾਂ ਅਤੇ ਪੈਫਲੇਟਾਂ ਆਦਿ ’ਤੇ ਕਿਸੇ ਵੀ ਧਰਮ, ਜਾਤ ਖਿਲਾਫ਼ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਵਾਲਾ ਮੈਟਰ ਨਾ ਛਾਪਿਆ ਜਾਵੇ। ਇਸ ਤੋਂ ਇਲਾਵਾ ਪ੍ਰਕਾਸ਼ਿਤ ਕੀਤੇ ਜਾਣ ਵਾਲੇ ਪੋਸਟਰਾਂ ’ਤੇ ਗਿਣਤੀ, ਪਿ੍ਰਟਿੰਗ ਪ੍ਰੈਸ ਦਾ ਨਾਮ, ਮੋਬਾਇਲ ਨੰਬਰ ਅਤੇ ਐਡਰੈਸ ਵੀ ਲਾਜ਼ਮੀ ਦਰਜ ਕੀਤਾ ਜਾਵੇ। ਪ੍ਰਕਾਸ਼ਿਤ ਕੀਤੇ ਗਏ ਪੋਸਟਰਾਂ, ਪੈਫਲੇਟਾਂ ਆਦਿ ਦੀ ਜਾਣਕਾਰੀ 3 ਦਿਨਾਂ ਦੇ ਅੰਦਰ-ਅੰਦਰ ਐਮ.ਸੀ.ਐਮ.ਸੀ. ਸੈਲ ਵਿਖੇ ਜਮਾਂ ਕਰਵਾਉਣੀ ਲਾਜ਼ਮੀ ਹੋਵੇਗੀ।

LEAVE A REPLY

Please enter your comment!
Please enter your name here